ਕੁਲਦੀਪ ਸਿੰਘ ਹੈਪੀ ਸੰਘੂ ਸਵੀਟਸ ਦੇ ਜਨਮਦਿਨ 'ਤੇ ਖੂਨਦਾਨ ਕੈਂਪ ਆਯੋਜਿਤ

 

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ ਕੈਂਪ ਦਾ ਉਦਘਾਟਨ 

ਜਨਮ ਦਿਨ 'ਤੇ ਖੂਨਦਾਨ ਕੈਂਪ ਲਾਉਣੇ ਇੱਕ ਚੰਗਾ ਉਪਰਾਲਾ- ਦਿਆਲਪੁਰਾ7

ਸਮਰਾਲਾ, 10 ਨਵੰਬਰ (ਸੁਨੀਲ ਸ਼ਰਮਾ ਭਾਰਦਵਾਜ -ਅੱਜ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਦੇ ਯਤਨਾ ਸਦਕਾ ਅਤੇ ਕੁਲਦੀਪ ਸਿੰਘ ਹੈਪੀ ਸੰਘੂ ਸਵੀਟਸ ਸਮਰਾਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਮਰਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵੱਲੋਂ  61  ਬਲੱਡ ਯੂਨਿਟ ਇਕੱਠੇ ਕੀਤੇ ਗਏ। ਕੈਂਪ ਵਿੱਚ ਸਥਾਨਕ  ਵਿਧਾਇਕ ਸ. ਜਗਤਾਰ ਸਿੰਘ ਦਿਆਲਪੁਰਾ,            ਕਲੱਬ ਸਮਰਾਲਾ ਦੇ ਪ੍ਰਧਾਨ,ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ,    ਸਮਾਜ ਸੇਵੀ ਸੰਸਥਾ ਵਿੱਚੋਂ ਰਾਮਦਾਸ ਬੰਗੜ,  ਐਡ. ਜਸਪ੍ਰੀਤ ਸਿੰਘ ਕਲਾਲ ਮਾਜਰਾ, ਜਤਿੰਦਰ ਸਿੰਘ ਜੋਗਾ ਸਰਪੰਚ ਬੁਲਾਲਾ, ਟਰੱਕ ਯੂਨੀਅਨ ਸਮਰਾਲਾ ਦੇ ਪ੍ਰਧਾਨ ਪਵਨਦੀਪ ਸਿੰਘ ਬੈਨੀਪਾਲ ਮਾਦਪੁਰ, ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਢਿੱਲੋਂ, ਕਰਨ ਹਸਪਤਾਲ ਤੋਂ ਡਾਕਟਰ ਗੁਰਮੁਖ ਸਿੰਘ,ਮਾਸਟਰ ਰਾਜਵਿੰਦਰ ਸਿੰਘ ,ਮਨਦੀਪ ਸਿੰਘ ਰਿਆਤ , ਅਮਨ ਬੌਂਦਲੀ 

 

ਉੱਘੇ , ਸਮਾਜ ਸੇਵੀ ਅਵਤਾਰ ਸਿੰਘ ਕੋਟਲਾ, , ਸਤਿੰਦਰ ਸਿੰਘ ਖੀਰਨੀਆਂ,   ਅਮਰੀਕ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਵਿਧਾਇਕ  ਜਗਤਾਰ ਸਿੰਘ ਦਿਆਰਪੁਰਾ ਵੱਲੋਂ ਹੈਪੀ ਸੰਘੂ ਦੇ ਜਨਮਦਿਨ ਤੇ ਆਯੋਜਿਤ ਇਸ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ  ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਇਕ ਮਹਾਦਾਨ ਹੈ ਜੋ ਕਿਸੇ ਦੀ ਜਰੂਰਤ ਪੈਣ ਤੇ ਜਿੰਦਗੀ ਬਚਾਈ ਜਾ ਸਕਦਾ ਹੈ।

 

 

 

ਖੂਨਦਾਨ ਕੈਂਪ ਦੇ ਦੌਰਾਨ ਐਸ ਐਮ ਓ ਡਾਕਟਰ ਤਾਰਕਜੋਤ ਸਿੰਘ ਨੇ ਕਿਹਾ ਕਿ ਖੂਨਦਾਨ,ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ।ਖੂਨਦਾਨ ਕਰਨ ਨਾਲ ਸਰੀਰ ਤੇ ਕਿਸੇ ਵੀ ਤਰਾਂ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ, ਬਲਕਿ ਪੁਰਾਣੇ ਖੂਨ ਦੇ ਬਦਲੇ ਨੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਹੁੰਦਾ ਹੈ। ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ। ਇੱਕ ਤੰਦਰੁਸਤ ਇਨਸਾਨ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਿਵਿਲ ਹਸਪਤਾਲ ਸਮਰਾਲਾ ਦਾ ਬਲੱਡ ਕੈਂਪ ਲਗਾਉਣ ਵਿੱਚ ਸਹਿਯੋਗ ਕਰਨ ਤਾਂ ਜੋ ਵੱਧ ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨਾਂ ਵੱਲੋਂ ਬਲੱਡ ਕੈਂਪ ਲਗਾਉਣ ਵਿੱਚ ਸਹਿਯੋਗ ਕਰਨ ਲਈ ਯੁਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਵਿੱਚ ਐਸਐਮਓ ਡਾਕਟਰ ਤਾਰਕਜੋਤ ਸਿੰਘ ਤੋਂ ਇਲਾਵਾ ਡਾਕਟਰ ਨਵਦੀਪ ਸਿੰਘ, ਡਾਕਟਰ ਦਵਿੰਦਰ ਸਿੰਘ, ਐਮਐਲਟੀ ਕਰਤਾਰ ਸਿੰਘ, ਐਮਐਲਟੀ ਰਾਹੁਲ ਸ਼ਰਮਾ, ਸਟਾਫ ਨਰਸ ਸ਼ੁਭਮ ਕੋਹਲੀ,  ਜਸਵਿੰਦਰ ਸਿੰਘ,  ਅਤੇ ਸੰਜੀਵ ਕੁਮਾਰ ਹਾਜ਼ਰ ਸਨ।

Related Articles