ਪੁਲਿਸ ਵਲੋਂ ਚੋਣਾਂ ਤੋਂ ਪਹਿਲਾ ਸਮਰਾਲਾ ’ਚ 12 ਲੱਖ ਤੋਂ ਵੱਧ ਦੀ ਨਗਦੀ ਬਰਾਮਦ
- by News & Facts 24
- 23 May, 24
ਸਮਰਾਲਾ, 23 ਮਈ ( ਸੁਨੀਲ)-
ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੁਲਿਸ ਵੱਲੋਂ ਕੀਤੀ ਜਾ ਰਹੀ ਨਾਕੇਬੰਦੀ ਦੌਰਾਨ ਸਮਰਾਲਾ ਪੁਲਿਸ ਨੇ 12 ਲੱਖ 68 ਹਜਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਤੋਂ ਉਪ ਪੁਲਿਸ ਕਪਤਾਨ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਐੱਸ.ਐੱਸ.ਟੀ. ਵੱਲੋਂ ਲੁਧਿਆਣਾ ਚੰਡੀਗੜ੍ਹ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਲੁਧਿਆਣਾ-ਚੰਡੀਗੜ ਹਾਈਵੇ ’ਤੇ ਹੇਡੋਂ ਪੁਲਸ ਚੋਂਕੀ ਦੇ ਸਾਹਮਣੇ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁੱਖੀ ਰਾਓ ਵਰਿੰਦਰ ਸਿੰਘ ਦੀ ਅਗਵਾਈ ਹੇਠ ਐੱਸ.ਐੱਸ.ਟੀ. ਟੀਮਾਂ ਦੀ ਲਗਾਤਾਰ ਚੈਕਿੰਗ ਚਲ ਰਹੀ ਹੈ। ਇਸ ਦੌਰਾਨ ਅੱਜ ਸਵੇਰ ਤੱਕ ਤਿੰਨ ਵੱਖ-ਵੱਖ ਵਾਹਨਾਂ ਕਾਬੂ ਕੀਤੇ ਗਏ, ਜ਼ਿਨ੍ਹਾਂ ਵਿਚ ਕੁਝ ਵਿਅਕਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੱਧ ਦੀ ਨਗਦੀ ਲੈ ਕੇ ਸਫਰ ਕਰ ਰਹੇ ਸਨ। ਇੱਕ ਵਿਅਕਤੀ ਕੋਲੋ 2 ਲੱਖ 38 ਹਜਾਰ ਚਾਰ ਸੌ ਰੁਪਏ, ਦੂਸਰੇ ਵਿਅਕਤੀ ਪਾਸੋਂ 3 ਲੱਖ ਅਤੇ ਇੱਕ ਹੋਰ ਵਿਅਕਤੀ ਕੋਲੋ 6 ਲੱਖ 30 ਹਜਾਰ ਰੁਪਏ ਦਾ ਕੈਸ਼ ਫੜ੍ਹੇ ਜਾਣ ’ਤੇ ਇਹ ਵਿਅਕਤੀ ਪੁਲਸ ਨੂੰ ਇਸ ਕੈਸ਼ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।
ਫਿਲਹਾਲ ਪੁਲਸ ਵੱਲੋਂ ਫੜੀ ਗਈ ਨਗਦੀ ਬਾਰੇ ਆਮਦਨ ਕਰ ਵਿਭਾਗ ਨੂੰ ਜਾਣਕਾਰੀ ਭੇਜ ਦਿੱਤੀ ਹੈ, ਤਾਕਿ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।
ਡੀ.ਐੱਸ.ਪੀ. ਸਮਰਾਲਾ ਨੇ ਮਾੜੇ ਅਨਸਰਾਂ ਨੂੰ ਚਿਤਵਾਨੀ ਦਿੱਤੀ ਹੈ, ਕਿ ਪੁਲਸ ਦੀ ਇਹ ਚੈੱੇਕੀਨਗ ਕਰਨ ਦੀ ਕਾਰਵਾਈ ਵੋਟਾਂ ਵਾਲੇ ਦਿਨ 1 ਜੂਨ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਚੋਣਾਂ ਵਿਚ ਗੜਬੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਪੁਲਸ ਨੇ ਵੋਟਾਂ ਦਾ ਦਿਨ ਨੇੜੇ ਹੋਣ ਕਾਰਨ ਸਖਤੀ ਹੋਰ ਵੀ ਵਧਾ ਦਿੱਤੀ ਹੈ, ਅਤੇ ਪੂਰੇ ਇਲਾਕੇ ਵਿਚ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।