ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਸਮਰਾਲਾ 'ਚ ਤਕੜਾ ਹੁਲਾਰਾ*


ਆਪ ਪਾਰਟੀ ਨੇ ਦੋ ਸਾਲਾਂ ਚ ਸਿਰਫ ਝੂਠ ਹੀ ਬੋਲਿਆ: ਡਾ. ਅਮਰ ਸਿੰਘ*
ਸਮਰਾਲਾ, 8 ਮਈ (  ਸੁਨੀਲ ਸ਼ਰਮਾ) 
 ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਹੌਲੀ ਹੌਲੀ ਸਿਖ਼ਰ ਵੱਲ ਵਧ ਰਹੀ ਹੈ | ਸਮਰਾਲਾ ਵਿਧਾਨ ਸਭਾ ਹਲਕੇ ਅੰਦਰ ਡਾ. ਅਮਰ ਸਿੰਘ ਵੱਲੋਂ ਚੋਣ ਸਭਾਵਾਂ ਤੇ ਮੀਟਿੰਗਾਂ ਕੀਤੀਆਂ ਜਿਸ ਵਿੱਚ ਲੋਕਾਂ ਦਾ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ।


ਸਥਾਨਕ ਹਲਕੇ ਦੇ ਵੱਖ ਵੱਖ ਪਿੰਡ ਸਲੌਦੀ, ਪਿੰਡ ਮਾਨੂੰਪੁਰ, ਬਲਾਲਾ ਅਤੇ ਸਮਰਾਲਾ ਸ਼ਹਿਰ ਵਿੱਚ ਹੋਈਆਂ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਆਖਿਆ ਕਿ ਸਮੁੱਚੇ ਹਲਕੇ ਵਿੱਚ ਕਾਂਗਰਸ ਦੇ ਪੱਖ ਵਿੱਚ ਲਹਿਰ ਬਣ ਚੁੱਕੀ ਹੈ | ਲੋਕ 1 ਜੂਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ, ਕਾਂਗਰਸ ਪਾਰਟੀ ਜਿੱਤ ਧੁੱਪ ਵਾਂਗ ਸਾਫ਼ ਦਿਖ ਰਹੀ ਹੈ  ।

ਉਨ੍ਹਾਂ ਆਖਿਆ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੇ ਮੁੱਖ ਮਸਲੇ ਤੇ ਮੰਗਾਂ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕੀਆਂ ਹਨ ਅਤੇ ਜਿੱਤਣ ਉਪਰੰਤ ਉਨ੍ਹਾਂ ਦਾ ਹੱਲ ਕਰਵਾਉਣਾ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ | ਡਾ. ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਮਹਿਜ ਝੂਠ ਹੀ ਬੋਲਿਆ ਹੈ | ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ ਅਤੇ 1 ਜੂਨ ਦਾ ਇੰਤਜਾਰ ਕਰ ਰਹੇ ਹਨ ਅਤੇ ਉਹ ਵੋਟਾਂ ਦੇ ਰੂਪ ਵਿੱਚ ਆਪਣਾ ਰੋਸ ਜ਼ਾਹਰ ਕਰਨਗੇ ।

ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਜਸਪ੍ਰੀਤ ਸਿੰਘ ਕਲਾਲਮਾਜਰਾ, ਅਜਮੇਰ ਸਿੰਘ ਬਲਾਕ ਪ੍ਰਧਾਨ ਕਾਂਗਰਸ, ਪਰਮਿੰਦਰ ਸਿੰਘ ਗੋਲਡੀ, ਮਨਦੀਪ ਸਿੰਘ, ਮਹਾਂ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।

Related Articles