ਪਹਿਲੀ ਵਾਰ ਭਾਜਪਾ ਇਕੱਲਿਆਂ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨ ਲਈ ਬੂਥ ਪੱਧਰ ਤੇ
- by News & Facts 24
- 02 Feb, 24
ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਨਾਲ
ਗਠਜੋੜ ਦੀ ਕੋਈ ਉਮੀਦ ਨਹੀਂ -ਖੰਨਾ
ਪਹਿਲੀ ਵਾਰ ਭਾਜਪਾ ਇਕੱਲਿਆਂ ਫਤਿਹਗੜ੍ਹ ਸਾਹਿਬ ਤੋਂ ਚੋਣ ਲੜੇਗੀ
ਸਮਰਾਲਾ, 2 ਫਰਵਰੀ, ਸੁਨੀਲ ਸ਼ਰਮਾ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਐਮ ਪੀ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਦੇ ਪ੍ਰਭਾਰੀ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਪ੍ਰੈਸ ਬਿਆਨ ਵਿਚ ਸਪਸ਼ਟ ਕੀਤਾ ਹੈ ਕਿ ਭਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।
ਉਹ ਅੱਜ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਤਿਆਰੀ ਲਈ ਰੱਖੀ ਮੀਟਿੰਗ ਦੇ ਸਬੰਧ ਵਿਚ ਸਮਰਾਲਾ ਵਿਖੇ ਲੇਖਾ ਜੋਖਾ ਕਰਨ ਲਈ ਆਏ ਹੋਏ ਸਨ।
ਇਸ ਭਰਵੀਂ ਮੀਟਿੰਗ ਵਿਚ ਖੰਨਾ ਬੀਜੇਪੀ ਜ਼ਿਲੇ ਦੇ 3 ਵਿਧਾਨ ਸਭਾ ਹਲਕਿਆਂ ਸਮਰਾਲਾ, ਖੰਨਾ ਅਤੇ ਪਾਇਲ ਦੇ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ। ਸ੍ਰੀ ਖੰਨਾ ਨੇ ਸਪੱਸ਼ਟ ਕੀਤਾ ਕਿ ਬੀਜੇਪੀ ਪਹਿਲੀ ਵਾਰ ਆਪਣੇ ਬਲਬੂਤੇ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਅਤੇ ਪਾਰਟੀ ਵਲੋਂ ਬੜੇ ਯੋਜਨਾਬੱਧ ਅਤੇ ਅਨੁਸ਼ਾਸਨਿਕ ਤਰੀਕੇ ਨਾਲ ਚੋਣਾਂ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚਲ ਰਹੀਆਂ ਹਨ। ਪੰਜਾਬ ਵਿਚ ਬੀਜੇਪੀ ਆਗੂਆਂ ਅਤੇ ਵਰਕਰਾਂ ਵਿਚ ਚੋਣਾਂ ਲਈ ਵੱਡਾ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹ ਰਾਜ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਬੀਜੇਪੀ ਨੂੰ ਵੱਖ ਵੱਖ ਵਰਗਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਪਾਰਟੀ ਹਾਈਕਮਾਂਡ ਵੱਲੋਂ ਆਗੂ ਅਤੇ ਵਰਕਰਾਂ ਦੀਆਂ ਮੰਡਲ, ਸ਼ਕਤੀ ਕੇਂਦਰ, ਬੂਥ ਅਤੇ ਪੰਨਾ ਪਧਰ ਡਿਊਟੀਆਂ ਲਗਾਈਆਂ ਜਾ ਚੁਕੀਆਂ ਹਨ। ਇਸ ਮੀਟਿੰਗ ਵਿਚ ਬੀਜੇਪੀ ਦੇ ਬੁਲਾਰੇ ਤੇ ਸੀਨੀਅਰ ਆਗੂ ਅਨਿਲ ਗੁਪਤਾ ਐਡਵੋਕੇਟ ਤੇ ਇਕਬਾਲ ਸਿੰਘ ਚੰਨੀ,ਬਲਰਾਮ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਖੰਨਾ, ਰਣਜੀਤ ਸਿੰਘ ਹਲਕਾ ਇੰਚਾਰਜ ਸਮਰਾਲਾ, ਅਜੀਤ ਗੁਪਤਾ, ਸੰਦੀਪ ਭਾਰਤੀ ਸੋਨੂੰ ਤਿਵਾੜੀ, ਡਾਕਟਰ ਅਸ਼ੋਕ ਸ਼ਰਮਾ , ਸੁਨੀਲ ਅਗਰਵਾਲ,ਅਜੇ ਸੂਦ ਹਲਕਾ ਪ੍ਰਭਾਰੀ ਸਮਰਾਲਾ , ਭਾਰਤ ਭੂਸ਼ਨ ਬਾਂਸਲ ਪ੍ਰਧਾਨ ਮੰਡਲ ਮਾਛੀਵਾੜਾ, ਸੁਖਵਿੰਦਰ ਸ਼ਰਮਾ ਪ੍ਰਧਾਨ ਮੰਡਲ ਜੋਧਵਾਲ ਆਦਿ ਤੋਂ ਇਲਾਵਾ ਗੁਰਦੇਵ ਸਿੰਘ ਪੀ ਆਰ ਓ ਆਦਿ ਵੀ ਹਾਜ਼ਿਰ ਸਨ।