ਧਾਰਮਿਕ ਸੰਸਥਾਵਾਂ ਦੇ ਮੁਖੀ 20 ਜਨਵਰੀ ਦੀ ਸ਼ੋਭਾ ਯਾਤਰਾ ਲਈ ਮੀਟਿੰਗ ਕਰਦੇ ਹੋਏ
- by News & Facts 24
- 17 Jan, 24
ਅਯੋਧਿਆ 'ਚ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਸਮਰਾਲਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਬਾਰੇ ਧਾਰਮਿਕ ਸੰਸਥਾਵਾਂ ਨੇ ਕੀਤੀ ਮੀਟਿੰਗ ਸਮਰਾਲਾ ਸ਼ਹਿਰ ਵਿੱਚ ਹਿੰਦੂ ਭਾਈਚਾਰੇ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆ ਦੀ ਇੱਕ ਸਾਂਝੀ ਮੀਟਿੰਗ ਕੀਤੀ ਜਿਸ ਵਿੱਚ ਸ੍ਰੀ ਰਾਮ ਚੰਦਰ ਭਗਵਾਨ ਜੀ ਦਾ ਅਯੋਧਿਆ ਚ ਮੰਦਰ ਬਣਨ ਦੀ ਖੁਸ਼ੀ ਚ ਸਮਰਾਲਾ ਸ਼ਹਿਰ ਚ ਵਿਸ਼ਾਲ ਸ਼ੋਭਾ ਯਾਤਰਾ ਜੋ 22 ਜਨਵਰੀ ਨੂੰ ਪ੍ਰਾਚੀਨ ਸ਼ਿਵ ਮੰਦਿਰ ਚੰਡੀਗੜ੍ਹ ਰੋਡ ਸਮਰਾਲਾ ਵਿੱਚੋਂ ਕੱਢਣੀ ਸੀ ਦੀ ਬਜਾਏ 20 ਜਨਵਰੀ ਨੂੰ ਦੁਰਗਾ ਮੰਦਰ ਸਮਰਾਲਾ ਵਿੱਚੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਸ਼ਿਵ ਸ਼ੰਕਰ ਸੇਵਾ ਦਲ ਦੇ ਮੈਂਬਰ ਚੇਅਰਮੈਨ ਅਨਿਲ ਖੁਲਰ ਵਾਈਸ , ਚੇਅਰਮੈਨ ਕੌਂਸਲਰ ਸਨੀ ਦੂਆ ,ਪ੍ਰਧਾਨ ਨਵਨੀਤ ਕੁਮਾਰ ਕਾਕਾ ,ਨਿਤੀਸ਼ ਮੋਦਗਿਲ ,ਮਾਤਾ ਨੈਣਾ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਸੱਤਪਾਲ ਬੁੱਧੀ ਰਾਜਾ ,ਨੀਲ ਕੰਠ ਮਹਾਦੇਵ ਸੇਵਾ ਸਮਿਤੀ ਦੇ ਚੇਅਰਮੈਨ ਧੀਰਜ ਖੁੱਲਰ, ਦੀਪਕ ਮਰਵਾਹਾ ,ਬ੍ਰਾਹਮਣ ਸਭਾ ਦੇ ਪ੍ਰਧਾਨ ਮੰਗਤ ਰਾਏ ਪ੍ਰਭਾਕਰ ,ਬਾਬਾ ਗੜੀ ਵਾਲੀ ਮੰਦਰ ਕਮੇਟੀ ਦੇ ਪ੍ਰਧਾਨ ਤਰਸੇਮ ਕੁਮਾਰ ਸ਼ਰਮਾ, ਯਸ਼ਪਾਲ ਮਿੰਟਾਂ ਸੀਨੀਅਰ ਬੀਜੇਪੀ ਲੀਡਰ ,ਤਰਸੇਮ ਸ਼ਰਮਾ ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਦੇ ਮੈਂਬਰ ਜੁਗਲ ਕਿਸ਼ੋਰ ਸਾਹਨੀ, ਕਮਲਜੀਤ ਵਰਮਾ ,ਸ਼ਿਵ ਕੁਮਾਰ ਸ਼ਰਮਾ ,ਨੀਟਾ ਕਲਸੀ ਵਿਸ਼ਾਲ ਭਾਰਤੀ ,ਮਨਦੀਪ ਖੁਲਰ , ਸ੍ਰੀ ਅਮਰਨਾਥ ਤਾਗਰਾ ਐਡਵੋਕੇਟ ਸੁਰਿੰਦਰ ਅਰੋੜਾ ,ਵਿਭੂ ਗੁਪਤਾ ,ਭੂਸ਼ਨ ਬਾਂਸਲ ਰਿਕੀ ਭਾਰਦਵਾਜ ,ਮਾਈਕਲ , ਦੀਪਕ ਬਾਂਸਲ ,ਵਿਪਨ ਵਡੇਰਾ, ਵਿਨੇ ਜਿੰਦਲ ,ਮੁਨੀਸ਼ ਬੈਕਟਰ ,ਰਾਜ ਕੁਮਾਰ ਸ਼ਰਮਾ, ਰਜੀਵ ਬਠਲਾ ਮਨੀਸ਼ ਗੁਪਤਾ, ਨੀਸ਼ੂ ਗੁਪਤਾ ਅਤੇ ਬਾਂਕਾ ਅਗਰਵਾਲ ਵੀ ਹਾਜਰ ਸਨ।