ਜਥੇਦਾਰ ਸੰਤਾ ਸਿੰਘ ਦੀ ਅਕਾਲੀ ਰਾਜਨੀਤੀ 'ਚ ਨਵੀਂ ਪਾਰੀਸ਼ੁਰੂ
- by News & Facts 24
- 05 Feb, 24
ਜੱਥੇਦਰ ਸੰਤਾ ਸਿੰਘ ਉਮੈਦਪੁਰੀ ਬਣੇ ਅਕਾਲੀ ਦਲ ਦੇ ਮੀਤ ਪ੍ਰਧਾਨ
ਪੰਥਕ ਸਲਾਹਕਾਰ ਬੋਰਡ ਦੇ ਵੀ ਮੈਂਬਰ ਨਿਯੁਕਤ
ਸਾਹਨੇਵਾਲ ,2 ਫਰਵਰੀ ( ਸੁਨੀਲ ਸ਼ਰਮਾ)-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਆਗੂ ਅਤੇ ਪੰਜਾਬ ਅਧੀਨ ਸੇਵਾਵਾਂ ਸਰਵਿਸ ਸਲੇਕਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਜੱਥੇਦਰ ਸੰਤਾ ਸਿੰਘ ਉਮੈਦਪੁਰੀ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ
ਦਲਜੀਤ ਸਿੰਘ ਚੀਮਾਂ ਵਲੋਂ ਜਾਰੀ ਕੀਤੀ ਇਸ ਸੂਚਨਾ ਅਨੁਸਾਰ ਜਥੇਦਾਰ ਉਮੈਦਪੁਰੀ ਪਾਰਟੀ ਦੀ ਪੰਥਕ ਸਲਾਹਕਾਰ ਬੋਰਡ ਦੇ ਮੈਂਬਰ ਵੀ ਹੋਣਗੇ।ਉਹ ਲੰਬਾ ਸਮਾਂ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਾ ਪ੍ਰਧਾਨ ਵੀ ਰਹੇ ਹਨ। ਪਾਰਟੀ ਵੱਲੋਂ ਉਹਨਾਂ ਨੇ ਵਿਧਾਨ ਸਮਰਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਅਤੇ ਉਹਨਾਂ ਨੂੰ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ ਸੀ।
ਨਰਮ ਸੁਭਾ ਦੇ ਇਸ ਬਜ਼ੁਰਗ ਸਿਆਸਤਦਾਨ ਭਾਸ਼ਣ ਕਲਾ ਤੋਂ ਉਹਨਾਂ ਦੀ ਪਾਰਟੀ ਦੇ ਵਰਕਰ ਅਤੇ ਸਮਰਥਕ ਹੀ ਨਹੀਂ ਬਲਕਿ ਹੋਰਨਾਂ ਰਾਜਸੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਕਾਇਲ ਹਨ ।