ਸਮਰਾਲਾ ਚ ਹੋਇਆ ਭਾਜਪਾ ਦਾ ਬੂਥ ਸੰਮੇਲਨ ਸਫਲਤਾ ਪੂਰਵਕ ਸੰਪਨ

ਪੰਜਾਬ ਦੇ ਹਰ ਪਿੰਡ ਵਿੱਚ ਭਾਜਪਾ ਦਾ ਬੂਥ ਲੱਗੇਗਾ,

  ਪਾਰਟੀ ਦਾ ਨਾਅਰਾ ਹੈ ਕਿ ‘ਮੇਰਾ ਬੂਥ ਸਭ ਸੇ ਮਜਬੂਤ’-ਮੱਕੜ, ਚੀਮਾ 

ਸਮਰਾਲਾ 8 ਅ੍ਰਪੈਲ (ਪ. ਪ.) :

ਵਿਧਾਨ ਸਭਾ ਹਲਕਾ ਸਮਰਾਲਾ ਵਿਖੇ ਹਲਕੇ ਅਧੀਨ ਪੈਂਦੇ ਮੰਡਲਾਂ ਦਾ ਬੂਥ ਸੰਮੇਲਨ ਜਿਲਾ ਪ੍ਰਧਾਨ ਪ੍ਰੋ ਭੁਪਿੰਦਰ ਸਿੰਘ ਚੀਮਾਂ ਪ੍ਰਧਾਨ ਭਾਜਪਾ ਜ਼ਿਲ੍ਹਾ ਖੰਨਾ ਅਤੇ ਅਜੇ ਸੂਦ ਪ੍ਰਭਾਰੀ ਵਿਧਾਨ ਸਭਾ ਹਲਕਾ ਸਮਰਾਲਾ ਦੀ ਅਗਵਾਈ ਹੇਠ ਭਾਰਤੀ ਪੈਲੇਸ ਸਮਰਾਲਾ ਵਿਖੇ ਸਫਲਤਾ ਪੂਰਵਕ ਸੰਪਨ ਹੋਇਆ।

 ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਰਾਮ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਮਨੋਜ ਤਿਵਾੜੀ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਬੀਜੇਪੀ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਮੱਕੜ, ਪ੍ਰਦੀਪ ਗਰਗ ਕਨਵੀਨਰ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ, ਵਿਜੇ ਸ਼ਰਮਾ ਕਨਵੀਨਰ ਫਰੀਦਕੋਟ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਮਰਾਲਾ ਵਿਧਾਨ ਸਭਾ ਹਲਕੇ ਦੇ ਮੰਡਲਾਂ ਦੇ ਪ੍ਰਧਾਨ ਸੁਖਵਿੰਦਰ ਸ਼ਰਮਾ ਮੰਡਲ ਜੋਧਵਾਲ, ਸੰਦੀਪ ਭਾਰਤੀ ਮੰਡਲ ਸਮਰਾਲਾ, ਅਸ਼ਵਨੀ ਸਿੰਗਲਾ ਮੰਡਲ ਮਾਛੀਵਾੜਾ ਸਾਹਿਬ, ਨੇਤਰਪਾਲ ਰਾਣਾ ਮੰਡਲ ਝਾੜ ਸਾਹਿਬ ਦੀ ਅਗਵਾਈ ਹੇਠ ਇਨ੍ਹਾਂ ਮੰਡਲਾਂ ਦੇ ਵੱਖ ਵੱਖ ਅਹੁਦੇਦਾਰ ਹਾਜ਼ਰ ਹੋਏ, ਜਿਨ੍ਹਾਂ ਨੂੰ ਬੀ. ਜੇ. ਪੀ. ਦੁਆਰਾ ਬੂਥਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

