ਮੰਤਰੀ ਅਮਨ ਅਰੋੜਾ ਵੱਲੋਂ ਖੰਨਾ ਦੇ ਪ੍ਰਾਚੀਨ ਮੰਦਰ ਵਿੱਚ ਹੋਈ ਘਟਨਾ ਸਥਾਨ ਦਾ ਜਾਇਜ਼ਾ

 

ਕੈਬਨਿਟ ਮੰਤਰੀ ਵੱਲੋਂ ਮੰਦਰ ਕਮੇਟੀ ਅਤੇ ਖੰਨਾ ਨਿਵਾਸੀਆਂ ਨੂੰ ਮਿਲਕੇ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ

ਖੰਨਾ, 17 ਅਗਸਤ ( ਵਿਸ਼ੇਸ਼)

 ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ  ਅਮਨ ਅਰੋੜਾ ਸ਼ਨੀਵਾਰ ਨੂੰ ਖੰਨਾ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿਚ ਹੋਈ ਘਟਨਾ ਸਥਾਨ ਤੇ ਜਾਇਜ਼ਾ ਲੈਣ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਦੋ ਚੌਰਾ ਨੇ ਦਾਖਲ ਹੋ ਕੇ ਨਾ ਸਿਰਫ ਗਹਿਣੇ ਤੇ ਨਕਦੀ ਚੋਰੀ ਕਰ ਲਏ, ਸਗੋਂ ਸ਼ਿਵਲਿੰਗ ਦੇ ਆਲੇ ਦੁਆਲੇ ਲਾਈ ਚਾਂਦੀ ਨੂੰ ਉਤਾਰ ਕੇ ਲਿਜਾਣ ਲਈ ਸ਼ਿਵਲਿੰਗ ਨੂੰ ਖੰਡਤ ਕੀਤਾ ਸੀ।

ਇਸ ਮੌਕੇ ਮੰਤਰੀ ਅਮਨ ਅਰੋੜਾ ਨਾਲ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ  ਤਰੁਨਪ੍ਰੀਤ ਸਿੰਘ ਸੌਂਦ ਅਤੇ ਡੀ.ਆਈ.ਜੀ ਲੁਧਿਆਣਾ ਧਨਪ੍ਰੀਤ ਕੌਰ, ਸੀਨੀਅਰ ਪੁਲਿਸ ਕਪਤਾਨ ਖੰਨਾ ਅਸ਼ਵਿਨੀ ਗੋਟਿਆਲ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਮੰਦਰ ਦੀ ਪ੍ਰਬੰਧਕ ਕਮੇਟੀ ਹਾਜ਼ਰ ਸੀ।

 

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੋ ਦਿਨ ਪਹਿਲਾਂ 15 ਅਗਸਤ ਵਾਲੇ ਦਿਨ ਬਹੁਤ ਹੀ ਮੰਦਭਾਗੀ ਘਟਨਾ ਖੰਨਾ ਸ਼ਹਿਰ ਵਿਚ ਹੋਈ ਸੀ। ਜਿਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਬਹੁਤ ਹੀ ਪ੍ਰਾਚੀਨ ਮੰਦਰ ਵਿੱਚ ਸ਼ਿਵਲਿੰਗ ਨੂੰ ਖੰਡਤ ਕੀਤਾ ਸੀ ਅਤੇ ਚੋਰੀ ਵੱਡੇ ਪੱਧਰ ਉੱਤੇ ਕੀਤੀ ਗਈ ਸੀ। ਉਸ ਦਿਨ ‌ਤੋ ਹੀ ਸਾਡੇ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕੰਨੀ ਹੈ। 

 

 

ਉਨ੍ਹਾਂ ਕਿਹਾ ਕਿ ਅੱਜ ਸਾਰੀ ਮੰਦਰ ਕਮੇਟੀ ਦੇ ਸਾਥੀਆਂ ਅਤੇ ਖੰਨਾ ਨਿਵਾਸੀਆਂ ਨੂੰ ਮਿਲਕੇ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਸਾਰੇ ਸਾਥੀਆਂ ਨੇ ਸਰਕਾਰ ਦੀ ਅਤੇ ਖਾਸ ਤੌਰ ਤੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਦਾ ਪ੍ਰਗਟਾਈ ਹੈ। 

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਯਕੀਨ ਦਿਵਾਉਦੇ ਹਨ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਸਗੋਂ ਪੂਰੇ ਪੰਜਾਬ ਦੀ ਪੁਲਿਸ ਦੀ ਪਹਿਲਕਦਮੀ ਹੋਵੇਗੀ ਕਿ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਨੂੰ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੀ ਮੇਰੇ ਅਤੇ ਤੁਹਾਡੀ ਤਰ੍ਹਾਂ ਹੀ ਇਸ ਘਟਨਾ ਪ੍ਰਤੀ ਚਿੰਤਿਤ ਹਨ। ਉਹਨਾਂ ਕਿਹਾ ਕਿ ਇਹੋ ਜਿਹੇ ਲੋਕ ਕਿਸੇ ਧਰਮ ਅਤੇ ਫਿਰਕੇ ਦੇ ਨਹੀਂ ਹੁੰਦੇ ਬਲਕਿ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਣਾ ਚਾਹੀਦਾ

Related Articles