ਹਲਕਾ ਪੂਰਬੀ ਵਿੱਚ ਪਹਿਲ ਦੇ ਅਧਾਰ ਤੇ ਹੋਣਗੇ ਵਿਕਾਸ ਕਾਰਜ- ਅਸ਼ੋਕ ਪਰਾਸ਼ਰ ਪੱਪੀ

ਲੁਧਿਆਣਾ ਪੂਰਬੀ ਸੀਟ ਤੋਂ ਮਿਲੇਗੀ ਸੱਭ ਤੋਂ ਜਿਆਦਾ ਲੀਡ- ਦਲਜੀਤ ਸਿੰਘ ਗਰੇਵਾਲ ਭੋਲਾ

 *ਭਗਵੰਤ ਸਿੰਘ ਮਾਨ ਸਰਕਾਰ ਦੇ ਕੰਮ ਤੇ ਪਾਉਣਗੇ ਲੋਕ ਵੋਟਾਂ- ਅਮਨਦੀਪ ਸਿੰਘ ਮੋਹੀ

ਲੁਧਿਆਣਾ, 21 ਅਪ੍ਰੈਲ (ਜੀ ਐਸ ਗਰੇਵਾਲ,)

ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਚੋਣ ਮੁਹਿੰਮ ਲਗਾਤਾਰ ਰਫਤਾਰ ਫੜਦੀ ਜਾ ਰਹੀ ਹੈ| ਲੁਧਿਆਣਾ ਲੋਕਸਭਾ ਦੀ ਚੌਣ ਮੁਹਿੰਮ ਦੀ ਸ਼ੁਰੂਆਤ ਹਲਕਾ ਪੂਰਬੀ ਦੇ ਵਾਰਡ ਨੰਬਰ 23 ਵਿੱਚ ਲੋਕਸਭਾ ਇੰਚਾਰਜ ਡਾਕਟਰ ਦੀਪਕ ਬਾਂਸਲ ਦੀ ਅਗਵਾਈ ਵਿੱਚ ਕਰਵਾਈ ਗਈ ਲੁਧਿਆਣਾ ਸ਼ਹਿਰ ਦੀ ਪਹਿਲੀ ਜਨਸਭਾ ਤੋਂ ਹੋਈ| ਇਸਾ ਜਨਸਭਾ ਵਿੱਚ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ, ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ|।

ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੂਰਬੀ ਦੇ ਵੋਟਰਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਪਿਆਰ ਬਖਸ਼ਿਆ ਹੈ ਅਤੇ ਇਸ ਵਾਰ ਵੀ ਵੋਟਾਂ ਦੇ ਰਾਹੀਂ ਆਪਣਾ ਪਿਆਰ ਬਖਸ਼ ਕੇ ਵੱਡੇ ਅੰਤਰ ਨਾਲ ਲੋਕਸਭਾ ਸੀਟ ਜਿਤਵਾਉਣਗੇ|

ਅਸ਼ੋਕ ਪਰਾਸ਼ਰ ਪੱਪੀ ਨੇ ਇਸ ਦੌਰਾਨ ਲੁਧਿਆਣਾ ਪੂਰਬੀ ਦੀ ਸੰਗਤ ਨਾਲ ਵਾਹਦਾ ਕੀਤਾ ਕਿ ਲੁਧਿਆਣਾ ਪੂਰਬੀ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ ਅਤੇ ਸਕੂਲ ਆਫ ਐਮੀਨੈਂਸ , ਮੁਹੱਲਾ ਕਲੀਨਿਕ ਦੀ ਤਰਜ਼ ਤੇ ਹੋਰ ਸਰਕਾਰੀ ਸਹੂਲਤਾਂ ਪੂਰਬੀ ਦੇ ਵਸਨੀਕਾਂ ਨੂੰ ਦਿੱਤੀਆਂ ਜਾਣਗੀਆਂ|

ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਵਾਰਡ ਨੰਬਰ 23 ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਮੈਨੂੰ ਸੱਭ ਤੋਂ ਵੱਧ ਵੋਟ ਨਾਲ ਸ਼ਹਿਰੀ ਸੀਟ ਜਿਤਵਾਈ ਸੀ ਉਸੀ ਤਰਾਂ ਹੁਣ ਅਸੀਂ ਅਸ਼ੋਕ ਪਰਾਸ਼ਰ ਨੂੰ ਹਲਕਾ ਪੂਰਬੀ ਤੋਂ ਸੱਭ ਤੋਂ ਵੱਧ ਲੀਡ ਨਾਲ ਜਿਤਵਾ ਕੇ ਭੇਜਾਂਗੇ , ਤਾਂ ਕਿ ਅਸੀਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਲਈ ਹੱਕ ਨਾਲ ਲੋਕਸਭਾ ਮੈਂਬਰ ਦੇ ਅਖਤਿਆਰੀ ਕੋਟੇ ਵਿੱਚ ਫੰਡ ਲੈ ਸਕੀਏ| ।ਦਲਜੀਤ ਸਿੰਘ ਭੋਲਾ ਗਰੇਵਾਲ ਨੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ  ਨੂੰ ਵਿਸ਼ਵਾਸ਼ ਦਿਵਾਇਆ ਕਿ ਲੁਧਿਆਣਾ ਪੂਰਬੀ ਦੀ ਜਨਤਾ ਓਹਨਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਏਗੀ

ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਬਣਦੇ ਸਾਰ ਪੰਜਾਬ ਦੇ ਵਸਨੀਕਾਂ ਦੇ ਲਈ ਲੋਕਪੱਖੀ ਫੈਂਸਲੇ ਲੈਣੇ ਸ਼ੁਰੂ ਕਰ ਦਿਤੇ| ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਨਾਲ ਕੀਤੇ ਵਾਹਦੇ ਮੁਫ਼ਤ ਬਿਜਲੀ, ਫ੍ਰੀ ਅਤੇ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਹੈ|ਬਾਕੀ ਰਹਿੰਦੀਆਂ ਗਰੰਟੀਆ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ| ਅਮਨਦੀਪ ਸਿੰਘ ਮੋਹੀ ਨੇ ਇਸ ਦੌਰਾਨ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਕਾਰਜਕਾਲ ਦੇ ਪਹਿਲੇ 2 ਸਾਲਾਂ ਵਿੱਚ ਹੀ 43000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਦਿਤੀਆਂ ਹਨ|।

ਇਸ ਦੌਰਾਨ ਮਾਸਟਰ ਹਰੀ ਸਿੰਘ, ਪ੍ਰਦੀਪ ਖਾਲਸਾ, ਦੁਪਿੰਦਰ ਸਿੰਘ,ਨੀਤੂ ਵੋਹਰਾ, ਪ੍ਰਿੰਸੀਪਲ ਇੰਦਰਜੀਤ ਕੌਰ,ਅੰਮ੍ਰਿਤਾ ਪੁਰੀ,ਅਲਕਾ ਮਿਹਰਬਾਨ, ਲੇਖ ਰਾਜ ਅਰੋੜਾ, ਧਰਮਿੰਦਰ ਸਿੰਘ ਫੌਜੀ, ਬਲਦੇਵ ਸਿੰਘ ਨੰਦਪੁਰ, ਬਲਵੀਰ ਚੌਧਰੀ, ਸੰਦੀਪ ਮਿਸ਼ਰਾ, ਜਗੀਰ ਸਿੰਘ, ਜਗਦੀਪ ਸਿੰਘ ਭੱਠਲ,ਭੂਸ਼ਣ ਸ਼ਰਮਾ, ਅਮਰਜੀਤ ਸਿੰਘ, ਰਮੇਸ਼ ਕਪੂਰ, ਨਵਦੀਪ ਨਵੀ, ਦਵਿੰਦਰ ਸਿੰਘ ਘੁੰਮਣ , ਵਰੁਣ ਸ਼ਰਮਾ, ਚੇਤਨ, ਪ੍ਰਦੀਪ ਅੱਪੂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਬੀਰ ਸੁਖਪਾਲ, ਬ੍ਰਿਜ ਮੋਹਨ ਮਲਿਕ, ਮਨਜੀਤ ਸਿੰਘ, ਜਗਮੋਹਨ ਮਲਿਕ, ਜਤਿੰਦਰ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਮੋਹਿਤ ਮਿੱਤਲ, ਸਤਪਾਲ ਸ਼ਰਮਾ, ਸਿਕੰਦਰ ਪ੍ਰਵੇਸ਼, ਰਾਜਿੰਦਰ, ਦੀਪਕ ਢਿੱਲੋਂ, ਓਮ ਪ੍ਰਕਾਸ਼, ਹਰਪ੍ਰੀਤ, ਸੋਨੂ ਵਰਮਾ, ਇੰਦਰਦੀਪ ਸਿੰਘ ਮਿੰਕੁ, ਮੋਹਿਤ ਸੂਦ, ਰਮੇਸ਼, ਪਿੰਕਾ ਸਮੇਤ ਹੋਰ ਵਲੰਟੀਅਰ ਸਾਥੀਆਂ ਸਮੇਤ ਹਾਜਰ ਸਨ।

Related Articles