ਮਹਿਰੂਮ ਫਿਲਮੀ ਐਕਟਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਪ੍ਰਚੀਨ ਸ਼ਿਵ ਮੰਦਰ ਹੋਏ ਨਤਮਸਤਕ
- by News & Facts 24
- 22 Jan, 24
ਮਹਿਰੂਮ ਫਿਲਮੀ ਐਕਟਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਪ੍ਰਚੀਨ ਸ਼ਿਵ ਮੰਦਰ ਹੋਏ ਨਤਮਸਤਕ
*ਕਿਹਾ ਰਾਮ ਲਲਾ ਦੇ ਮੂਰਤੀ ਸਥਾਪਨਾ ਮੌਕੇ ਪੁੂਰਾ ਦੇਸ਼ ਰਾਮ ਰਸਮਈ ਵਿੱਚ ਰੰਗਿਆ *
ਕਲਾਨੌਰ 21 ਜਨਵਰੀ
ਮਰਹੂਮ ਫਿਲਮੀ ਐਕਟਰ ਤੇ ਗੁਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਐਤਵਾਰ ਨੂੰ ਪ੍ਰਚੀਨ ਸ਼ਿਵ ਮੰਦਿਰ ਕਲਾਨੌਰ ਵਿਖੇ ਨਤਮਸਤਕ ਹੋਏ। ਉਨਾਂ ਨੇ ਮੰਦਿਰ ਸਥਿਤ ਪ੍ਰਾਚੀਨ ਸਿਵਲਿੰਗ ਦਾ ਪੂਜਨ ਕੀਤਾ। ਇਸ ਮੋੌਕੇ 'ਤੇ ਸਿਵ ਮੰਦਰ ਕਲਾਨੌਰ ਵਿੱਚ ਅਯੁਧਿਆ ਵਿਖੇ ਰਾਮ ਭੂਮੀ ਵਿੱਚ ਹੋ ਰਹੀ ਪ੍ਰਾਣ ਪ੍ਰਤਿਸ਼ਟਾ ਦੇ ਸਬੰਧ ਵਿੱਚ ਰੱਖੇ ਸ੍ਰੀ ਰਮਾਇਣ ਜੀ ਦੀ ਪਾਠ ਵੀ ਸਰਵਣ ਕੀਤੇ। ਇਸ ਮੌਕੇ ਤੇ ਕਵਿਤਾ ਖੰਨਾ ਵੱਲੋਂ ਪ੍ਰਾਣ ਪ੍ਰਤਿਸ਼ਟਾ ਦੀ ਵਧਾਈ ਦਿੰਦਿਆ ਕਿਹਾ ਕਿ ਰਾਮ ਲਲਾ ਦੇ ਮੂਰਤੀ ਸਥਾਪਨਾ ਮੌਕੇ ਦੇਸ਼ ਰਾਮ ਰਸਮਈ ਵਿੱਚ ਰੰਗਿਆ ਹੋਇਆ ਹੈ। ਇਸ ਤੋਂ ਪਹਿਲਾਂ ਕਵਿਤਾ ਖੰਨਾ ਬਾਵਾ ਲਾਲ ਦਿਆਲ ਜੀ ਧਾਮ ਧਿਆਨਪੁਰ ਵਿਖੇ ਵੀ ਨਤਮਸਤਕ ਹੋਏ। ਇਸ ਮੋੌਕੇ ਤੇ ਸਿਵਾਲਾ ਸਿਵਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਖੁਲਰ, ਰਾਮ ਭਗਤ ਨਰਿੰਦਰ ਵਿਜ ਨੀਤੀ, ਅੰਮ੍ਰਿਤ ਵਿੱਜ,ਅਤੇ ਅਸ਼ੋਕ ਕੋਟਲੀ, ਵੱਲੋਂ ਕਵਿਤਾ ਖੰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।