ਭਾਜਪਾ ‘ ਅਬ ਕੀ ਬਾਰ 400 ਪਾਰ, ਦਾ ਸਿਰਫ ਈਵੀਐਮ ਮਸ਼ੀਨ ਦੇ ਭਰੋਸੇ ' ਤੇ ਲਗਾ ਰਹੀ ਹੈ- ਚੜੂਨੀ
- by News & Facts 24
- 15 Apr, 24
ਲੀਡਰਾਂ ਨੂੰ ਕੁੱਟ ਕੇ ਭੱਜਪਾ ਜੁਆਇਨ ਕਰਵਾ ਰਹੇ ਹਨ
ਜਿਹੜਾ ਉਹਨਾਂ ਦੇ ਖਿਲਾਫ ਬੋਲਣ ਤੋਂ ਨਹੀਂ ਹਟੇਗਾ ਉਸ ਨੂੰ ਜੇਲ ਵਿੱਚ ਸੁੱਟਣਗੇ
ਸਮਰਾਲਾ, 15 ਅਪ੍ਰੈਲ( ਸੁਨੀਲ)-
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਭਾਜਪਾ ‘ ਅਬ ਕੀ ਬਾਰ 400 ਪਾਰ, ਦਾ ਸਿਰਫ ਈਵੀਐਮ ਮਸ਼ੀਨ ਦੇ ਭਰੋਸੇ ' ਤੇ ਲਗਾ ਰਹੀ ਹੈ ਜੇਕਰ ਬੈਲਟ ਪੇਪਰ ਨਾਲ ਇਲੈਕਸ਼ਨ ਕਰਾਏ ਜਾਣ ਤਾਂ ਚੋਣ ਨਤੀਜਾ ਹੋਰ ਹੀ ਹੋਵੇਗਾ। ਅੱਜ ਸਮਰਾਲੇ ਨੇੜੇ ਨੀਲੋ ਵਿਖੇ ਇਕ ਧਾਰਮਿਕ ਸਮਾਗਮ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੜੂਨੀ ਨੇ ਆਖਿਆ ਕਿ ਇਹ ਸਰਕਾਰਾਂ ਆਪਣੇ ਹੀ ਘਰ ਭਰਦੀਆਂ ਹਨ ਜਾਂ ਕਾਰਪੋਰੇਟ ਅਦਾਰਿਆਂ ਦੇ ਘਰ ਭਰਦੀ ਆ ਹਨ ਜਿਹੜੇ ਕਿ ਇਹਨਾਂ ਨੂੰ ਚੰਦਾ ਦਿੰਦੇ ਹਨ । ਜਨਤਾ ਦਾ ਕੋਈ ਰਾਜ ਹੈ ਹੀ ਨਹੀਂ, ਲੋਕ ਰਾਜ ਖਤਮ ਹੋ ਚੁੱਕਿਆ ਹੈ ਸਿਰਫ ਪਾਰਟੀ ਦਾ ਰਾਜ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਕੋਈ ਇਸਤਰ੍ਹਾਂ ਦੀ ਕੁੱਟ ਮਾਰ ਦੀ ਕਾਲ ਨਹੀਂ ਹੈ ਜਿਹੜੇ ਵੀ ਲੋਕ ਬੀਜੇਪੀ ਦੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਉਹ ਮੋਦੀ ਸਰਕਾਰ ਤੋਂ ਅੱਕੇ ਹੋਏ ਅਤੇ ਦੁਖੀ ਲੋਕ ਹਨ।