 ਇਸ ਮੌਕੇ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਮੱਕੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪਿਛਲੇ 10 ਸਾਲਾਂ ਦੀ ਕਾਰਗੁਜਾਰੀ ਸਬੰਧੀ ਦੱਸਦੇ ਹੋਏ ਕਿਹਾ ਕਿ ਦੇਸ਼ ਨੂੰ ਹੁਣ ਸਹੀ ਰੂਪ ਵਿੱਚ ਇੱਕ ਵਧੀਆ ਪ੍ਰਧਾਨ ਮੰਤਰੀ ਮਿਲਿਆ ਹੈ, ਜਿਸ ਨੇ ਭਾਰਤ ਦੇ ਵਿਕਾਸ, ਉੱਚ ਸਿੱਖਿਆ, ਆਈ. ਟੀ. ਦੇ ਖੇਤਰ ਆਦਿ ਤੋਂ ਇਲਾਵਾ ਕੇਂਦਰ ਵੱਲੋਂ ਚੱਲ ਰਹੀਆਂ ਵੱਖ ਵੱਖ ਯੋਜਨਾਵਾਂ ਤਹਿਤ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਮੁੱਢਲੀ ਕਤਾਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੋ ਹੁਣ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਗਲੀ ਸਰਕਾਰ ਵੀ ਮੋਦੀ ਸਰਕਾਰ  ਹੀ ਆਵੇ ਤਾਂ ਜੋ ਭਾਰਤ ਅੰਦਰ ਅਧੂਰੇ ਪਏ ਕਾਰਜ ਜਲਦੀ ਪੂਰੇ ਕੀਤੇ ਜਾ ਸਕਣ। ਉਨ੍ਹਾਂ ਬੂਥ ਸੰਮੇਲਨ ਸਬੰਧੀ ਦੱਸਦਿਆਂ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ ਬੂਥਾਂ ਨੂੰ ਮਜ਼ਬੂਤ ਕਰਨ ਦੀ ਜਰੂਰਤ ਹੈ, ਬੂਥਾਂ ਦੀ ਤਾਕਤ ਲਈ ਪਾਰਟੀ ਨੂੰ ਜ਼ਮੀਨ ਪੱਧਰ ਤੇ ਵਰਕਰਾਂ ਨਾਲ ਰਾਬਤਾ ਕਾਇਮ ਕਰਨਾ ਪਵੇਗਾ। ਇਨ੍ਹਾਂ ਬੂਥਾਂ ਨੂੰ ਮਜਬੂਤ ਕਰਨ ਲਈ ਵੱਖ ਵੱਖ ਮੰਡਲਾਂ ਦੇ ਪ੍ਰਧਾਨਾਂ ਨੂੰ ਆਪੋ ਆਪਣੇ ਵਾਰਡਾਂ ਵਿੱਚ ਹਰੇਕ ਵੋਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਭਾਜਪਾ ਦਾ ਬੂਥ ਲੱਗੇਗਾ,  ਪਾਰਟੀ ਦਾ ਇੱਕ ਨਾਅਰਾ ਹੈ ਕਿ ‘ਮੇਰਾ ਬੂਥ ਸਭ ਸੇ ਮਜਬੂਤ’।  

 

 

 

 

 

 

        
        
        
        
        
        
        

 

ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ ਵੱਖ ਅਹੁਦੇਦਾਰਾਂ ਜਿਨ੍ਹਾਂ ਵਿੱਚ ਜਤਿੰਦਰ ਸ਼ਰਮਾ ਜ਼ਿਲ੍ਹਾ ਸਕੱਤਰ, ਰਾਜੇਸ਼ ਅਨੰਦ ਜ਼ਿਲ੍ਹਾ ਵਾਈਸ ਪ੍ਰਧਾਨ ਬਲਵੀਰ ਸਿੰਘ ਸਰਪੰਚ ਭੌਰਲਾ, ਨਪੁਰ ਚੇਤਲੀ ਆਈ.ਟੀ. ਸੈੱਲ, ਪੂਜਾ ਸਾਹਨੇਵਾਲੀਆ, ਮਦਨ ਗੋਪਾਲ ਪ੍ਰਾਸ਼ਰ ਲੀਗਲ ਐਡਵਾਈਜਰ, ਸੁਨੀਲ ਸ਼ੁਕਲਾ, ਕਪਿਲ ਸ਼ਰਮਾ, ਅੰਬਰੇਸ਼ ਵਰਮਾ ਸਕੱਤਰ ਮੰਡਲ ਸਮਰਾਲਾ, ਸੰਦੀਪ ਤਿਵਾੜੀ ਵਾਈਸ ਪ੍ਰਧਾਨ ਮੰਡਲ ਸਮਰਾਲਾ, ਰਜਿਤ ਖੁੱਲਰ ਪ੍ਰਧਾਨ ਯੂਵਾ ਮੋਰਚਾ, ਹਰਸ਼ ਕੁਮਾਰ ਪ੍ਰਧਾਨ ਓ. ਬੀ. ਸੀ. ਸੈੱਲ,  ਸੋਮ ਨਾਥ ਸ਼ਰਮਾ, ਪਵਨ ਮਾਨ, ਸਿਕੰਦਰ ਸਿੰਘ ਆਦਿ ਸ਼ਾਮਲ ਸਨ। ਅਖੀਰ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਵੱਲੋਂ ਸਾਰੇ ਮੰਡਲਾਂ ਤੋਂ ਆਏ ਵੱਖ ਵੱਖ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਇਸ ਬੂਥ ਸੰਮੇਲਨ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਹਰ ਅਹੁਦੇਦਾਰ ਅਤੇ ਵਰਕਰ ਵਧਾਈ ਦਾ ਪਾਤਰ ਹੈ। 

Related Articles

Mohit mohindra
  • 08 Feb, 24