ਅਕਾਲੀ - ਭਾਜਪਾ ਗੱਠਜੋੜ ਤਹਿ, Akali - bjp election re - alliance
- by News & Facts 24
- 10 Feb, 24
ਅਕਾਲੀ - ਭਾਜਪਾ ਗੱਠਜੋੜ ਤਹਿ, ਸਿਰਫ ਐਲਾਨ ਬਾਕੀ ?
*ਅਕਾਲੀ, ਭਾਜਪਾ ਤੇ ਬਸਪਾ ਕਿਵੇਂ ਵੰਡਣਗੇ ਸੀਟਾਂ ,
* ਕੌਣ ਹੋਣਗੇ ਹੌਟ ਸੀਟਾਂ ' ਤੇ ਉਮੀਦਵਾਰ
ਲੁਧਿਆਣਾ ,10 ਫਰਵਰੀ
ਆਗਾਮੀ ਲੋਕ ਸਭਾ ਚੋਣਾਂ ਲਈ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਇੱਕ ਵਾਰ ਫਿਰ ਗੱਠਜੋੜ ਲਗਭਗ ਤਹਿ ਹੋ ਹੀ ਗਿਆ ਹੈ ਅਤੇ ਰਾਜਸੀ ਗਲਿਆਰਿਆਂ ਵਿੱਚ ਵੱਡੇ ਪੱਧਰ ਤੇ ਇਹ ਚਰਚਾ ਚਲਦੀ ਹੈ ਕਿ ਹੁਣ ਸਿਰਫ ਇਸ ਗਠਜੋੜ ਦਾ ਰਸਮੀ ਤੌਰ ਤੇ ਐਲਾਨ ਕਰਨਾ ਹੀ ਬਾਕੀ ਰਹਿ ਗਿਐ।
23 ਸਾਲ ਫੈਵੀਕੋਲ ਦੇ ਜੋੜ ਵਾਂਗ ਨਿਭਿਆ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜਨੀਤਕ ਗਠਜੋੜ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਮਾਮਲੇ ਨੂੰ ਲੈ ਕੇ ਸਤੰਬਰ 2020 ਵਿੱਚ ਟੁੱਟ ਗਿਆ ਸੀ। ਮੋਦੀ ਸਰਕਾਰ ਦੇ ਇਹਨਾਂ ਖੇਤੀ ਬਿਲਾਂ ਨੂੰ ਵਾਪਸ ਕਰਾਉਣ ਲਈ ਪੰਜਾਬ ਦੀ ਅਗਵਾਈ ਵਿੱਚ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਇੱਕ ਸਾਲ ਤੋਂ ਡਟੇ ਰਹੇ ਤਾਂ ਅਕਾਲੀ ਦਲ ਨੂੰ ਯਾਦ ਆਇਆ ਕਿ ਕਿਸਾਨੀ ਹੀ ਉਹਨਾਂ ਦਾ ਵੱਡਾ ਵੋਟ ਬੈਂਕ ਹੈ ਜੋ ਭਾਜਪਾ ਸਰਕਾਰ ਦੇ ਨਾਲ ਗੱਠਜੋੜ ਰੱਖਣ ਕਾਰਨ ਉਹਨਾਂ ਤੋਂ ਖੁਸ ਸਕਦਾ ਹੈ ਕਿਉਂਕਿ ਨਾ ਸਿਰਫ ਕਿਸਾਨ ਬਲਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਭਾਰਤੀ ਅਤੇ ਉੱਥੋਂ ਦੇ ਕਿਸਾਨ ਵੀ ਇਹਨਾਂ ਖੇਤੀ ਬਿਲਾਂ ਦੇ ਵਿਰੋਧ ਵਿੱਚ ਉਠ ਪਏ ਸਨ। ਭਾਜਪਾ ਦੀ ਜਿੱਦ ਅਤੇ ਕਿਸਾਨਾਂ ਦੀ ਅੜੀ ਤੋ ਹੋਣ ਵਾਲੇ ਰਾਜਸੀ ਨੁਕਸਾਨ ਦਾ ਅਨੁਮਾਨ ਲਗਾਉਂਦਿਆਂ ਅਕਾਲੀ ਦਲ ਨੇ ਭਾਜਪਾ ਸਰਕਾਰ ਵਿੱਚੋਂ ਬਾਹਰ ਆ ਕੇ ਗੱਠਜੋੜ ਵੀ ਤੋੜ ਦਿੱਤਾ ਸੀ। ਅਕਾਲੀ ਤੇ ਭਾਜਪਾ ਦੇ ਵੱਡੇ ਆਗੂ ਹੁਣ ਤੱਕ ਇਕੱਲੇ ਆਪਣੇ ਦਮ ਤੇ ਚੋਣ ਲੜਨ ਦੇ ਰਾਗ ਅਲਾਪ ਰਹੇ ਸਨ। ਪਰ ਦੇਸ਼ ਭਰ ਵਿੱਚ ਬਣ ਰਹੇ ਨਵੇਂ ਰਾਜਸੀ ਸਮੀਕਰਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲ ਵੋਟਰਾਂ ਦਾ ਉਲਰ ਜਾਣ ਕਾਰਨ ਸੂਬੇ ਵਿੱਚ ਦੋਵਾਂ ਪਾਰਟੀਆਂ ਦੇ ਹਾਲਾਤ ਕੋਈ ਜਿਆਦਾ ਚੰਗੇ ਨਹੀਂ ਸਨ। ਰਾਮ ਮੰਦਰ ਬਣਨ ਤੋਂ ਬਾਅਦ ਹਿੰਦੂ ਵੋਟਰਾਂ ਦਾ ਭਾਜਪਾ ਵੱਲ ਰੁਝਾਨ ਅਤੇ ਆਮ ਆਦਮੀ ਪਾਰਟੀ ਵੱਲ ਅਕਾਲੀ ਦਲ ਦਾ ਗਿਆ ਵੋਟ ਬੈਂਕ ਆਪਣੇ ਕੈਡਰ ਵਿੱਚ ਮੁੜਨ ਦੀ ਆਸ ਨਾਲ ਦੋਵਾਂ ਪਾਰਟੀਆਂ ਦਾ ਗੱਠਜੋੜ ਕਰਨਾ ਇੱਕ ਰਾਜਸੀ ਮਜਬੂਰੀ ਵੀ ਸਮਝੀ ਜਾ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਚਾਣਕਿਆ ਸਮਝੇ ਜਾਂਦੇ ਅਮਿਤ ਸ਼ਾਹ ਨੇ ਇੱਕ ਟੀਵੀ ਇੰਟਰਵਿਊ ਵਿੱਚ ਦੇ ਸਭ ਤੋਂ ਪੁਰਾਣੇ ਮਿੱਤਰਾਂ ਨਾਲ ਮੁੜ ਸਾਂਝ ਪੈਣ ਦਾ ਇਸ਼ਾਰਾ ਵੀ ਦੇ ਦਿੱਤਾ ਹੈ।
ਰਾਜਨੀਤੀ ਗਲਿਆਰਿਆਂ ਵਿੱਚ ਚੋਣਾਂ ਤੋਂ ਪਹਿਲਾਂ ਹੋ ਰਹੀ ਉਥਲ -ਪੁਥਲ ਬਣਦੇ ਟੁੱਟਦੇ ਨਵੇਂ ਗੱਠਜੋੜ ਦੀ ਕਨਸੋ ਰੱਖਣ ਵਾਲੇ ਰਾਜਸੀ ਪੰਡਤਾਂ ਵਿੱਚ ਚਰਚਾ ਹੈ ਕਿ ਭਾਜਪਾ ਚੰਡੀਗੜ੍ਹ ਤੇ ਪੰਜਾਬ ਵਿੱਚੋਂ 6 ਸੀਟਾਂ ਅਤੇ ਅਕਾਲੀ ਦਲ ਪੰਜਾਬ ਵਿੱਚ ਸੱਤ ਸੀਟਾਂ ਤੇ ਚੋਣ ਲੜੇਨ ਲੜਨ ਦੀ ਗੱਲ ਨੇ ਨੇਪਰੇ ਚੜ ਰਹੀ ਹੈ। ਭਾਜਪਾ ਦੇ ਹਿੱਸੇ ਗੱਠਜੋੜ ਸਮੇਂ ਤਿੰਨ ਸੀਟਾਂ ਹੁਸ਼ਿਆਰ ਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਦੀਆਂ ਸੀਟਾਂ ਸਨ ਪਰ ਇਸ ਨਵੇਂ ਹੋਣ ਜਾ ਰਹੇ ਗਠਜੋੜ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਸੀਟਾਂ ਜਿਨਾਂ ਵਿੱਚ ਲੁਧਿਆਣਾ ਤੇ ਪਟਿਆਲਾ ਅਤੇ ਬਠਿੰਡਾ ਜਾਂ ਫਿਰੋਜ਼ਪੁਰ ਵਿੱਚੋਂ ਇੱਕ ਸੀਟ ਹੋਰ ਛੱਡੀ ਜਾਵੇਗੀ । ਇਸ ਨਾਲ ਭਾਜਪਾ ਪੰਜਾਬ ਵਿੱਚ ਛੇ ਸੀਟਾਂ ਅਤੇ ਅਕਾਲੀ ਦਲ ਛੇ ਸੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਲੜੇਗਾ ਜਦਕਿ ਜਲੰਧਰ ਦੀ ਸੀਟ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਦਿੱਤੀ ਜਾਵੇਗੀ। ਖੰਡੂਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਤੇਜ ਤਰਾਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਕਨਸੋਅ ਹੈ। ਬਿਕਰਮਜੀਤ ਸਿੰਘ ਮਜੀਠੀਆ ਨੇ ਹੀ ਅਸਲ ਵਿਰੋਧੀ ਧਿਰ ਦਾ ਰੋਲ ਨਿਭਾਉਂਦਿਆਂ ਆਮ ਆਦਮੀ ਪਾਰਟੀ ਤੇ ਰਾਜਸੀ ਹਮਲੇ ਕਰਨ ਤੇ ਤੰਜ ਕਸਣ ਤਾਂ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ । ਇਸ ਲਈ ਮਜੀਠੀਆ ਨੇ ਪੰਜਾਬ ਦੇ ਵੋਟਰਾਂ ਵਿੱਚ ਆਪਣੀ ਚੰਗੀ ਭੱਲ ਬਣਾ ਲਈ ਹੈ। ਰਾਜਨੀਤੀ ਵਿੱਚ ਕਦੇ ਵੀ ਕੁਝ ਪੱਕਾ ਨਿਸ਼ਚਿਤ ਨਹੀਂ ਹੁੰਦਾ ਪਰ ਰਾਜਸੀ ਗਲਿਆਰਿਆਂ ਦੀ ਚਰਚਾ ਅਨੁਸਾਰ ਇਹ ਗੱਠਜੋੜ ਲਗਭਗ ਤੈ ਹੈ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਜਪਾ ਤੇ ਅਕਾਲੀ ਦਲ ਦੇ ਹੋ ਰਹੇ ਗੱਠਜੋੜ ਦੇ ਐਲਾਨ ਨਾਲ ਬਸਪਾ ਦਾ ਕੀ ਰੁੱਖ ਹੋਵੇਗਾ।
ਭਾਜਪਾ ਦੇ ਹਿੱਸੇ ਆ ਰਹੀ ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਜਾਣੀ ਜਾਂਦੀ ਲੁਧਿਆਣਾ ਦੀ ਲੋਕ ਸਭਾ ਸੀਟ ਤੋ ਨਵੇਂ ਸਮਝੌਤੇ ਅਨੁਸਾਰ ਭਾਜਪਾ ਦੇ ਜਨਰਲ ਸਕੱਤਰ ਅਤੇ ਨੌਜਵਾਨ ਆਗੂ ਪਰਮਿੰਦਰ ਸਿੰਘ ਬਰਾੜ, ਬਠਿੰਡਾ ਦੀ ਸੀਟ ਲੋਕ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਫਿਰੋਜਪੁਰ ਦੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਹੋਣ ਦੀ ਸੰਭਾਵਨਾ ਹੈ।
(ਰਾਜਨੀਤਿਕ ਡੈਸਕ
-ਨਿਊਜ਼ ਐਂਡ ਫੈਕਟਸ 24)