ਕਾਂਗਰਸ ਨੂੰ ਝਟਕਾ -ਮਾਛੀਵਾਡ਼ਾ ਬਲਾਕ ਸੰਮਤੀ ਚੇਅਰਪਰਸਨ ਅਤੇ ਉਸਦਾ ਪਤੀ ‘ਆਪ’ ਵਿਚ ਸ਼ਾਮਲ
- by News & Facts 24
- 07 May, 24
ਬਲਾਕ ਸੰਮਤੀ ਦੀ ਚੇਅਰਪਰਸਨ ਸਿਮਰਨਦੀਪ ਕੌਰ ਅਤੇ ਉਸਦਾ ਪਤੀ ਕਾਂਗਰਸ ਪਾਰਟੀ 'ਚ ਸ਼ਾਮਲ
ਆਪ’ ਆਗੂ ਮੋਹਿਤ ਕੁੰਦਰਾ ਦੇ ਦਫ਼ਤਰ ਵਿਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਹਏ 'ਆਪ’ ਵਿਚ ਸ਼ਾਮਲ
ਮਾਛੀਵਾਡ਼ਾ ਸਾਹਿਬ, 7 ਮਈ (ਟੱਕਰ) -
ਹਲਕਾ ਸਮਰਾਲਾ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ ਜਦੋਂ ਮਾਛੀਵਾਡ਼ਾ ਬਲਾਕ ਸੰਮਤੀ ਦੀ ਚੇਅਰਪਰਸਨ ਸਿਮਰਨਦੀਪ ਕੌਰ ਅਤੇ ਉਸਦਾ ਪਤੀ ਕਾਂਗਰਸ ਪਾਰਟੀ ਦਾ ਜ਼ਿਲਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਾਨ ਨੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅੱਜ ਅਨਾਜ ਮੰਡੀ ਮਾਛੀਵਾਡ਼ਾ ਵਿਖੇ ‘ਆਪ’ ਆਗੂ ਮੋਹਿਤ ਕੁੰਦਰਾ ਦੇ ਦਫ਼ਤਰ ਵਿਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸੁਖਜਿੰਦਰ ਸਿੰਘ ਮਾਨ ਨੇ ‘ਆਪ’ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਦਿਆਲਪੁਰਾ ਨੇ ਸੁਖਜਿੰਦਰ ਸਿੰਘ ਮਾਨ ਨੂੰ ਪਾਰਟੀ ਦਾ ਮਫ਼ਲਰ ਪਾਉਂਦਿਆਂ ਸਵਾਗਤ ਕਰਦਿਆਂ ਕਿਹਾ ਕਿ ਅੱਜ ‘ਆਪ’ ਦਾ ਪਰਿਵਾਰ ਹੋਰ ਵੱਡਾ ਹੋਇਆ ਹੈ ਅਤੇ ਬਲਾਕ ਸੰਮਤੀ ਚੇਅਰਮੈਨ ਤੇ ਉਸਦੇ ਪਤੀ ਦੀ ਸ਼ਮੂਲੀਅਤ ਨਾਲ ਪਾਰਟੀ ਪਿੰਡਾਂ ਵਿਚ ਹੋਰ ਮਜ਼ਬੂਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਹੁਣ ਲੋਕ ਸਭਾ ਚੋਣਾਂ ਵਿਚ ‘ਆਪ’ ਦੇ ਉਮੀਦਵਾਰ ਜੀ.ਪੀ. ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ‘ਆਪ’ ਵਿਚ ਸ਼ਾਮਲ ਹੋਣ ’ਤੇ ਬਲਾਕ ਸੰਮਤੀ ਚੇਅਰਪਰਸਨ ਦੇ ਪਤੀ ਸੁਖਜਿੰਦਰ ਸਿੰਘ ਮਾਨ ਨੇ ਕਿਹਾ ਕਿ ਉਹ ਤੇ ਉਸਦੀ ਪਤਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ ਅਤੇ ਇੱਥੋਂ ਪਾਰਟੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।
ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਾਂ
ਉਨ੍ਹਾਂ ਕਾਂਗਰਸ ’ਤੇ ਗਿਲ੍ਹਾ ਕਰਦਿਆਂ ਕਿਹਾ ਕਿ ਇਸ ਪਾਰਟੀ ’ਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਬਲਕਿ 2-4 ਮੋਹਰੀ ਆਗੂ ਹੀ ਸਾਰੀ ਸਿਆਸੀ ਖੇਡ ਖੇਡਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਾਰਟੀ ਨੇ ਉਨ੍ਹਾਂ ਨੂੰ ਚੇਅਰਪਰਸਨ ਦਾ ਵੱਡਾ ਅਹੁਦਾ ਦਿੱਤਾ ਪਰ ਜਿੱਥੇ ਕੋਈ ਕਦਰ ਨਹੀਂ ਉੱਥੇ ਰਹਿਣਾ ਮੁਨਾਸਿਬ ਨਹੀਂ। ਇਸ ਮੌਕੇ ‘ਆਪ’ ਆਗੂ ਮੋਹਿਤ ਕੁੰਦਰਾ, ਛਿੰਦਰਪਾਲ ਸਮਰਾਲਾ, ਕੌਂਸਲਰ ਰਣਧੀਰ ਸਿੰਘ, ਕੁਲਦੀਪ ਸਿੰਘ ਉਟਾਲ, ਨਵਜੀਤ ਸਿੰਘ ਉਟਾਲਾਂ ਵੀ ਮੌਜੂਦ ਸਨ।