ਪੰਜਾਬੀਆਂ ਦਾ ਦੂਜੀਆਂ ਸਿਆਸੀ ਪਾਰਟੀਆਂ ਨਾਲ ਹੁਣ ਹੋਇਆ ਮੋਹ ਭੰਗ ਹੋ , ਗੁਰੋਂ
- by News & Facts 24
- 29 Mar, 24
ਪੰਜਾਬੀਆਂ ਦਾ ਦੂਜੀਆਂ ਸਿਆਸੀ ਪਾਰਟੀਆਂ ਨਾਲ ਹੁਣ ਹੋਇਆ ਮੋਹ ਭੰਗ ਹੋ , ਗੁਰੋਂ
ਸਮਰਾਲਾ 28 ਮਾਰਚ (ਸੁਨੀਲ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਦੇ ਮਿਹਨਤੀ ਤੇ ਨੌਜਵਾਨ ਸਰਗਰਮ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਗੁਰੋਂ ਨੂੰ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਹਰ ਪਾਸਿਓ ਸਵਾਗਤ ਹੋ ਰਿਹਾ ਹੈ ।ਜਿਲ੍ਹੇ ਭਰ ਦੇ ਪਿੰਡ ਪਿੰਡ ਅਕਾਲੀ ਵਰਕਰ ਅਤੇ ਪਿੰਡ ਵਾਸੀ ਉਹਨਾਂ ਦਾ ਸਨਮਾਨ ਕਰਨ ਤੇ ਲਗਾਤਾਰ ਪ੍ਰੋਗਰਾਮ ਆਜ਼ੋਜਨ ਕਰ ਰਹੇ ਹਨ
ਇਸੇ ਕੜੀ ਵਜੋਂ ਉਨਾਂ ਦਾ ਪਿੰਡ ਉਟਾਲਾ ਅਤੇ ਲੱਧੜਾ ਵਿਖੇ ਸਮੂਹ ਨਗਰ ਨਿਵਾਸੀਆਂ ਨੇ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮਿਲਣ ਉਪਰੰਤ ਕਰਵਾਏ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਗੁਰੋ ਨੇ ਸਮੁੱਚੀ ਲੀਡਰਸ਼ਿਪ ਅਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪ੍ਰਮੁੱਖ ਆਗੂ ਪਾਰਟੀ ਵਿੱਚੋ 'ਚਲੇ ਗਏ ਸਨ ਅਤੇ ਹੁਣ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਵੱਲੋਂ ਪੰਜਾਬ ਅਤੇ ਪੰਥ ਹਤੈਸ਼ੀ ਵੱਡੇ ਫੈਸਲੇ ਲੈਂਡ ਸਦਕਾ ਅਕਾਲੀ ਦਲ ਵਿੱਚ ਵਾਪਸ ਵੀ ਮੁੜ ਆਏ ਹਨ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਮੁੜ ਪਹਿਲਾਂ ਵਾਲੀ ਸਥਿਤੀ ਵਿੱਚ ਆ ਚੁੱਕਾ ਹੈ ਅਤੇ ਆਮ ਲੋਕਾਂ ਅੰਦਰ ਜੋ ਦੂਜੀਆਂ ਪਾਰਟੀਆਂ ਪ੍ਰਤੀ ਮੋਹ ਪੈਦਾ ਹੋਇਆ ਸੀ ਉਹ ਬਿਲਕੁਲ ਹੀ ਭੰਗ ਹੋ ਗਿਆ ਹੈ। ਯੂਥ ਅਕਾਲੀ ਦਲ ਵੀ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ, ਜਿਸ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਪੂਰਾ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਆਪਣੇ ਐਮ. ਪੀ. ਲੋਕ ਸਭਾ ਵਿੱਚ ਭੇਜੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਨਾਲ ਜੁੜਨ ਅਤੇ ਇੱਕ ਲਹਿਰ ਪੈਦਾ ਕਰਨ। ਇਸ ਮੌਕੇ ਪਿੰਡ ਵਾਸੀਆ ਨੇ ਅੰਮ੍ਰਿਤਪਾਲ ਸਿੰਘ ਗੁਰੋਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜਉਨ੍ਹਾਂ ਵਰਗੇ ਨਿਡਰ ਅਤੇ ਚੰਗੀ ਸੋਚ ਰੱਖਣ ਵਾਲੇ ਨੌਜਵਾਨਾਂ ਦੀ ਹੀ ਪਾਰਟੀ ਨੂੰ ਲੋੜ ਹੈ, ਕਿਉਂਕਿ ਪੰਜਾਬ ਵਿੱਚ ਆਉਣ ਵਾਲਾ ਭਵਿੱਖ