ਉਹਨਾਂ ਕਿਹਾ ਕਿ ਐਥੇ ਜੰਨਤਾ ਦਾ ਰਾਜ ਹੋਣਾ ਚਾਹੀਦਾ ਸੀ ਜਿਸ ਕਰਕੇ ਭਗਤ ਸਿੰਘ ਹੋਣਾ ਵਰਗੇ ਫਾਂਸੀ ਤੇ ਚੜ ਗਏ।
ਉਹਨਾਂ ਕਿਹਾ ਕਿ ਈ ਵੀ ਐਮ ਤੋਂ ਬਗੈਰ ਇਲੈਕਸ਼ਨ ਹੋਣ ਦੇ ਨਾਲ ਹੀ ਜਿਵੇਂ ਸਰਪੰਚ ਦੇ ਮੁਕਾਬਲੇ ਸਰਪੰਚ , ਐਮ ਐਲ ਏ ਦੇ ਮੁਕਾਬਲੇ ਐਮ ਐਲ ਏ ਅਤੇ ਐਮ ਪੀ ਦੇ ਮੁਕਾਬਲੇ ਐਮ ਪੀ ਖੜਦਾ ਉਸੇ ਤਰ੍ਹਾਂ ਸੀ ਐਮ ਦੇ ਮੁਕਾਬਲੇ ਸੀ ਐਮ ਖੜੇ ਅਤੇ ਪੀ ਐਮ ਦੇ ਮੁਕਾਬਲੇ ਪੀ ਐਮ ਖੜੇ ਤਾਂ ਹਰ ਵਿਅਕਤੀ ਨੂੰ ਆਪਣੇ ਕਾਰਜਕਾਲ ਵਿੱਚ ਕੀਤੇ ਕੰਮਾਂ ਦਾ ਸਿੱਧਾ ਫਤਵਾ ਉਸ ਦੀ ਕਾਰਗੁਜਾਰੀ ਨੂੰ ਦਰਸਾਏਗਾ
ਉਹਨਾਂ ਪੰਜਾਬ ਬਾਰੇ ਵੀ ਵੱਡੀ ਗੱਲ ਆਖੀ ਉਹਨਾਂ ਕਿਹਾ ਕਿ ਪੰਜਾਬ ਦਾ ਹਾਲ ਬਹੁਤ ਚੰਗਾ ਜੇਕਰ ਤੁਸੀ ਬਿਹਾਰ, ਪੱਛਮੀ ਯੂਪੀ , ਉੜੀਸਾ ਵਰਗੇ ਦੇਸ਼ਾਂ ਦਾ ਹਾਲ ਦੇਖ ਲੋ ਜਾਕੇ ਖੇਤੀ ਚ ਆਮਦਨ ਬਹੁਤ ਘਟ ਹੈ ਉਹ ਕਿਸ ਤਰਾਂ ਜਿਉਂਦੇ ਹੋਣੇ।
ਲੀਡਰਾਂ ਵੱਲੋਂ ਬੀਜੇਪੀ ਨੂੰ ਜੁਆਇਨ ਕਰਨ ਦੀ ਹੋੜ ਵਾਰੇ ਗੁਰਨਾਮ ਸਿੰਘ ਨੇ ਕਿਹਾ ਕਿ ਅੱਧੇ ਲੀਡਰਾਂ ਨੂੰ ਤਾਂ ਕੁੱਟ ਕੁੱਟ ਕੇ ਜੁਆਇਨ ਕਰਾਇਆ ਜਾ ਰਿਹਾ ਹੈ ਅੱਧੇ ਡਰਦੇ ਮਾਰੇ ਜੁਆਇਨ ਕਰ ਰਹੇ ਹਨ ਜਿਹੜਾ ਜੁਆਇਨ ਨਹੀਂ ਕਰੇਗਾ ਉਸ ਨੂੰ ਜੇਲ ਵਿੱਚ ਸੁੱਟਣਗੇ ।
ਜਿਹੜਾ ਉਹਨਾਂ ਦੇ ਖਿਲਾਫ ਬੋਲਣ ਤੋਂ ਨਹੀਂ ਹਟੇਗਾ ਉਸ ਨੂੰ ਜੇਲ ਵਿੱਚ ਸੁੱਟਣਗੇ ਜੇਕਰ ਕੇਜਰੀਵਾਲ ਬੀਜੇਪੀ ਜੁਆਇਨ ਕਰ ਲੈਂਦਾ ਤਾਂ ਉਹ ਵੀ ਜੇਲ੍ਹ ਤੋਂ ਬਾਹਰ ਹੁੰਦਾ ਅੱਜ।