ਸ਼ਹਿਰਾਂ ਚ ਵੀ ਮਜ਼ਦੂਰਾਂ ਲਈ ਮਨਰੇਗਾ ਯੋਜਨਾ ਸ਼ੁਰੂ ਕਰਾਂਗੇ -ਡਾਕਟਰ ਅਮਰ ਸਿੰਘ
- by News & Facts 24
- 19 May, 24
ਕੌਂਸਲਰ ਸਨੀ ਦੂਆ ਨੇ ਕਰਾਈ ਨੁੱਕੜ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਸਮਰਾਲਾ, 19 ( ਸੁਨੀਲ ਸ਼ਰਮਾ)-
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਸਮਰਾਲਾ ਸ਼ਹਿਰ ਵਿੱਚ ਚੋਣ ਸਭਾਵਾਂ ਕੀਤੀਆਂ ਗਈਆਂ ਅੱਜ ਇੱਕ ਭਰਵੀਂ ਮੀਟਿੰਗ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਕਾਂਗਰਸ ਸਨੀ ਦੁਆ ਦੀ ਅਗਵਾਈ ਹੇਠ ਕੰਗ ਮਹੱਲਾ ਪੁਰਾਣੀ ਸਬਜ਼ੀ ਮੰਡੀ ਵਿਖੇ ਹੋਈ! ਇਸ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਵਿੱਚ ਆਪਣੇ ਸਰਕਾਰੀ ਅਹੁਦੇ ਦੌਰਾਨ ਬੜੇ ਯਤਨ ਕਰਕੇ ਪਿੰਡਾਂ ਚ ਮਨਰੇਗਾ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਉਹਨਾਂ ਕਿਹਾ ਕਾਂਗਰਸ ਸਰਕਾਰ ਆਉਣ ਤੇ ਪਿੰਡਾਂ ਵਿੱਚ ਚਲਦੀ ਮਨਰੇਗਾ ਯੋਜਨਾ ਸ਼ਹਿਰੀ ਖੇਤਰਾਂ ਵਿੱਚ ਵੀ ਲਿਆਂਦੀ ਜਾਵੇਗੀ। ਜਿਸ ਨਾਲ ਗਰੀਬ ਮਜ਼ਦੂਰ ਨੂੰ ਰੁਜ਼ਗਾਰ ਮਿਲੇਗਾ ਤੇ ਵਿਕਾਸ ਵੀ ਹੋਵੇਗਾ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਮਨਰੇਗਾ ਮਜ਼ਦੂਰਾਂ ਨੂੰ 400 ਦਿਹਾੜੀ ਦਿੱਤੀ ਜਾਵੇਗੀ।
ਐਮਪੀ ਅਮਰ ਸਿੰਘ ਨੇ ਮੋਦੀ ਸਰਕਾਰ ਤੇ ਵਰਦਿਆਂ ਕਿਹਾ ਭਾਜਪਾ ਸਰਕਾਰ ਵੱਲੋਂ ਗਰੀਬੀ ਨੂੰ ਖਤਮ ਨਹੀਂ ਬਲਕਿ ਗਰੀਬ ਲੋਕ ਹੀ ਖਤਮ ਕੀਤੇ ਜਾ ਰਹੇ ਹਨ ਜਿਸ ਕਾਰਨ ਅੱਜ ਦੇਸ਼ ਦਾ ਜਿਆਦਾ ਸਰਮਾਇਆ ਕੁਝ ਹੀ ਕਾਰਪੋਰੇਟ ਘਰਾਣਿਆਂ ਤੱਕ ਸੀਮਤ ਰਹਿ ਗਿਆ ਹੈ ਇਸ ਮੌਕੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਡਾਕਟਰ ਅਮਰ ਸਿੰਘ ਇੱਕ ਇਮਾਨਦਾਰ ਸੂਝਵਾਨ ਵਿਅਕਤੀ ਹਨ ਇਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਚ ਤਕਰੀਬਨ 500 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਕੇ ਆਉਂਦੇ ਹਨ।
