Mohit mohindra
- by News & Facts 24
- 08 Feb, 24
ਸਮਰਾਲਾ ਵਿੱਖੇ ਦੇਸ਼ ਦੀ ਕਾਂਗਰਸ ਦੀ ਪਹਿਲੀ ਵਰਕਰ ਕਨਵੈਂਸ਼ਨ ਤੋਂ ਪਹਿਲਾ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਤੇ ਕੀ ਕਿਹਾ ਮੋਹਿਤ ਮਹਿੰਦਰਾ ਨੇ
- ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ-
- ਕਿਹਾ - ਯੂਥ ਕਾਂਗਰਸ ਦੇ 2145 ਨਵੇਂ ਬਣੇ ਮੰਡਲ ਦੇ ਅਹੁਦੇਦਾਰਾਂ ਅਤੇ ਉਹਨਾਂ ਵੱਲੋਂ 25 ਹਜਾਰ ਨਵੇਂ ਬਣੇ ਮੈਂਬਰਾਂ ਅਤੇ ਸਾਡੇ 4 ਲੱਖ ਯੂਥ ਵਰਕਰਾਂ ਵਿੱਚੋ 9 ਹਜ਼ਾਰ ਅਹੁਦੇਦਾਰਾਂ ਸਮੇਤ ਸਾਢੇ 22 ਹਜ਼ਾਰ ਵਿਅਕਤੀ ਰੈਲੀ ਵਿਚ ਸ਼ਾਮਲ ਹੋਣਗੇ-
ਸਮਰਾਲਾ 8 ਫਰਵਰੀ
(ਸੁਨੀਲ ਸ਼ਰਮਾ)
ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ 11 ਫਰਵਰੀ ਨੂੰ ਹੋਣ ਵਾਲੀ ਦੇਸ਼ ਦੀ ਪਹਿਲੀ ਸੂਬਾ ਵਰਕਰ ਕਨਵੈਂਸ਼ਨ ਦੀਆਂ ਤਿਆਰੀਆਂ ਦਾ ਕੰਮ ਸਿਖਰਾਂ ਤੇ ਹੈ। ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ ਦੀ ਟੀਮ ਦੀ ਦੇਖਰੇਖ ਹੇਠ ਕੀਤੀਆਂ ਜਾ ਰਹੀਆਂ ਇਹਨਾਂ ਤਿਆਰੀਆਂ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਬੜਿੰਗ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਸਮੇਤ ਪ੍ਰਦੇਸ਼ ਕਾਂਗਰਸ ਦੇ ਵੱਡੇ ਆਗੂ ਦੀਆ ਰੈਲੀ ਦਾ ਜਾਇਜਾ ਲੈਣ ਲਈ ਫੇਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਅੱਜ ਰੈਲੀ ਵਾਲੀ ਥਾਂ ਤੇ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਪੰਜਾਬ ਅਤੇ ਸਮਰਾਲਾ ਲਈ ਇਹ ਵਿਸ਼ੇਸ਼ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਵਰਕਰ ਕਨਵੈਂਸ਼ਨ ਇੱਥੇ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿਦਿਆਰਥੀ , ਟਰੇਡ ਯੂਨੀਅਨਸ, ਇਸਤਰੀ ਅਤੇ ਯੂਥ ਵਿੰਗ ਜਿਲਾ ਤੇ ਮੰਡਲ ਦੇ ਅਹੁਦੇਦਾਰਾਂ ਸਮੇਤ ਪਾਰਟੀ ਦੇ ਸਾਰੇ ਯੂਨਿਟਾਂ ਦੇ ਅਹੁਦੇਦਾਰ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਯੂਥ ਕਾਂਗਰਸ ਦੇ 2145 ਨਵੇਂ ਬਣੇ ਮੰਡਲ ਦੇ ਅਹੁਦੇਦਾਰਾਂ ਅਤੇ ਉਹਨਾਂ ਵੱਲੋਂ 25 ਹਜਾਰ ਨਵੇਂ ਬਣੇ ਮੈਂਬਰਾਂ ਅਤੇ ਸਾਡੇ 4 ਲੱਖ ਯੂਥ ਵਰਕਰਾਂ ਵਿੱਚੋ 9 ਹਜ਼ਾਰ ਅਹੁਦੇਦਰਾਂ ਸਮੇਤ ਸਾਢੇ 22 ਹਜ਼ਾਰ ਵਿਅਕਤੀ ਇਸ ਰੈਲੀ ਵਿਚ ਸ਼ਾਮਲ ਹੋਣਗੇ।
ਮੋਹਿਤ ਮਹਿੰਦਰਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦੇਣਗੇ ਜਿਸ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਸਮਰਾਲਾ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਏਗੀ ਅਤੇ ਵੱਡੀ ਜਿੱਤ ਹਾਸਲ ਕਰਗੀ। ਪੰਜਾਬ ਕਾਂਗਰਸ ਵਿੱਚ ਗੁੱਟਬੰਦੀ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਕਾਂਗਰਸ ਵਿੱਚ ਕੋਈ ਗੁੱਟਬੰਦੀ ਨਹੀਂ ਹੈ ਬਲਕਿ ਸਮੁੱਚੀ ਕਾਂਗਰਸ ਕੇਂਦਰ ਵਿੱਚ ਅਗਲੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਇੱਕ ਜੁੱਟ ਹੈ। ਇਸ ਮੌਕੇ ਤੇ ਉਨਾਂ ਦੇ ਨਾਲ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਰੈਲੀ ਦੇ ਪ੍ਰਬੰਧਕ ਟੀਮ ਵਿੱਚ ਸ਼ਾਮਿਲ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸਤੂਰੀ ਲਾਲ ਮਿੰਟੂ ਅਤੇ ਸੀਨੀਅਰ ਆਗੂ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ ਆਦਿ ਵੀ ਹਾਜਰ ਸਨ।