ਅੰਤਰਰਾਜੀ ਤਸਕਰ ਗਿਰੋਹ ਦੇ 5 ਕੁਇੰਟਲ ਭੁੱਕੀ ਸਮੇਤ ਹਰਿਆਣਾ ਦੇ ਤਿੰਨ ਸਮਗਲਰ ਗਿ੍ਰਫਤਾਰ ਕੀਤੇ

 ਅੰਤਰਰਾਜੀ ਤਸਕਰ ਗਿਰੋਹ ਦੇ
5 ਕੁਇੰਟਲ ਭੁੱਕੀ ਸਮੇਤ ਹਰਿਆਣਾ ਦੇ ਤਿੰਨ ਸਮਗਲਰ  ਗਿ੍ਰਫਤਾਰ
ਸਮਰਾਲਾ, 23 ਜਨਵਰੀ -  ਅੱਜ ਇਥੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ   ਦੇ ਹਰਿਆਣਾ ਦੇ ਰਹਿਣ ਵਾਲੇ  ਤਿੰਨ  ਤਸਕਰਂ  ਨੂੰ 5 ਕੁਇੰਟਲ ਭੁੱਕੀ ਸਮੇਤ ਗਿ੍ਰਫਤਾਰ ਕੀਤਾ ਹੈ। ਇਹ ਗਿ੍ਰਫਤਾਰ ਕੀਤੇ ਗਏ  ਇੱਕ ਕੰਟੇਨਰ ਟਰੱਕ ਵਿਚ ਲੁਕੋਂ ਕੇ ਇਹ ਭੁੱਕੀ ਇੱਥੇ ਸਪਲਾਈ ਕਰਨ ਲਈ ਆਏ ਸਨ।
 ਖਾੰਨਾ ਦੇ  ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਖੰਨਾ ਪੁਲਸ ਦੇ ਡੀ.ਐੱਸ.ਪੀ. (ਡੀ.) ਅਤੇ ਸਮਰਾਲਾ ਦੇ ਡੀ.ਐੱਸ.ਪੀ. ਜਸਪਿੰਦਰ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਪੁਲਸ ਟੀਮ ਨੇ ਪਿੰਡ ਬਰਧਾਲਾ ਨੇੜੇ ਨਾਕਾਬੰਦੀ ਕਰਕੇ ਇੱਕ ਹਰਿਆਣਾ ਨੰਬਰ ਦੇ ਕੰਟੇਨਰ ਨੂੰ ਰੋਕ ਕੇ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਦੇ ਹੋਏ ਤਲਾਸ਼ੀ ਦੌਰਾਨ ਕੰਟੇਨਰ ਵਿੱਚ ਲੁਕੋ ਕੇ ਰੱਖੀ 5 ਕੁਇੰਟਲ ਭੁੱਕੀ ਬਰਾਮਦ ਕੀਤੀ।
  ਪੁਲਸ ਨੇ ਇਸ ਕੰਟੇਨਰ ਦੇ ਚਾਲਕ ਅਮਰਜੀਤ ਸਿੰਘ  ਵਾਸੀ ਪਿੰਡ ਕੱਸਾਪੁਰ (ਅੰਬਾਲਾ), ਨਾਲ ਬੈਠੇ ਦੋ ਹੋਰ ਵਿਅਕਤੀਆਂ ਸਤਨਾਮ ਸਿੰਘ ਵਾਸੀ ਪਿੰਡ ਖਾਨ-ਅਹਿਮਦਪੁਰ (ਅੰਬਾਲਾ) ਅਤੇ ਹਿੰਮਤ ਸਿੰਘ ਵਾਸੀ ਪਿੰਡ ਗਦੋਲਾ (ਯਮੁਨਾ ਨਗਰ) ਹਰਿਆਣਾ ਨੂੰ ਐੱਨ.ਡੀ.ਪੀ.ਸੀ. ਐਕਟ ਅਧੀਨ ਗਿ੍ਰਫਤਾਰ ਕਰਕੇ ਜਦੋਂ ਹੋਰ ਪੁੱਛਗਿਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਪਹਿਲਾ ਵੀ ਨਸ਼ੇ ਸਪਲਾਈ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਦੋ ਦੋਸ਼ੀਆਂ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ’ਤੇ ਤਾਂ ਵੱਖ-ਵੱਖ ਮਾਮਲਿਆਂ ’ਚ  14 ਕਿਲੋਂ ਭੁੱਕੀ ਤੇ 50 ਕਿਲੋ ਅਫੀਮ ਬਰਾਮਦਗੀ ਦੇ ਮਾਮਲੇ ਦਰਜ਼ ਹਨ।
 

Related Articles