ਡਾਂਸਰ ਸਿਮਰ ਸੰਧੂ ਵਿਵਾਦ ਦਾ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕੀਤਾ ਗ੍ਰਿਫਤਾਰ
- by News & Facts 24
- 04 Apr, 24
ਦੋ ਕਥਿਤ ਦੋਸ਼ੀ ਅੱਜੇ ਗਿਰਫ਼ਤ ਤੋਂ ਬਾਹਰ
ਸਮਰਾਲਾ 4 ਅਪ੍ਰੈਲ
:ਡਾਂਸਰ ਸਿਮਰ ਸੰਧੂ ਵਿਵਾਦ ਵਿਚ ਸਮਰਾਲਾ ਪੁਲਸ ਨੇ ਛਾਪੇਮਾਰੀ ਤੋਂ ਬਾਅਦ ਪੁਲਸ ਦੇ ਮੁਲਾਜ਼ਮ ਜਗਰੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਅਜੇ ਦੋ ਵਿਅਕਤੀ ਹੋਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਸ ਵਿਵਾਦ ਦਾ ਕੇਸ ਦਰਜ਼ ਕਰਨ ਤੋਂ ਬਾਅਦ ਸਮਰਾਲਾ ਪੁਲਸ ਲਗਾਤਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਕਰ ਰਹੀ ਸੀ। ਐੱਸ. ਐੱਚ. ਓ ਸਮਰਾਲਾ ਨੇ ਦੱਸਿਆ ਕਿ ਜਗਰੂਪ ਸਿੰਘ ਪੁਲਸ ਮੁਲਾਜ਼ਮ ਜੋ ਇਸ ਸਮੇਂ ਲੁਧਿਆਣਾ ਵਿਚ ਡਿਊਟੀ 'ਤੇ ਤਾਇਨਾਤ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰੰਤੂ ਇਸ ਦੇ ਦੋ ਸਾਥੀ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਜਿਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਅਦ ਵਿੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਪੁਲਿਸ ਮੁਲਾਜ਼ਮ ਦੀ ਜਮਾਨਤ ਲੈ ਲਈ ਹੈ ।
ਵਰਣਨ ਯੋਗ ਹੈ ਕਿ ਸਥਾਨਕ ਇੱਕ ਮੈਰਿਜ ਪੈਲਸ ਵਿੱਚ ਹੋ ਰਹੇ ਵਿਆਹ ਸਮਾਗਮ ਵਿੱਚ ਡਾਂਸਰ ਸਿਮਰ ਸੰਧੂ ਨਾਲ ਇਹਨਾਂ ਵਿਅਕਤੀਆਂ ਦਾ ਉਸ ਸਮੇਂ ਵਿਵਾਦ ਹੋ ਗਿਆ ਸੀ ਜਦੋਂ ਉਸ ਸਟੇਜ ਤੋਂ ਡਾਂਸ ਕਰ ਰਹੀ ਸੀ। ਇਹ ਵਿਵਾਦ ਭੱਖ ਕੇ ਮਾਮਲਾ ਗਾਲੀ ਗਲੋਚ ਤੱਕ ਪਹੁੰਚ ਗਿਆ ਸੀ ਅਤੇ ਕਿਸੇ ਵਿਅਕਤੀ ਨੇ ਇਸ ਸਾਰੇ ਫਸਾਦ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ। ਜਿਸ ਨਾਲ ਪੁਲਿਸ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਨਾ ਪਿਆ ਸੀ।