ਵਿਧਵਾ ਮਾਂ ਨੇ ਸਰਕਾਰ ਤੇ ਸਮਾਜ ਸੇਵੀ ਓਬਰਾਏ ਨੂੰ 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਪੁੱਤਰ ਦੀ ਰਿਹਾਈ ਲਈ ਲਗਾਈ ਗੁਹਾਰ
- by News & Facts 24
- 23 Jan, 24
ਵਿਧਵਾ ਮਾਂ ਨੇ ਸਰਕਾਰ ਤੇ ਸਮਾਜ ਸੇਵੀ ਓਬਰਾਏ ਨੂੰ 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਪੁੱਤਰ ਦੀ ਰਿਹਾਈ ਲਈ ਲਗਾਈ ਗੁਹਾਰ
ਮਾਛੀਵਾਡ਼ਾ ਸਾਹਿਬ, 23 ਜਨਵਰੀ
ਵਿਧਵਾ ਮਾਂ ਨੇ ਸਰਕਾਰ ਤੇ ਸਮਾਜ ਸੇਵੀ ਓਬਰਾਏ ਨੂੰ 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਪੁੱਤਰ ਮਨਪ੍ਰੀਤ ਸਿੰਘ ਦੀ ਰਿਹਾਈ ਲਈ ਸਰਕਾਰ ਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਹੈ । ਮਨੀ ਰੋਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ । ਵਿਧਵਾ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸਦਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਰੋਜ਼ਗਾਰ ਲਈ 2019 ਵਿਚ ਦੁਬਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉੱਥੇ ਇੱਕ ਕੰਪਨੀ ਵਿਚ ਕੰਮ ਰਿਹਾ ਸੀ ਜਿੱਥੇ ਕਿ ਉਸਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕਿਸੇ ਹੋਰ ਲਡ਼ਕਿਆਂ ਨਾਲ ਕਮਰਿਆਂ ਵਿਚ ਰਹਿਣ ਲੱਗ ਪਿਆ ਸੀ। ਅੱਜੇ ਦੋ ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਜਿਸ ਕਮਰੇ ਵਿਚ ਰਹਿ ਰਿਹਾ ਸੀ ,ਉੱਥੇ ਪੁਲਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰਫ਼ਤਾਰ ਕੀਤ ਗਏ ਮਨਪ੍ਰੀਤ ਸਿੰਘ ਦੇ ਸਾਥੀ ਨਸ਼ਾ ਕਰਨ ਦੇ ਆਦੀ ਸਨ ਅਤੇ ਪੁਲਸ ਨੇ ਉਸਦੇ ਲਡ਼ਕੇ ’ਤੇ ਵੀ ਨਾਜਾਇਜ਼ ਡਰੱਗ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ। । ਵਿਧਵਾ ਮਾਂ ਨੇ ਭਰਿੀਆਂ ਅੱਖਾਂ ਨਾਲ ਦੱਸਿਆ ਕਿ ਉਸਦਾ ਪੁੱਤਰ ਬੇਕਸੂਰ ਹੈ ਅਤੇ ਪੱਛਲੇ ਸਾਲ ਰੱਖਡ਼ੀ ਵਾਲੇ ਦਿਨ ਦੁਬਈ ਦੀ ਜੇਲ੍ਹ ’ਚੋਂ ਫੋਨ ਆਇਆ ਸੀ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੀ ਰਿਹਾਈ ਲਈ ਅਰਦਾਸਾਂ ਕਰ ਰਹੀ ਹੈ। ਪਰਮਜੀਤ ਕੌਰ ਅਤੇ ਮਨੀ ਦੇ ਭਰਾ ਅਸ਼ਵਨੀ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਕਿ ਉਸਦੇ ਬੇਕਸੂਰ ਪੁੱਤਰ ਨੂੰ ਦੁਬਈ ਜੇਲ੍ਹ ’ਚੋਂ ਰਿਹਾਅ ਕਰਵਾਇਆ ਜਾਵੇ।