ਕਹਾਣੀਕਾਰ ਸੁਖਜੀਤ ਨੂੰ ਸਹਿਤ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਸ਼ਰਧਾਜਲੀਂਆਂ ਦਿੱਤੀਆ
- by News & Facts 24
- 21 Feb, 24
ਮਾਛੀਵਾੜਾ, 21 ਫਰਵਰੀ( ਸੁਨੀਲ )-
ਕਹਾਣੀਕਾਰ ਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਸੁਖਜੀਤ ਨੂੰ ਅੱਜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦੀਵਾਨ ਹਾਲ ਵਿਖੇ ਨਾਮਵਰ ਲੇਖਕਾਂ ਸਹਿਤਕਾਰਾਂ ਅਤੇ ਇਲਾਕੇ ਦੇ ਸਹਿਤ ਪ੍ਰੇਮੀ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਨਮ ਅੱਖਾਂ ਨਾਲ ਸ਼ਰਧਾਂਜਲੀਂਆ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਤੋਂ ਇਲਾਵਾ ਹੋਰ ਸਹਿਤ ਜਗਤ ਦੀਆਂ ਸ਼ਖਸ਼ੀਅਤਾ ਨੇ ਕਹਾਣੀ ਕਾਰ ਸੁਖਜੀਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸੁਖਜੀਤ ਪੰਜਾਬੀ ਸਾਹਿਤ ਦੀ ਚਲਦੀ ਫਿਰਦੀ ਇਕ ਲਾਇਬਰੇਰੀ ਹੀ ਸੀ ਜਿਸ ਨੂੰ ਨਾਮਵਰ ਸਾਹਿਤਕਾਰਾਂ ਕਹਾਣੀਕਾਰਾਂ ਨਾਵਲਕਾਰਾਂ ਲੇਖਕਾ ਦੀਆਂ ਰਚਨਾਵਾਂ ਉਹਨਾਂ ਦੀਆਂ ਪੁਸਤਕਾਂ ਦੇ ਨਾਮ ਵੀ ਜੁਬਾਨੀ ਯਾਦ ਸਨ। ਸਟੇਜ ਦਾ ਧਨੀ ਬਾ-ਕਮਾਲ ਬੁਲਾਰਾ , ਨਾ ਬਾਹਲਾ ਧੀਮਾ ਤੇ ਨਾ ਬਾਹਲਾ ਕਾਹਲਾ ਅਤੇ ਅੰਦਰਲੇ ਸੁਭਾਅ ਦਾ ਨਰਮ ,ਪਰ ਚੁਸਤੀ ਕਰਨ ਵਾਲੇ ਦੇ ਮੂੰਹ ' ਤੇ ਹੀ ਸਪਸ਼ਟ ਟਿੱਪਣੀ ਕਰਨ ਵਾਲੇ ਸੁਖਜੀਤ ਦੇ ਅਚਾਨਕ ਸਾਡੇ ਕੋਲੋਂ ਚਲੇ ਜਾਣ ਨਾਲ ਸਹਿਤ ਜਗਤ ਦੀਆਂ ਛਾਵਾਂ ਵੀ ਤੇ ਧੁੱਪਾਂ ਵੀ ਉਦਾਸ ਹਨ।
ਅੱਜ ਸ਼ੋਕ ਸਮਾਗਮ ਵਿਚ ਸੈਂਕਡ਼ੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਸ਼ੋਕ ਸਮਾਚਾਰ ਭੇਜੇ ਗਏ। ਅੰਤਿਮ ਅਰਦਾਸ ਤੋਂ ਪਹਿਲਾਂ ਰਾਗੀ ਜੱਥਿਆਂ ਵਲੋਂ ਕੀਰਤਨ ਅਤੇ ਕਥਾਵਾਚਕ ਭਾਈ ਅਜਮੇਰ ਸਿੰਘ ਵਲੋਂ ਕਥਾ ਦਾ ਪ੍ਰਵਾਹ ਚਲਾਇਆ ਗਿਆ।
ਇਸ ਮੌਕੇ ਭਾਈ ਗੁਰਭੇਜ ਸਿੰਘ ਗੁਰਾਇਆਂ ਨੇ ਸਵ. ਸੁਖਜੀਤ ਦੇ ਜੀਵਨੀ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਉਹ ਆਪਣੀ ਧੁੰਨ ਦਾ ਪੱਕਾ ਵਿਅਕਤੀ ਸੀ ਅਤੇ ਹਰ ਕੰਮ ਲਕੀਰ ਖਿੱਚ ਕੇ ਕਰਨ ਵਾਲਾ ਸੀ। ਉਨ੍ਹਾਂ ਨੇ ਸੁਖਜੀਤ ਅਤੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਨਾਲ ਆਪਸੀ ਪਿਆਰ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਬਾਅਦ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਭਜਨ ਗਿੱਲ ਨੇ ਵੀ ਬਹੁਤ ਭਾਵਪੂਰਤ ਢੰਗ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਸੀਂ ਬਹੁਤ ਹੀ ਕੀਮਤੀ ਹੀਰਾ ਗੁਆ ਲਿਆ ਹੈ ਜਿਸ ਦੀ ਘਾਟ ਸਾਨੂੰ ਲੰਮੇ ਸਮੇਂ ਤੱਕ ਰਡ਼ਕਦੀ ਰਹੇਗੀ। ਉਨ੍ਹਾਂ ਨੇ ਸੁਖਜੀਤ ਦੇ ਨਾਮ ’ਤੇ ਲਾਇਬ੍ਰੇਰੀ ਬਣਾਉਣ ਦਾ ਵੀ ਸੁਝਾਅ ਰੱਖਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸਿਮਰਜੀਤ ਸਿੰਘ ਕੰਗ, ਡਾ. ਸੁਰਜੀਤ ਪਾਤਰ, ਲਖਵਿੰਦਰ ਜੌਹਲ, ਜਸਵੰਤ ਜਫ਼ਰ, ਹਰਪਾਲ ਸਿੰਘ ਪੰਨੂੰ, ਸੁਮੇਲ ਸਿੰਘ ਸਿੱਧੂ, ਦਰਸ਼ਨ ਸਿੰਘ ਬੁੱਟਰ, ਡਾ. ਸੁਖਦੇਵ ਸਿੰਘ ਸਿਰਸਾ, ਤੇਲੂ ਰਾਮ ਕੁਹਾਡ਼ਾ, ਰਘਬੀਰ ਭਰਤ, ਗੁਰਦਿਆਲ ਦਲਾਲ, ਸ਼ੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਜਥੇਦਾਰ ਨਰੰਗ ਸਿੰਘ ਹਰੀਆਂ ਵੇਲਾਂ ਵਾਲੇ, , ਰੁਪਿੰਦਰ ਸਿੰਘ ਬੈਨੀਪਾਲ, ਹਰਜਤਿੰਦਰ ਸਿੰਘ ਬਾਜਵਾ, ਪ੍ਰੋ. ਗੁਰਪ੍ਰੀਤ ਕੌਰ ਪੰਨੂੰ, ਪ੍ਰੋ. ਹਰਜੋਧ ਸਿੰਘ ਪਟਿਆਲਾ, ਚਿੱਤਰਕਾਰ ਜਗਦੀਸ਼ ਸਿੰਘ ਬਰਾਡ਼, ਡਾ. ਜੋਗਰਾਜ, ਡਾ. ਸੁਰਜੀਤ, ਡਾ. ਮਨਮੋਹਣ ਸਿੰਘ, ਸੁਸ਼ੀਲ ਦੋਸਾਂਝ, ਡਾ. ਸਵਰਾਜਵੀਰ ਸਿੰਘ, ਜਤਿੰਦਰ ਕੌਰ ਮਾਹਲ, ਜਸਵੀਰ ਝੱਜ, ਕਮਲਜੀਤ ਕੌਰ ਬੰਗਾਂ, ਡਾ. ਲਖਵਿੰਦਰ ਸਿੰਘ ਬੈਨੀਪਾਲ, ਸਹਿਜਪ੍ਰੀਤ ਮਾਂਗਟ, ਦੀਪਕ ਮਨਮੋਹਣ, ਸੁਰਿੰਦਰ ਰਾਮਪੁਰੀ, ਬਲਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਬਲਿੰਗ, ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਸਿੰਘ ਸੁੰਨਡ਼, ਜੇ.ਕੇ. ਖੁਸ਼ਦਿਲ, ਕਮਲਜੀਤ ਨੀਲੋਂ, ਜਸਪ੍ਰੀਤ ਸਿੰਘ ਕਲਾਲ ਮਾਜਰਾ, ਦਲਜੀਤ ਸਿੰਘ ਸ਼ਾਹੀ, , ਮੈਨੇਜਰ ਗੁਰਦੀਪ ਸਿੰਘ ਕੰਗ, ਮੈਨੇਜਰ ਗੁਰਬਖ਼ਸ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਜਤਿੰਦਰ ਹਾਂਸ ਅਤੇ ਰਵੀਇੰਦਰ ਸਿੰਘ ਮੱਕਡ਼, ਆਦਿ ਨੇ ਵੀ ਅੱਜ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ।