ਚਰਨਜੀਤ ਸਿੰਘ ਚੰਨੀ ਦੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰੀ ਦੀ ਗੂੰਜ ਸੱਤਾਧਾਰੀ ਗਲਿਆਰਿਆਂ ਵਿੱਚ ਵੀ ਫੈਲੀ

ਚੰਡੀਗੜ੍ਹ 5 ਅਪ੍ਰੈਲ (ਰਾਜਸੀ ਡੈਸਕ)-

'ਜੇ ਕਰ ਚੰਨੀ ਆ ਗਿਆ ਤਾਂ ਕੀ ਹੋਵੇਗਾ ' ਇਹ ਗੂੰਜ  ਮੁੱਖ ਮੰਤਰੀ ਦੇ ਗਲਿਆਰਿਆਂ 'ਚ ਵੀ ਪਈ। 

ਲੋਕ ਸਭਾ ਚੋਣਾਂ  ਦੀਆ ਸਰਗਰਮੀਆਂ ਸਿਖਰਾਂ ਤੇ ਹਨ ਅਤੇ ਹਰ ਪਾਰਟੀ  ਇਸ ਵਾਰ ਇਹਨਾਂ ਚੋਣਾਂ ਨੂੰ ਜਿੱਤਣ ਲਈ  ਆਪਣੀ ਆਪਣੀ ਕੁਝ ਵਿਸ਼ੇਸ਼  ਰਣਨੀਤੀ ਬਣਾਉਣ ਵਿੱਚ  ਰੁੱਝੀਆਂ ਹੋਈਆਂ ਹਨ। ਆਮ ਆਦਮੀ ਪਾਰਟੀ  ਅਤੇ ਭਾਜਪਾ ਨੇ  ਕਈ ਸੀਟਾਂ  ਤੋ ਅਪਣੇ ਅਪਣੇ ਉਮੀਦਵਾਰ ਐਲਾਨ  ਵੀ ਦਿੱਤੇ ਹਨ ਪਰ ਕਾਂਗਰਸ ਇਸ ਮਾਮਲੇ ਵਿੱਚ ਅੱਜੇ ਤੱਕ ਕਾਫੀ ਪਛੜੀ ਹੋਈ ਹੈ।

      ਦੇਸ਼ ਦੇ ਪ੍ਰਸਿੱਧ ਅੰਗਰੇਜ਼ੀ ਅਖਬਾਰ  ਇੰਡੀਅਨ ਐਕਸਪ੍ਰੈਸ ਦੀ ਸੀਨੀਅਰ ਜਰਨਲਿਸਟ ਦੀ ਰਿਪੋਰਟ ਮੁਤਾਬਕ ਕਲ੍ਹ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਰਣਨੀਤੀ ਬਣਾਉਣ ਲਈ ਕੀਤੀ ਗਈ ਤੀਸਰੀ ਮੀਟਿੰਗ ਵਿੱਚ  ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸਾਰੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ  ਆਪ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਜੀ ਪੀ ਸਿੰਘ ਜਿਨਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਉਮੀਦਵਾਰ ਬਣਾਇਆ ਹੈ ਵੀ ਹਾਜਰ ਸਨ, ਨੂੰ  ਸਵਾਲ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਨੇ ਜਲੰਧਰ ਦੀ ਬਜਾਏ ਚੰਨੀ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਤਾਂ ਕੀ ਹੋਵੇਗਾ?

 ਰਿਪੋਰਟ ਅਨੁਸਾਰ ਮੁੱਖ ਮੰਤਰੀ ਦੇ ਇਸ ਪ੍ਰਸ਼ਨ ਦਾ  ਜੀਪੀ ਸਿੰਘ ਨੇ ਸਪਸ਼ਟ ਜਵਾਬ ਦਿੱਤਾ ਕਿ " ਲੋਕ ਚੰਨੀ ਨੂੰ ਹਰਾ ਕੇ ਮੇਰੀ ਹਾਰ ਦਾ ਬਦਲਾ ਲੈਣਗੇ।"

ਅਖਬਾਰ ਅਨੁਸਾਰ ਮਾਨ ਨੇ ਉਮੀਦਵਾਰਾਂ ਨੂੰ " ਸਿਰਫ਼ ਮੁਫਤ ਬਿਜਲੀ ਅਤੇ ਹੋਰ ਕੰਮਾਂ 'ਤੇ ਨਿਰਭਰ ਨਾ ਹੋਣ" ਦੀ ਬਜਾਏ ਵਿਧਾਇਕਾਂ ਨੂੰ ਕਿਹਾ ਕਿ ਉਹ ਫ਼ਤਹਿਗੜ੍ਹ ਸਾਹਿਬ ਅਤੇ ਹਰ ਪਿੰਡ ਵਿੱਚ ਵੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗਾਂ ਵੀ ਕਰਨ।  ਉਨ੍ਹਾਂ ਨੇ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਲਏ ਗਏ ਸਾਰੇ ਪੰਜਾਬ ਪੱਖੀ ਅਤੇ ਲੋਕ ਪੱਖੀ ਫੈਸਲਿਆਂ ਦਾ ਜ਼ੋਰਦਾਰ ਪ੍ਰਚਾਰ ਕਰਨ ਅਤੇ ਉਨ੍ਹਾਂ ਮੁੱਦਿਆਂ ਬਾਰੇ ਵੀ ਲੋਕਾਂ ਨਾਲ ਗੱਲ ਕਰਨ ਜਿਨ੍ਹਾਂ ਨੂੰ ਉਹ ਸੰਸਦ ਵਿੱਚ ਹੱਲ ਕਰਨਾ ਚਾਹੁੰਦੇ ਹਨ।

ਜੀਪੀ ਨੇ  ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ‘ਬੇਮਿਸਾਲ ਕੰਮ’ ਕੀਤੇ ਹਨ ਅਤੇ ਲੋਕ ‘ਆਪ’ ਦੇ ਨਾਲ ਹਨ।  “ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲ ਰਿਹਾ ਹੈ;  ਸਾਡੇ ਨੌਜਵਾਨ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ;  ਅਤੇ 90% ਤੋਂ ਵੱਧ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਮਿਲ ਰਿਹਾ ਹੈ।  ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਹੈ।  

 ਯਾਦ ਰਹੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਰਾਖਵੀਂ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਟਿਕਟ ਦੇ ਵੱਡੇ ਦਾਅਵੇਦਾਰ ਹਨ ਅਤੇ ਸਾਬਕਾ ਵਿਧਾਇਕ ਤੇ ਪਾਰਟੀ ਦੇ  ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਵੀ ਇਸ ਸੀਟ ਤੋਂ ਪਾਰਟੀ ਦੀ ਪਸੰਦ ਦੱਸੇ ਜਾਂਦੇ ਹਨ। ਮੁੱਖ ਮੰਤਰੀ ਦੇ ਗਲਿਆਰਿਆਂ ਵਿੱਚ ਇਹ ਭਿਣਕ ਜਰੂਰ ਪਹੁੰਚੀ ਹੋਵੇਗੀ ਕਿ ਵੱਡੇ ਕੱਦ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੇ ਕਰ ਜਲੰਧਰ ਤੋਂ ਉਮੀਦਵਾਰ ਬਣਾਉਣ ਵਿੱਚ ਕੋਈ ਰਾਜਸੀ ਦਿੱਕਤ ਆਈ ਤਾਂ ਕਾਂਗਰਸ ਪਾਰਟੀ ਚੰਨੀ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਕਾਂਗਰਸ ਦੇ ਚੰਨੀ ਅਤੇ ਆਪਦੇ ਜੀਪੀ ਸਿੰਘ ਵਿਚਕਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਹੀ 36 ਦਾ ਅੰਕੜਾ ਚੱਲ ਰਿਹਾ ਹੈ।

