ਬਜਟ ਤੋਂ ਨਾਲ ਹਰ ਵਰਗ ਦੇ ਪੱਲੇ ਨਿਰਾਸ਼ਾ ਹੀ ਪਈ ਹੈ- ਜੋਗਾ ਬਲਾਲਾ

ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੇ ਅੰਤਰਿਮ ਬਜਟ ਨੂੰ ਕੋਸਿਆ
ਬਜਟ  ਤੋਂ ਨਾਲ ਹਰ ਵਰਗ ਦੇ ਪੱਲੇ ਨਿਰਾਸ਼ਾ ਹੀ ਪਈ ਹੈ- ਜੋਗਾ ਬਲਾਲਾ
ਸਮਰਾਲਾ, 1 ਫਰਵਰੀ( ਸੁਨੀਲ ਸ਼ਰਮਾ)

ਸਥਾਨਕ ਹਲਕੇ ਦੇ ਉੱਗੇ ਕਾਂਗਰਸੀ ਆਗੂ ਅਤੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਨੇ ਅੱਜ ਭਾਜਪਾ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤੇ ਅੰਤਿਮ ਬਜਟ ਨੂੰ ਭਾਜਪਾ ਸਰਕਾਰ ਦਾ ਗੁਣਗਾਨ ਹੀ ਦੱਸਿਆ ਹੈ।

ਉਨ੍ਹਾਂ  ਕਿਹਾ ਕਿ ਇਹ ਅੰਤਰਿਮ ਬਜਟ ਸਿਰਫ ਅੰਕੜਿਆਂ ਦਾ ਖੇਲ ਹੈ ਅਤੇ ਵਿੱਤ ਮੰਤਰੀ ਦਾ ਭਾਸ਼ਣ ਕਿਸੇ ਰਾਜਨੀਤਿਕ ਰੈਲੀ ਵਿੱਚ ਕੀਤੀ ਜਾ ਰਹੀ ਭਾਸ਼ਣਬਾਜ਼ੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ।
ਉਹਨਾਂ ਕਿਹਾ ਕਿ ਦੇਸ਼ ਵਿੱਚ 10 ਸਾਲ ਰਾਜ ਕਰਨ ਵਾਲੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਇਸ ਅੰਤਿਰਮ ਬਜਟ ਤੋਂ ਦੇਸ਼ ਦੇ ਲੋਕਾਂ ਨੂੰ ਬੜੀਆਂ ਆਸਾਂ ਸਨ ਪਰ ਇਸ ਬਜਟ ਦਾ ਪਟਾਰਾ ਖੁੱਲਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਨੇ ਨਾ ਤਾਂ 10 ਸਾਲ ਲੋਕ ਭਲਾਈ ਦਾ ਕੋਈ ਕੰਮ ਕੀਤਾ ਅਤੇ ਨਾ ਹੀ ਅੱਗੇ ਨੂੰ ਲੋਕ ਲਈ ਉਹਨਾਂ ਕੋਲ ਕੋਈ ਏਜੰਡਾ ਹੈ। 

ਕਾਂਗਰਸੀ ਆਗੂ ਨੇ ਕਿਹਾ ਕਿ ਮਹਿੰਗਾਈ ਅਤੇ ਆਰਥਿਕ ਮੰਦਵਾੜੇ ਦੇ ਭੰਨੇ ਦੇਸ਼ ਵਾਸੀਆਂ ਨੂੰ ਕੇਂਦਰੀ ਵਿੱਤ ਮੰਤਰੀ ਤੋਂ ਰਾਹਤ ਦੀਆਂ ਵੱਡੀਆਂ ਆਸਾਂ ਸਨ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਆਯੂਸ਼ਮਾਨ ਅਧੀਨ ਗਰੀਬਾਂ ਲਈ ਇਲਾਜ ਦਾ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕਰਨ, ਕਿਸਾਨਾਂ ਦੀ ਸਹਾਇਤਾ 12 ਹਜਾਰ ਰੁਪਏ ਪ੍ਰਤੀ ਸਾਲ ਕਰਨ ਖੇਤੀ ਕਰਜ਼ਿਆਂ ਦੀ ਮਾਫੀ,ਮਜ਼ਦੂਰਾਂ ,ਔਰਤਾਂ , ਮਨਰੇਗਾ ਵਰਕਰਾਂ ਦੀ ਮਜ਼ਦੂਰੀ ਵਿੱਚ ਵਾਧੇ,ਨੌਜਵਾਨਾਂ ਦੇ ਰੁਜ਼ਗਾਰ ਅਤੇ ਪੰਚਾਇਤੀ ਰਾਜ ਦੀਆਂ ਸੰਸਥਾਵਾ ਦੀ ਆਰਥਿਕ ਸਹਾਇਤਾ ਲਈ ਕੋਈ ਵਿਸ਼ੇਸ਼ ਗਰਾਂਟਾਂ ਦਾ ਐਲਾਨ ਨਹੀਂ ਕੀਤਾ ਹੈ । ਉਨ੍ਹਾਂ  ਨੇ ਕਿਹਾ ਕਿ  ਕੇਂਦਰ ਤੋਂ ਕਲ ਨੌਜਵਾਨਾਂ ਲਈ ਨੌਕਰੀਆਂ  ਪੈਦਾ ਕਰਨ ,ਖੇਤੀ ਫਸਲਾਂ ਦੇ ਲਾਹੇਵੰਦ ਭਾਅ ਅਤੇ ਬਾਕੀ ਰਹਿੰਦੀਆਂ ਫਸਲਾਂ ਦਾ ਘੱਟੋ -ਘੱਟ ਸਮਰਥਨ ਮੁੱਲ ਸਬੰਧੀ ਕਾਨੂੰਨ ਬਣਾਉਣ ਸੰਬੰਧੀ ਵਿਸ਼ੇਸ਼ ਐਲਾਨ ਕੀਤੇ ਜਾਣ ਦੀ ਆਸ ਸੀ ਪਰ ਕੇਂਦਰੀ ਵਿਤ ਮੰਤਰੀ ਨੇ ਸਿਰਫ ਆਪਣੀ ਸਰਕਾਰ ਦੇ ਗੁਣਗਾਨ ਅਤੇ    ਬਜਟ ਦਾ ਜਾਬਤਾ ਪੂਰਾ ਕਰਨ ਲਈ ਭਾਸ਼ਣਬਾਜ਼ੀ ਵਿੱਚ ਹੀ ਵਕਤ ਸਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਦੇਸ਼ ਦੇ 140 ਕਰੋੜ ਲੋਕਾਂ ਦੇ ਪੱਲੇ ਸਿਰਫ ਨਿਰਾਸ਼ਾ ਹੀ ਪਾਈ ਹੈ ।

Related Articles

Mohit mohindra
  • 08 Feb, 24