ਇਸ ਮੌਕੇ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਕਾਂਗਰਸ ਸਨੀ ਦੂਆ ਨੇ ਸੰਬੋਧਨ ਵਿੱਚ ਆਪਣੇ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੀ ਇਕ ਜੂਨ ਨੂੰ ਡਾਕਟਰ ਅਮਰ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਓ ਡਾਕਟਰ ਅਮਰ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਕਾਂਗਰਸ ਪਾਰਟੀ ਸ਼ਹਿਰ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਹਾਜ਼ਰ ਸ੍ਰੀ ਅਮਰਨਾਥ ਤਾਗਰਾ ਮਿੱਤਰਪਾਲ ਸਿੰਘ ਲਵਲੀ ਤਰਸੇਮ ਸ਼ਰਮਾ ਪ੍ਰੇਮ ਨਾਥ ਦਾਣਾ ਵਿਸ਼ਾਲ ਭਾਰਤੀ ਐਡਵੋਕੇਟ ਜਸਪ੍ਰੀਤ ਕਲਾਲ ਮਾਜਰਾ ਅਜਮੇਰ ਸਿੰਘ ਪੂਰਬਾ ਜਤਿੰਦਰ ਸਿੰਘ ਜੋਗਾ ਬਲਾਲਾ ਪਰਮਿੰਦਰ ਸਿੰਘ ਗੋਲਡੀ ਜੁਗਲ ਕਿਸ਼ੋਰ ਸਾਹਨੀ ਮੰਗਤ ਰਾਏ ਪ੍ਰਭਾਕਰ ਗੁਰਮੇਲ ਸਿੰਘ ਖੁਰਲ ਸੁਵਿੰਦਰ ਸਿੰਘ ਰਿੰਕੂ ਥਾਪਰ ਹਰਵਿੰਦਰ ਸਿੰਘ ਕਾਕਾ ਰਵੀ ਕਲਿਆਣ ਟਿੰਕਾ ਸਮਰਾਲਾ ਰਕੇਸ਼ ਕਲਿਆਣ ਸੁਸ਼ੀਲ ਕੁਮਾਰ ਪਰਮਜੀਤ ਸਿੰਘ ਮਨੀ ਗਗਨ ਕੁਮਾਰ ਅਜਮੇਰ ਸਿੰਘ ਮੁੱਤੇ ਸੁਰੇਸ਼ ਕੁਮਾਰ ਜੀਵਨ ਜੋਤ ਸ਼ਰਮਾ ਗਰੀਸ਼ ਦੂਆ ਹਰਭਜਨ ਸਿੰਘ ਢੰਡੇ ਇਕਬਾਲ ਸਿੰਘ ਐਡਵੋਕੇਟ ਯੋਗੇਸ਼ਵਰ ਕੰਗ ਰਕੇਸ਼ ਮਰਵਾਹਾ ਗੋਰਾ ਪਵਨ ਸੇਡਾ ਲੱਕੀ ਮਰਵਾਹਾ ਆੜਤੀ ਅਮਰਜੀਤ ਸਿੰਘ ਮੋਹਿਤ ਦੂਆ ਓਮ ਚੌਧਰੀ ਹਰਪਾਲ ਸਿੰਘ ਕਲਸੀ ਨੀਟਾ ਸੁਖਦੇਵ ਚੋਪੜਾ ਸੁਖਪ੍ਰੀਤ ਸਿੰਘ ਤਜਿੰਦਰ ਸਿੰਘ ਤੇਜੀ ਆਸ਼ੂ ਵਰਮਾ ਵਿੱਕੀ ਕੱਕੜ ਜਮੀਲ ਅਹਿਮਦ ਮਨਜੋਤ ਮੱਟੂ ਅਮਰਦੀਪ ਸਿੰਘ ਬਿੱਲਾ ਰੀਚਾ ਦੂਆ ਬੀਨੂ ਭਾਰਤੀ ਆਰਤੀ ਦੁਆ ਹਾਜਰ ਸਨ