             ਅਖਬਾਰ ਅਨੁਸਾਰ ਮਾਨ ਨੇ ਉਮੀਦਵਾਰਾਂ ਨੂੰ " ਸਿਰਫ਼ ਮੁਫਤ ਬਿਜਲੀ ਅਤੇ ਹੋਰ ਕੰਮਾਂ 'ਤੇ ਨਿਰਭਰ ਨਾ ਹੋਣ" ਦੀ ਬਜਾਏ ਵਿਧਾਇਕਾਂ ਨੂੰ ਕਿਹਾ ਕਿ ਉਹ ਫ਼ਤਹਿਗੜ੍ਹ ਸਾਹਿਬ ਅਤੇ ਹਰ ਪਿੰਡ ਵਿੱਚ ਵੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗਾਂ ਵੀ ਕਰਨ।  ਉਨ੍ਹਾਂ ਨੇ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਲਏ ਗਏ ਸਾਰੇ ਪੰਜਾਬ ਪੱਖੀ ਅਤੇ ਲੋਕ ਪੱਖੀ ਫੈਸਲਿਆਂ ਦਾ ਜ਼ੋਰਦਾਰ ਪ੍ਰਚਾਰ ਕਰਨ ਅਤੇ ਉਨ੍ਹਾਂ ਮੁੱਦਿਆਂ ਬਾਰੇ ਵੀ ਲੋਕਾਂ ਨਾਲ ਗੱਲ ਕਰਨ ਜਿਨ੍ਹਾਂ ਨੂੰ ਉਹ ਸੰਸਦ ਵਿੱਚ ਹੱਲ ਕਰਨਾ ਚਾਹੁੰਦੇ ਹਨ।

ਜੀ ਪੀ ਨੇ  ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ‘ਬੇਮਿਸਾਲ ਕੰਮ’ ਕੀਤੇ ਹਨ ਅਤੇ ਲੋਕ ‘ਆਪ’ ਦੇ ਨਾਲ ਹਨ।  “ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲ ਰਿਹਾ ਹੈ;  ਸਾਡੇ ਨੌਜਵਾਨ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ;  ਅਤੇ 90% ਤੋਂ ਵੱਧ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਮਿਲ ਰਿਹਾ ਹੈ।  ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਹੈ।  

 ਖਬਰਾਂ ਇਹ ਵੀ ਹਨ ਕਿ ਇੱਕ ਸੁਲਝੇ ਸਿਆਸਤਦਾਨ ਦੀ ਤਰਾਂ ਜੀਪੀ ਸਿੰਘ ਨੇ ਜਿੱਥੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਵੱਲੋਂ ਜਿੱਤਣ ਦੇ ਤਰਕ ਪੇਸ਼ ਕੀਤੇ ਉਥੇ ਉਹਨਾਂ ਨੇ  ਸਾਬਕਾ ਮੁੱਖ ਮੰਤਰੀ ਚੰਨੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅਲਾਨੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਤਾਂ ਫਿਰ ਉਹਨਾਂ ਨੂੰ ਵੀ ਇਸ ਹਲਕੇ ਲਈ ਵੱਧ ਸਮਾਂ ਦੇਣਾ ਪਵੇਗਾ।  

ਯਾਦ ਰਹੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਰਾਖਵੀਂ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਟਿਕਟ ਦੇ ਵੱਡੇ ਦਾਅਵੇਦਾਰ ਹਨ ਅਤੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਜਿਲ੍ਹ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਵੀ ਇਸ ਸੀਟ ਤੋਂ ਪਾਰਟੀ ਦੀ ਪਸੰਦ ਦੱਸੇ ਜਾਂਦੇ ਹਨ। ਮੁੱਖ ਮੰਤਰੀ ਦੇ ਗਲਿਆਰਿਆਂ ਵਿੱਚ ਇਹ ਕਨਸੋ ਜਰੂਰ ਪਹੁੰਚੀ ਹੋਵੇਗੀ ਕਿ ਵੱਡੇ ਕਦ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੇ ਕਰ ਜਲੰਧਰ ਤੋਂ ਉਮੀਦਵਾਰ ਬਣਾਉਣ ਵਿੱਚ ਕੋਈ ਰਾਜਸੀ ਦਿੱਕਤ ਆਈ ਤਾਂ ਕਾਂਗਰਸ ਪਾਰਟੀ ਚੰਨੀ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਕਾਂਗਰਸ ਦੇ ਚੰਨੀ ਅਤੇ ਆਪਦੇ ਜੀਪੀ ਸਿੰਘ ਵਿਚਕਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਹੀ 36 ਦਾ ਅੰਕੜਾ ਚੱਲ ਰਿਹਾ ਹੈ।

ਜੀ ਪੀ ਸਿੰਘ ਭਾਵੇਂ ਆਮ ਆਦਮੀ ਪਾਰਟੀ ਦੀਆਂ ਦੋ ਸਾਲ ਦੀ ਕਾਰਗੁਜ਼ਾਰੀ ਅਤੇ ਸਾਰੇ ਵਿਧਾਇਕ ਸੱਤਾਧਾਰੀ ਪਾਰਟੀ ਦੇ ਹੋਣ ਸਦਕਾ ਚੋਣ ਜਿੱਤਣ ਲਈ ਆਸ਼ਵੰਦ ਹਨ ਪਰ ਬਿਉਰੋਕਟ ਤੋਂ ਸਿਆਸਤਦਾਨ ਬਣੇ ਡਾਕਟਰ ਅਮਰ ਸਿੰਘ ਵੀ ਲੋਕ ਸਭਾ ਹਲਕੇ ਵਿੱਚ ਕੀਤੇ ਵਿਕਾਸ ਕਾਰਜਾਂ, ਕਾਂਗਰਸੀ ਵਰਕਰਾਂ ਨਾਲ ਨਿੱਜੀ ਰਾਬਤਾ ਅਤੇ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵੀ ਹਲਕੇ ਹਰ ਵਿਆਕਤੀ  ਦੇ ਨਿੱਜੀ ਮਸਲੇ ਹੱਲ ਕਰਵਾਉਣ ਸਦਕਾ ਆਪਣੀ ਹਰ ਵਰਗ ਵਿੱਚ ਆਪਣਾ ਤਕੜਾ ਆਧਾਰ ਬਣਾ ਚੁੱਕੇ ਹਨ।

ਜਿੱਤ ਹਾਰ ਦਾ ਫੈਸਲਾ ਤਾਂ ਭਾਵੇਂ ਰਾਜਨੀਤਿਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਰਾਹੀਂ ਕੀਤੇ ਵਾਅਦਿਆ ਅਤੇ ਪਿਛਲੇ ਸਮਿਆਂ ਵਿੱਚ ਕੀਤੀ ਕਾਰਗੁਜ਼ਾਰੀ ਦੇ ਆਧਾਰ ਤੇ ਵੋਟਰਾਂ ਨੇ ਕਰਨਾ ਹੈ  ਪਰ ਸਾਬਕਾ ਮੁੱਖ ਮੰਤਰੀ  ਅਤੇ ਮੌਜੂਦਾ ਸਮੇਂ ਵਿੱਚ ਅਨੁਸੂਚਿਤ ਜਾਤੀਆਂ ਦੇ ਵੱਡੇ ਲੀਡਰ ਬਣ ਕੇ ਉਭਰੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਛੋਟੇ ਜਿਹੇ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਹੀ ਹਰ ਵਰਗ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਸ਼ੁਰੂ ਕੀਤੀ ਸਬਸਿਡੀ ਦਾ ਪੰਜਾਬ ਦੇ ਵਸਨੀਕ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਵੀ ਲਾਭ ਲੈ ਰਹੇ ਹਨ। ਮੁੱਖ ਮੰਤਰੀ ਦੇ ਗਲਿਆਰਿਆਂ ਵਿੱਚ ਲੋਕ ਸਭਾ ਹਲਕੇ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਦੌਰਾਨ 'ਜੇਕਰ ਚੰਨੀ ਆ ਗਿਆ' ਦੀ ਵੀ ਗੂੰਜ ਪੈ ਰਹੀ ਹੈ ਕੋਈ  ਆਮ ਜਾਂ ਛੋਟੀ ਗੱਲ ਨਹੀਂ ਹੈ।

Related Articles