ਸ਼੍ਰੋਮਣੀ ਅਕਾਲੀ ਦਲ ਦਾ ਹੈ,।ਪੰਜਾਬ ਦੇ ਲੋਕ ਜੋ ਪਹਿਲਾਂ ਝੂਠੇ ਲਾਰੇ ਅਤੇ ਵਿਖਾਏ ਸਬਜਬਾਗ ਨਾਲ ਕੀਤੀ ਗਲਤੀ 'ਤੇ ਪਛਤਾ ਰਹੇ ਹਨ ਪਰ ਹੁਣ ਪੰਜਾਬੀਆਂ ਨੂੰ ਇਹਨਾਂ ਦੀ ਪੰਜਾਬ ਵਿਰੋਧੀ ਸਿਆਸਤ ਦੀ ਸਮਝ ਆ ਗਈ ਹੈ ਇਸ ਲਈ ਵੋਟਰ ਹੁਣ ਅਜਿਹੀ ਗਲਤੀ ਨਹੀਂ ਕਰਨਗੇ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਅੰਮ੍ਰਿਤਪਾਲ ਗੁਰੋ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਡੇ ਪਿੰਡ ਸਮੇਤ ਆਸ ਪਾਸ ਦੇ ਪਿੰਡਾਂ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜਨਗੇ ਅਤੇ ਅਕਾਲੀ ਦਲ ਦਾ ਪੂਰਨ ਸਹਿਯੋਗ ਕਰਨਗੇ। ਅੱਜ ਦੇ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਗਗਨਦੀਪ ਸਿੰਘ ਉਟਾਲ, ਸਵਰਨ ਸਿੰਘ ਡਾਕਟਰ,ਮੀਕਾ ਗੈਰੀ , ਗੁਰਵਿੰਦਰ ਡਿਓਟ, ਹੈਰੀ,ਰਣਜੀਤ ਸਿੰਘ ਪੰਚ,ਗੁਰਦੇਵ ਸਿੰਘ,ਗੁਰਮੇਲ ,ਹਰਮਨਜੀਤ ਉਟਾਲ ,ਅਵਤਾਰ ਤਾਰਾ ਸਿੰਘ ,ਕੈਪਟਨ ਸਮਸ਼ੇਰ ਸਿੰਘ, ਸਵਰਨ ਸਿੰਘ,ਰੂਪ ਸਿੰਘ ,ਜੱਸ ਡਿਊਟ ,ਪਰਸ ਸੋਫਤ,ਸਾਗਰ ਸਾਗੀ ,ਜੁਗੀਦਰ ਫੌਜੀ,ਜਗਤਾਰ ਸਿੰਘ ਉਟਾਲ ,ਹੈਪੀ ਲੱਧੜਾ ਅਰਸ਼ ਰਾਏ ਮਨੀ ਕੋਲਾ, ਭਿੰਦਰ ਸਿੰਘ, ਪੰਚ ਹਰਜਿੰਦਰ ਸਿੰਘ,ਰਣਜੀਤ ਸਿੰਘ ਬਖਤੌਰ ਸਿੰਘ,ਹੰਸ ਰਾਜ ਚੌਕੀਦਾਰ, ਜਸਵਿੰਦਰ ਸਿੰਘ,ਹਰਪਾਲ मिथ ਲੰਬਰਦਾਰ,ਜਸਪ੍ਰੀਤ ਸਿੰਘ ਵੈਦ,ਸਚਿਨ ਵੈਦ,ਰਾਜੂ ਲੱਧੜਾ,ਹੈਪੀ ਲੱਧੜਾ,ਗੁਰਿੰਦਰ ਸਿੰਘ ਮਾਗਟ,ਬੱਬੂ ਲੱਧੜਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਨੌਜਵਾਨ ਹਾਜ਼ਰ ਸਨ।
ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਨਾਲ ਅੰਮ੍ਰਿਤ ਪਲ ਸਿੰਘ ਗੁਰੋਂ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਕਮਰ ਕਸੇ ਕਸ ਲਏ ਹਨ ਉਧਰ ਪਾਰਟੀ ਦੇ ਹਤੈਸ਼ੀ ਅਤੇ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਬੇਨਤੀ ਅਤੇ ਲੋਕ ਆਧਾਰ ਰੱਖਣ ਵਾਲੇ ਗੁਰੂ ਨੂੰ ਅਕਾਲੀ ਦਲ ਦਾ ਕੌਮੀ ਪ੍ਰਧਾਨ ਨਿਯੁਕਤ ਕਰਨ ਨਾਲ ਨਾ ਸਿਰਫ ਵੱਡਾ ਨੌਜਵਾਨ ਵਰਗ
ਅਕਾਲੀ ਦਲ ਦੇ ਖੇਮੇ ਵਿੱਚ ਸ਼ਾਮਿਲ ਹੋਣ ਲਈ ਕਾਲਾ ਪੈ ਰਿਹਾ ਹੈ ਬਲਕਿ ਵਰਕਰਾਂ ਨੂੰ ਵੱਡੇ ਅਹੁਦੇ ਦੇਣ ਸਦਕਾ ਆਮ ਵਰਕਰਾਂ ਦਾ ਵੀ ਮਾਣ ਵਧਿਆ ਹੈ