ਬੀਜੇਪੀ ਨੇ ਪੱਛਮੀ ਅਤੇ ਦੱਖਣੀ ਹਲਕੇ 'ਚ ਲੋਕ ਇਨਸਾਫ ਪਾਰਟੀ , ਪੁੂਰਬੀ ਅਤੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ,ਨੂੰ ਦਿੱਤਾ ਵੱਡਾ ਝਟਕਾ,

* ਸੈਂਕੜੇ ਵਰਕਰ ਭਾਜਪਾ ਵਿੱਚ ਹੋਏ ਸ਼ਾਮਲ*

**ਲੋਕ ਸਭਾ ਚੋਣਾਂ ਆਉਂਦੀਆਂ ਹੀ ਦੂਜੀਆਂ ਪਾਰਟੀਆਂ ਦੇ ਲੋਕ ਭਾਜਪਾ ਪਰਿਵਾਰ ਦਾ ਹਿੱਸਾ ਬਣਨ ਲਈ ਹੋਏ ਉਤਾਵਲੇ  - ਰਜਨੀਸ਼ ਧੀਮਾਨ*

ਲੁਧਿਆਣਾ 1 ਮਈ ( ਗਰੇਵਾਲ ) 

ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਦਾਂ ਉਦਾਂ ਹੀ ਭਾਜਪਾ ਦੇ ਪ੍ਰਤੀ ਲੋਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ।ਅੱਜ ਹੋਰਨਾਂ ਪਾਰਟੀਆਂ ਦੇ ਲੋਕ ਭਾਜਪਾ ਵਿਚ ਸ਼ਾਮਲ ਹੋਣ ਲਈ ਉਤਾਵਲੇ ਨਜ਼ਰ ਆ ਰਹੇ ਹਨ, ਇਹ ਸ਼ਬਦ ਭਾਜਪਾ ਦੇ  ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਜਿਲਾ
ਭਾਜਪਾ ਦਫ਼ਤਰ 'ਚ ਪੂਰਵੀ ਹਲਕੇ ਦੇ ਵਾਰਡ 15 ਤੋਂ ਭਾਜਪਾ ਕਾਰਜਕਾਰਨੀ ਮੈਂਬਰ ਵਿਪਨ ਵਿਨਾਇਕ ਦੀ ਕੋਸ਼ਿਸ਼ ਸਦਕਾ ਕਾਂਗਰਸੀ ਵਰਕਰ ਸੌਰਵ ਸ੍ਰੀਵਾਸਤਵ, ਰਿੰਕੂ ਕੁਮਾਰ, ਰਵੀ ਦੇਵੀ, ਪੱਛਮੀ ਹਲਕੇ ਤੋਂ ਦਿਵੇਸ਼ ਮੱਕੜ, ਹਰਸ਼ ਮਦਾਨ, ਜਤਿੰਦਰ ਕੁਮਾਰ, ਹਰੀਸ਼ ਕੁਮਾਰ, ਰਾਹੁਲ ਖੰਨਾ, ਅਮਿਤ ਵਰਮਾ, ਰਿਸ਼ੀ ਅਤੇ ਦੱਖਣੀ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਮੈਂਬਰ ਰਮਨ ਹੀਰਾ, ਪਵਨ ਹੀਰਾ ਬੱਬੂ, ਪ੍ਰਦੀਪ ਸਿੰਘ ਆਦਿ ਮੈਂਬਰਾਂ ਨੂੰ ਭਾਜਪਾ ਦਾ  ਸਿਰੋਪਾ  ਪਾਉਂਦੇ ਹੋਏ ਕਹੇ।ਰਜਨੀਸ਼ ਧੀਮਾਨ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਹਾਸ਼ੀਏ ਉੱਤੇ ਆ ਚੁੱਕੀ ਹੈ ਕਾਂਗਰਸ ਦੇ ਵਰਕਰਾਂ ਨਾਲ ਮਨੋਬਲ ਟੁੱਟ ਰਿਹਾ ਹੈ।ਜਿਸ ਕਰਕੇ ਉਹ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ ਲੱਕੀ, ਪੰਕਜ ਜੈਨ, ਸਕੱਤਰ ਨਵਲ ਜੈਨ, ਜ਼ਿਲ੍ਹਾ ਬੁਲਾਰੇ ਸਾਬਿਰ ਹੁਸੈਨ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਵਿਪਨ ਵਿਨਾਇਕ ਆਦਿ ਹਾਜ਼ਰ ਸਨ।

Related Articles