ਸਮਰਾਲਾ ਦੇ ਸਿਵਲ ਹਸਪਤਾਲ ਦੇ ਐੱਸ ਐਮ ਓ ਨੂੰ ਘੇਰਨ ਦਾ ਯਤਨ

 

 

ਸਮਰਾਲਾ ਦੇ ਐਸ.ਐਮ.ਓ ਨੂੰ ਅਣਪਛਾਤੇ ਬੰਦਿਆਂ ਵੱਲੋਂ  ਨੂੁਕਸਨ ਪਹੁੰਚਾਉ  ਦੇ ਇਰਾਦੇ ਨਾਲ ਘੇਰਨ ਦੀ ਘਟਨਾ

 

*ਛੇ ਮਹੀਨੇ ਪਹਿਲਾਂ ਵੀ ਰਾਤ ਨੂੰ ਅਣਪਛਾਤੇ ਵਿਅਕਤੀ ਘਰ ਵਿੱਚ ਵੜੇ ਸਨ

*ਸੀਸੀ ਟੀਵੀ ਫੁਟੇਜ ਵਿੱਚੋਂ ਵਿਖਾਈ ਦਿੱਤੀ ਕਾਰ ਦਾ ਨੰਬਰ ਜਾਅਲੀ

ਸਮਰਾਲਾ 25 ਫਰਵਰੀ 
(N&f news)

ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਅੱਧੀ  ਰਾਤ ਨੂੰ   ਜਾਨ ਲੇਵਾ ਇਰਾਦੇ ਨਾਲ ਘੇਰਨ ਦੀ ਕੋਸ਼ਿਸ਼ ਕਰਨ ਦੀ ਖਬਰ ਹੈ।

 

ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਸਥਾਨਕ  ਐਸ.ਐਮ.ਓ ਡਾਕਰ  ਸਿੰਘ ਨੇ ਕਿਹਾ ਹੈ ਕਿ ਬੀਤੀ ਰਾਤ 11 ਵੱਜ ਕੇ 20 ਕੁ ਮਿੰਟ ਤੇ ਕਰੀਬ ਉਹ ਜਦੋਂ  ਰਾਊਂਡ ਲਾਉਣ ਤੋਂ ਬਾਅਦ ਸਿਵਲ ਹਸਪਤਾਲ ਤੋਂ  ਆਪਣੇ ਘਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਵਰਨਾ ਕਾਰ ਵਿੱਚ ਤਿੰਨ- ਚਾਰ ਵਿਅਕਤੀ ਨੇ ਉਸ ਦੀ ਕਾਰਨ ਉਸ ਦੀ ਗੱਡੀ ਨੂੰ ਰੋਕ ਲਿਆ ਅਤੇ  ਉਹ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਏ ਕਿ ਮਾਰ ਦਿਓ ਬੱਚ ਕਿ ਨਾ ਜਾਵੇ  ।
ਐਸਐਮ.ਓ ਨੇ ਆਪਣੇ ਬਚਾਓ ਲਈ ਆਪਣੀ ਕਾਰ  ਭਜਾ ਲਈ ਪਰ ਹਮਲਾਵਰ ਉਸ ਦੀ ਕਾਰ ਦੇ ਪਿੱਛੇ ਵੀ ਦੌੜੇ।

 

ਐਸ.ਐਮ.ਓ ਵੱਲੋਂ ਸਥਾਨਕ ਪੁਲਿਸ ਕੋਲ ਦਰਜ ਕਰਾਈ    ਰਿਪੋਰਟ ਅਨੁਸਾਰ ਕਰੀਬ ਲਗਭਗ ਛੇ ਮਹੀਨ ਪਹਿਲਾਂ ਵੀ  ਚਾਰ ਅਣਪਛਾਤੇ
ਵਿਅਕਤੀ ਉਸ ਦੇ ਘਰ ਦੀਆਂ ਕੰਧਾਂ ਟੱਪ ਕੇ ਆ ਗਏ ਸਨ ,ਪਰ ਜਦੋਂ ਖੜਕਾ ਸੁਣ ਕੇ  ਡਾਕਟਰ   ਜਾਗ ਪਏ ਤਾਂ ਇਹ ਵਿਅਕਤੀ  ਮੌਕੇ  ਤੋਂ ਭੱਜਣ ਵਿੱਚ ਸਫਲ ਹੋ ਗਏ ਸਨ ।
ਸਮਰਾਲਾ ਪੁਲਿਸ ਨੇ ਧਾਰਾ 34। 506,34 ਆਈ.ਪੀ.ਸੀ ਅਧੀਨ ਕੇਸ ਦਰਜ ਕਰ ਲਿਆ ਹੈ। ਸੀ ਸੀ ਟੀਵੀ ਕੈਮਰੇ ਵਿੱਚ ਕੈਦ ਫੁਟੇਜ ਤੋਂ ਕਾਰ ਦਾ ਨੰਬਰ ਵੇਖਿਆ ਗਿਆ ਹੈ ਤਾਂ ਉਹ ਮੋਹਾਲੀ ਦਾ ਦੱਸਿਆ ਜਾਂਦਾ ਹੈ ਤੇ ਇਕ ਮੋਟਰ ਸਾਈਕਲ ਇਸਦੇ ਦੋ ਵਿਅਕਤੀ ਸਵਾਰ ਦੱਸੇ ਜਾਂਦੇ ਹਨ ਉਹ ਵੀ ਮੁਹਾਲੀ ਜਿਲ੍ਹੇ ਨਾਲ ਸੰਬੰਧਿਤ ਕਿਸੇ ਪਿੰਡ ਦਾ ਦੱਸਿਆ ਜਾ ਰਿਹਾ ਹੈ ।

ਡਾਕਟਰ ਤਾਰਿਕਜੋਤ ਸਿੰਘ ਲਗਭਗ ਪਿਛਲੇ 30 ਸਾਲਾਂ ਤੋਂ ਇੱਥੋਂ ਦੇ  ਸਰਕਾਰੀ ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਵਜੋਂ ਤੈਨਾਤ ਹਨ ਅਤੇ ਬੱਚਿਆਂ ਦੇ ਇਲਾਜ ਲਈ ਉਹਨਾਂ  ਦੇ ਨਾਂ ਦੀ ਦੂਰ ਦੁਰਾਡੇ ਤੱਕ ਪ੍ਰਸਿੱਧੀ ਫੈਲੀ ਹੋਈ ਹੈ।  ਡਾਕਟਰ ਤਾਰਕ ਜੋਤ ਸਿੰਘ ਦੀ ਸਖਤ ਮਿਹਨਤ ਸਦਕਾ ਹੀ ਸਮਰਾਲਾ ਦਾ ਸਿਵਲ ਹਸਪਤਾਲ ਪੰਜਾਬ ਭਰ ਵਿੱਚ ਪਹਿਲ ਸਥਾਨ ਤੇ ਰਿਹਾ ਹੈ । ਇਕ ਸ਼ਰੀਫ ਇਨਸਾਨ ਤੇ ਇਸ ਤਰਾਂ ਦੀਆਂ  ਦੋ ਘਟਨਾਵਾਂ ਵਾਪਰਨ ਨਾਲ  ਸ਼ਹਿਰ ਦੇ ਹਰ ਵਿਅਕਤੀ ਦਾ ਆਪਣੀ ਸੁਰੱਖਿਆ ਪ੍ਰਤੀ ਚਿੰਤਿਤ ਹੋਣਾ ਸੁਭਾਵਿਕ ਹੀ ਹੈ।

 

Related Articles