ਸੁਰਖੀਆਂ ’ਚ ਰਹੇ ਡਾਂਸਰ ਸਿਮਰ ਸੰਧੂ ਮਾਮਲੇ ' ਚ ਨਵਾਂ ਮੋੜ

ਅੱਖੇ ਪੁਲਸ ਮੁਲਾਜ਼ਮ ਜਗਰੂਪ ਬੇਕਸੂਰ,


ਗਲਾਸ ਸੁੱਟਣ ਵਾਲਾ ਕੈਮਰੇ  ਸਾਹਮਣੇ  ਗਲਤੀ ਤਾਂ ਕਰਾਂਗੀ ਮਾਫ

 


ਸਮਰਾਲਾ, 9 ਅਪ੍ਰੈਲ ( ਸੁਨੀਲ)-

ਸਮਰਾਲਾ ਦੇ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰ ਸੰਧੂ ਅਤੇ ਬਰਾਤੀਆਂ ’ਚ ਸ਼ਾਮਲ ਕੁਝ ਲੜਕਿਆਂ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਕਈ ਦਿਨਾਂ ਤੱਕ ਸੁਰਖੀਆਂ ’ਚ ਰਹੇ ਇਸ ਮਾਮਲੇ ਵਿਚ ਅੱਜ ਉਸ ਸਮੇਂ ਇੱਕ ਨਵਾਂ ਮੋੜ ਆ ਗਿਆ ਹੈ ਜਦੋਂ ਪੀੜਿਤ ਸਿਮਰ ਸੰਧੂ ਨੇ ਸਮਰਾਲਾ ਵਿਖੇ ਪਹੰੁਚ ਕੇ ਇਸ ਮਾਮਲੇ ਵਿਚ ਗਿ੍ਰਫਤਾਰ ਕੀਤੇ ਪੁਲਸ ਮੁਲਾਜ਼ਮ ਜਗਰੂਪ ਸਿੰਘ ਨੂੰ ਬੇਕਸੂਰ ਦੱਸਦੇ ਹੋਏ ਉਸ ਨੂੰ ਮਾਮਲੇ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਸਿਮਰ ਸੰਧੂ ਨੇ ਆਖਿਆ ਕਿ, ਉਸ ’ਤੇ ਗਲਾਸ ਸੁੱਟਣ ਵਾਲੇ ਵਿਅਕਤੀ ਨੂੰ ਪਹਿਚਾਣ ਲਿਆ ਹੈ ਅਤੇ ਇਹ ਵਿਅਕਤੀ ਵੀ ਜੇਕਰ ਕੈਮਰੇ ਅੱਗੇ ਆਕੇ ਆਪਣੀ ਗਲਤੀ ਮੰਨ ਲਵੇ ਤਾਂ ਉਸ ਨੂੰ ਵੀ ਉਹ ਮੁਆਫ਼ ਕਰ ਦੇਵੇਗੀ।
 ਅੱਜ ਦੇਰ ਸ਼ਾਮ ਸਮਰਾਲਾ ਥਾਣੇ ਦੇ ਬਾਹਰ ਗੱਲ ਕਰਦੇ ਹੋਏ ਡਾਂਸਰ ਸਿਮਰ ਸੰਧੂ ਨੇ ਸਪਸ਼ਟ ਰੂਪ ਵਿਚ ਕਿਹਾ ਕਿ, ਉਸ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਅਤੇ ਜਿਹੜਾ ਵਿਅਕਤੀ ਬੇਕਸੂਰ ਹੈ, ਉਸ ਨੂੰ ਉਹ ਕਿਸੇ ਵੀ ਕੀਮਤ ’ਤੇ ਸਜਾ ਨਹੀਂ ਹੋਣ ਦੇਵੇਗੀ। ਸਿਮਰ ਸੰਧੂ ਨੇ ਕਿਹਾ ਕਿ, ਉਸ ਦਿਨ ਸਟੇਜ ਸ਼ੋਅ ਦੌਰਾਨ ਉਸ ’ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟਣ ਵਾਲੇ ਨੌਜਵਾਨ ਦੀ ਉਸ ਨੇ ਚੰਗੀ ਤਰ੍ਹਾਂ ਪਹਿਚਾਣ ਕਰ ਲਈ ਹੈ। ਇਹ ਵਿਅਕਤੀ ਬੰਦ ਕਮਰੇ ਵਿਚ ਬੈਠ ਕੇ ਉਸ ਨਾਲ ਸਮਝੋਤਾ ਕਰਨਾ ਚਾਹੰੁਦਾ ਹੈ, ਪਰ ਉਹ ਕਿਸੇ ਵੀ ਕੀਮਤ ’ਤੇ ਉਦੋਂ ਤੱਕ ਉਸ ਨੂੰ ਮੁਆਫ਼ ਨਹੀਂ ਕਰੇਗੀ, ਜਦੋਂ ਤੱਕ ਉਹ ਕੈਮਰੇ ਅੱਗੇ ਆਕੇ ਆਪਣੀ ਗਲਤੀ ਨਹੀਂ ਮੰਨਦਾ। 
 ਸਿਮਰ ਸੰਧੂ ਨੇ ਕਿਹਾ ਕਿ, ਪੁਲਸ ਵੱਲੋਂ ਗਿ੍ਰਫਤਾਰ ਕੀਤੇ ਗਏ ਪੁਲਸ ਮੁਲਾਜ਼ਮ ਜਗਰੂਪ ਸਿੰਘ ਨੇ ਉਸ ਨਾਲ ਉਸ ਦਿਨ ਕੋਈ ਬਦਸਲੂਕੀ ਨਹੀਂ ਕੀਤੀ ਸੀ ਅਤੇ ਨਾ ਹੀ ਉਸ ਦਾ ਕੋਈ ਹੋਰ ਰੋਲ ਹੀ ਇਸ ਪੂਰੇ ਮਾਮਲੇ ਵਿਚ ਰਿਹਾ ਹੈ। ਸੰਧੂ ਨੇ ਕਿਹਾ ਕਿ, ਉਸ ਨੇ ਤਾਂ ਆਪਣੀ ਸ਼ਿਕਾਇਤ ਵਿਚ ਜਗਰੂਪ ਸਿੰਘ ਦਾ ਜਿਕਰ ਤੱਕ ਨਹੀਂ ਸੀ ਕੀਤਾ, ਪਰ ਪਤਾ ਨਹੀਂ ਪੁਲਸ ਨੇ ਉਸ ਨੂੰ ਕਿਵੇ ਗਿ੍ਰਫਤਾਰ ਕਰ ਲਿਆ। 
 ਡਾਂਸਰ ਸਿਮਰ ਸੰਧੂ ਨੇ ਇਹ ਗੱਲ ਵੀ ਆਖੀ ਕਿ, ਉਸ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਜੇਕਰ ਅੱਜ ਵੀ ਗਲਾਸ ਸੁੱਟਣ ਵਾਲਾ ਲੜਕਾ ਜਿਸ ਦਾ ਨਾਂ ਬਿੰਦਰ ਸਿੰਘ ਹੈ, ਕੈਮਰੇ ਅੱਗੇ ਆਕੇ ਗਲਤੀ ਮੰਨ ਲੈਂਦਾ ਤਾ ਇੱਕ ਮਿੰਟ ਤੋਂ ਪਹਿਲਾ ਉਸ ਨੇ ਉਸ ਨੂੰ ਮੁਆਫ਼ ਕਰ ਦੇਣਾ ਸੀ।
  ਇਥੇ ਜਿਕਰਯੋਗ ਹੈ, ਘਟਨਾ ਦੇ ਅੱਗਲੇ ਦਿਨ ਕੁੜੀ ’ਤੇ ਗਲਾਸ ਸੁੱਟੇ ਜਾਣ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੰੁਦੇ ਹੀ ਪੁਲਸ ਨੂੰ ਇਸ ਮਾਮਲੇ ’ਤੇ ਕਾਰਵਾਈ ਵਜੋਂ ਸਮਰਾਲਾ ਥਾਣੇ ਵਿਚ ਮਾਮਲਾ ਦਰਜ਼ ਕਰਨ ਪਿਆ ਸੀ। ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਦੀ ਜਾਂਚ ਰਿਪੋਰਟ ਮੰਗ ਲਈ ਸੀ ਨੋਟਿਸ ।

 

Related Articles