ਲਹਿੰਦੇ ਪੰਜਾਬ ਵਿੱਚ ਅਰੋੜਾ ਪਹਿਲੇ ਸਿੱਖ ਮੰਤਰੀ ਬਣੇ
- by News & Facts 24
- 06 Mar, 24
ਪਾਕਿਸਤਾਨੀ ਪੰਜਾਬ ਵਿੱਚ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਸਿੱਖ ਮੰਤਰੀ ਬਣੇ
ਡਿਪਟੀ ਮੁੱਖ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਫੁਲਕਾਰੀ ਭੇਟ
ਸਹੁੰ ਚੁੱਕ ਸਮਾਗਮ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਵਰਨਰ ਹਾਊਸ ਪੁੱਜ ਕੇ ਮੁਬਾਰਕ ਦਿੱਤੀ
ਲਾਹੌਰ 6 ਫਰਵਰੀ (ਪ੍ਰੈਸ ਨੋਟ)
ਪਾਕਿਸਤਾਨੀ ਪੰਜਾਬ ਵਿੱਚ ਅੱਜ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਸਿੱਖ ਮੰਤਰੀ ਬਣੇ ਹਨ। ਕੁਝ ਦਿਨ ਪਹਿਲਾ ਹੀ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਵਰਨਰ ਹਾਊਸ ਪੁੱਜ ਕੇ ਉਨ੍ਹਾ ਨੂੰ ਮੁਬਾਰਕ ਦਿੱਤੀ। ਸਃ ਅਰੋੜਾ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ। ਪ੍ਰੋ, ਗਿੱਲ ਪਿਛਲੇ ਕਈ ਸਾਲਾਂ ਤੋਂ ਸ. ਰਮੇਸ਼ ਸਿੰਘ ਅਰੋੜਾ ਨਾਲ ਜੁੜੇ ਹੋਏ ਹਨ।
ਪੋ. ਗੁਰਭਜਨ ਸਿੰਘ ਗਿੱਲ ਨੂੰ ਰਮੇਸ਼ ਸਿੰਘ ਅਰੋੜਾ ਨੇ ਡਿਪਟੀ ਮੁੱਖ ਮੰਤਰੀ ਮੁਹਤਰਮਾ ਮਰੀਅਮ ਔਰੰਗਜ਼ੇਬ ਨਾਲ ਮਿਲਾਇਆ। ਪ੍ਰੋਃ ਗਿੱਲ ਨੇ ਮਰੀਅਮ ਔਰੰਗਜ਼ੋਬ ਸਾਹਿਬਾ ਨੂੰ ਲੁਧਿਆਣਾ ਤੋਂ ਲਿਆਂਦੀ ਫੁਲਕਾਰੀ ਭੇਂਟ ਕਰਕੇ ਆਸ਼ੀਰਵਾਦ ਤੇ ਅਸੀਸ ਦਿੱਤੀ। ਉਨ੍ਹਾ ਮਰੀਅਮ ਔਰੰਗਜ਼ੇਬ ਦਾ ਸ. ਰਮੇਸ਼ ਸਿੰਘ ਅਰੋੜਾ ਨੂੰ ਕੈਬਨਿਟ ਵਿੱਚ ਲੈਣ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵ ਅਮਨ ਦੀ ਸਲਾਮਤੀ ਲਈ ਹਿੰਦ ਪਾਕਿ ਰਿਸ਼ਤਿਆਂ ਨੂੰ ਹੋਰ ਸਮਰੱਥ ਬਣਾਉਣ ਲਈ ਵੀ ਅਪੀਲ ਕੀਤੀ।