70 ਸਾਲਾਂ ਤੋਂ ਕਾਂਗਰਸੀ ਪਰਿਵਾਰ ਦੇ ਸੋਹਣ ਲਾਲ ਸ਼ੇਰਪੁਰੀ ਹੋਏ ਆਪ ਵਿੱਚ ਸ਼ਾਮਿਲ
- by News & Facts 24
- 13 May, 24
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਰਵਾਇਆ ਪਾਰਟੀ ਸ਼ਾਮਿਲ
ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਮਨਮੋਹਨ ਸਿੰਘ ਖੇੜਾ ਨੇ ਵੀ ਫੜਿਆ ਝਾੜੂ
ਸ਼ੇਰਪੁਰੀ ਵਰਗੇ ਲੋਕ ਆਧਾਰ ਵਾਲੇ ਆਗੂ ਵਲੋਂ ਪਾਰਟੀ ਛੱਡਣ ਨਾਲ ਕਾਂਗਰਸ ਦਾ ਵੱਡਾ ਥੰਮ ਗਿਰਿਆ
ਮਾਛੀਵਾੜਾ, 13 ਮਈ (ਸੁਨੀਲ)- ਕਾਂਗਰਸ ਪਾਰਟੀ ਦੇ ਉਪ ਚੇਅਰਮੈਨ ਅਤੇ ਅਕਾਲੀ ਦਲ ਦੇ ਰਹਿ ਚੁੱਕੇ ਜਨਰਲ ਸਕੱਤਰ ਨੇ ਆਪਣੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਝਾੜੂ ਵਿਚ ਸ਼ਾਮਿਲ ਹੋ ਗਏ ਹਨ।
ਹਲਕਾ ਸਮਰਾਲਾ ਦੇ 70 ਸਾਲਾ ਤੋਂ ਉੱਘਾ ਕਾਂਗਰਸੀ ਪਰਿਵਾਰ ਦੇ ਸੋਹਣ ਲਾਲ ਸ਼ੇਰਪੁਰੀ ਐਤਵਾਰ ਨੂੰ ਮਾਛੀਵਾੜਾ ਸਾਹਿਬ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਲਾਕੇ ਦੇ 30 ਤੋਂ ਵੱਧ ਪੰਚਾਂ ਸਰਪੰਚਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਜਿਸ ਸਦਕਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆਪ ਉਮੀਦਵਾਰ ਜੀਪੀ ਸਿੰਘ ਜੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲ ਗਿਆ ਹੈ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਇਨਾਂ ਪਰਿਵਾਰਾਂ ਨੂੰ ਸਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਹਨਾਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸ਼ੇਰ ਪਰਿਵਾਰ ਹਲਕਾ ਸਮਰਾਲਾ ਦਾ ਇਹ ਬਹੁਤ ਵੱਡਾ ਪਰਿਵਾਰ ਹੈ ਜੋ ਅੱਜ ਸਾਡੇ ਨਾਲ ਤੁਰਿਆ ਹੈ । ਕਿਉਂਕਿ ਇਹਨਾਂ ਦਾ ਸਿਆਸਤ ਵਿੱਚ ਬਹੁਤ ਵੱਡਾ ਤਜਰਬਾ ਹੈ ਜੋ ਅੱਜ ਮੇਰੇ ਨਾਲ ਜੁੜੇ ਹਨ। ਉਨਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰਾ ਪਰਿਵਾਰ ਹੋਰ ਵੱਡਾ ਹੋ ਗਿਆ । ਹਲਕਾ ਵਿਧਾਇਕ ਨੇ ਸੁਖਬੀਰ ਬਾਦਲ ਤੇ ਤੰਜ ਕਸਦੇ ਕਿਹਾ ਕਿ ਸੁਖਬੀਰ ਬਾਦਲ ਹੁਣ ਤੱਕ ਗਾਇਬ ਰਿਹਾ ਤੇ ਹੁਣ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਪ੍ਰੰਤੂ ਇਹ ਸ਼ਕਲ ਦਿਖਾਓ ਯਾਤਰਾ ਕਰਕੇ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਏਗਾ । ਅੱਜ ਮੇਰੇ ਹਲਕੇ ਦੇ ਲੋਕ ਉਨਾਂ ਨਾਲ ਉਹੋ ਜਿਹਾ ਇਹ ਵਰਤਾਓ ਕਰਨਗੇ ਜਿਹੋ ਜਿਹਾ ਉਹਨਾਂ ਨੇ ਮੇਰੇ ਹਲਕੇ ਨਾਲ ਕੀਤਾ ਸੀ।
ਲੰਬੇ ਸਮੇਂ ਤੋਂ ਇਸ ਹਲਕੇ ਦੇ ਲੋਕਾਂ ਨਾਲ ਪਰਿਵਾਰਿਕ ਤੌਰ ਤੇ ਜੁੜੇ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲੇ ਸੋਹਣ ਲਾਲ ਸ਼ੇਰਪੁਰੀ ਜੋਂ ਕਾਂਗਰਸ ਪਾਰਟੀ ਵਿੱਚ ਉਪ ਚੇਅਰਮੈਨ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ ਸਰਕਾਰ ਹੁਣ ਤੱਕ ਨਹੀਂ ਕਰ ਸਕੀ ਉਹ ਭਗਵੰਤ ਮਾਨ ਸਿੰਘ ਦੀ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਕਰ ਦਿੱਤਾ ਹੈ । ਜਿਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ।
ਅਕਾਲੀ ਦਲ ਵਿੱਚ ਜਰਨਲ ਸਕੱਤਰ ਰਹਿ ਚੁੱਕੇ ਮਨਮੋਹਨ ਸਿੰਘ ਖੇੜਾ ਨੇ ਦੱਸਿਆ ਕਿ ਭਗਵੰਤ ਮਾਨ ਸਿੰਘ ਦੀ ਸਰਕਾਰ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ।
ਚੋਣਾਂ ਦੌਰਾਨ ਰੋਸਿਆਂ ਨੂੰ ਮਨਾਉਣ ਅਤੇ ਪਾਰਟੀਆਂ ਬਦਲਣ ਦਾ ਦੌਰ ਹਮੇਸ਼ਾ ਹੀ ਪੂਰੇ ਜੋਬਨ ਤੇ ਹੁੰਦਾ ਹੀ ਰਹਿੰਦਾ ਹੈ ਪਰ ਸੋਹਣ ਲਾਲ ਸ਼ੇਰਪੁਰੀ ਵਰਗੇ ਲੋਕ ਆਧਾਰ ਵਾਲੇ ਆਗੂ ਦਾ ਕਾਂਗਰਸ ਛੱਡ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣਾ ਕਾਂਗਰਸ ਪਾਰਟੀ ਦਾ ਲਈ ਪਿਛਲੇ ਸੰਗਤਾਂ ਨੂੰ ਵੱਡਾ ਸਿਆਸੀ ਨੁਕਸਾਨ ਹੈ ਅਤੇ ਇਲਾਕੇ ਵਿੱਚ ਕਾਂਗਰਸ ਦਾ ਇਕ ਵੱਡਾ ਥੰਮ ਗਿਰ ਜਾਣ ਦੇ ਬਰਾਬਰ ਹੈ।
ਇਸ ਖਬਰ ਦੀ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