ਸਮਰਾਲਾ 'ਚ ਬਿਜਲੀ ਬਿਲਾਂ ਦੇ 3 ਲੱਖ  ਦਾ ਘਪਲਾ

ਸਮਰਾਲਾ 'ਚ ਬਿਜਲੀ ਬਿਲਾਂ ਦੇ 3 ਲੱਖ  ਦਾ ਘਪਲਾ

  ਹੁਣ ਪੁਲਿਸ   ਜਾਂਚ ਕਰੇਗੀ, ਤਿੰਨ ਮੁਲਾਜ਼ਮ ਬਦਲੇ

ਸਾਥੀ ਕਰਮਚਾਰੀਆਂ ਦੀ ਆਈ .ਡੀ ਵਰਤ  ਕੇ ਕੀਤਾ ਇਹ ਕਾਰਾ

 ਸਮਰਾਲਾ, 5 ਫਰਵਰੀ( ਸੁਨੀਲ ਸ਼ਰਮਾ)-

-   ਪਾਵਰਕੌਮ  ਸਮਰਾਲਾ  ਦੇ   ਖਪਤਕਾਰਾਂ ਵੱਲੋਂ  ਆਪਣੇ ਬਿਜਲੀ ਦੇ ਬਿਲ ਤਾਂ ਸਥਾਨਿਕ ਦਫਤਰ ਵਿੱਚ ਜਮਾ ਕਰਵਾ ਦਿੱਤੇ ਜਾਂਦੇ ਸਨ ਪਰ ਸ਼ਾਤਰ ਦਿਮਾਗ ਕਥਿਤ  ਦੋਸ਼ੀ  ਨੇ ਸਾਰੇ ਸਿਸਟਮ ਨੂੰ ਅੰਗੂਠਾ ਦਿਖਾਉਂਦੇ ਹੋਏ ਇਹ ਜਮਾ ਕਰਵਾਈ ਰਕਮ ਆਪ ਹੀ ਹੜੱਪ ਲਈ ।ਮਿਲੀ ਜਾਣਕਾਰੀ   ਸਮਰਾਲਾ ਵਿੱਚ ਪਾਵਰਕੌਮ ਦੇ  ਉਪ ਮੰਡਲ ਅਫਸਰ ਸ਼ਹਿਰੀ ਦੇ ਦਫਤਰ ਵਿੱਚ ਖਪਤਕਾਰਾਂ ਵੱਲੋਂ ਜਮਾ ਕਰਵਾਏ ਗਏ  ਬਿਜਲੀ ਬਿਲਾਂ   ਦੇ 2 ਲੱਖ 74 ਹਜ਼ਾਰ ਰੁਪਏ  ਦਾ ਘਪਲਾ ਸਾਹਮਣੇ ਆਉਣ ਤੇ ਬਿਜਲੀ

ਵਿਭਾਗ  ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਘੜਮਸ ਮੱਚ ਗਿਆ।

ਮਿਲੀ ਜਾਣਕਾਰੀ  ਅਨੁਸਾਰ  ਸਮਰਾਲਾ ਦੇ ਇਸ ਦਫਤਰ ਦੇ ਖਪਤਕਾਰ ਆਪਣੇ ਬਿੱਲ ਦਫਤਰ ਵਿੱਚ ਜਮਾ ਕਰਵਾ ਕੇ ਬਕਾਇਦਾ  ਰਸੀਦ ਲੈ ਕੇ ਜਾਂਦੇ ਸਨ ਪਰ ਕਥਿਤ ਦੋਸ਼ੀ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਆਈ.ਡੀ.ਵਰਤ ਕੇ ਕੰਪਿਊਟਰ ਦੇ ਸੋਫਟਵੇਅਰ ਵਿੱਚੋਂ ਜਮਾ ਬਿਲਾਂ ਨੂੰ ਡਿਲੀਟ ਕਰਨ ਦੀ ਕਾਰਜਸ਼ਤਾਨੀ ਰਾਹੀਂ ਲਗਭਗ ਪੌਣੇ  3 ਲੱਖ ਰੁਪਏ ਬਿਜਲੀ ਬੋਰਡ ਦੇ ਖਾਤੇ ਵਿੱਚ ਜਾਣ ਦੀ ਬਜਾਏ ਆਪਣੇ ਜੇਬ ਵਿੱਚ ਪਾ ਦੇ ਲਏ।  

 ਭਰੋਸੇ ਯੋਗ  ਸੂਤਰਾਂ ਅਨੁਸਾਰ ਇਸ ਦਫਤਰ ਵਿੱਚ  ਠੇਕੇ ਤੇ ਕੰਮ ਕਰਦੇ ਇਕ ਮੁਲਾਜ਼ਮ ਨੇ ਖਪਤਕਾਰਾਂ ਵਲੋਂ ਬਿਜਲੀ ਦੇ ਬਿਲਾਂ ਜਮਾ ਕਰਵਾਈ ਰਕਮ ਨੂੰ ਆਪਣੇ ਸਹਿ- ਕਰਮੀਆਂ ਦੀਆਂ ਆਈ.ਡੀਆਂ ਨਾਲ ਡਲੀਟ ਕਰਦਾ ਰਿਹਾ ਪਰ  ਜਦੋਂ ਇੱਕ ਖਪਤਕਾਰ ਦੇ ਮੋਬਾਇਲ ਤੇ ਉਸ ਦੀ ਡਲੀਟ ਕੀਤੀ ਰਕਮ ਦਾ ਮੈਸੇਜ ਗਿਆ ਤਾਂ ਇਸ ਮਾਮਲੇ ਦੀ ਸਾਰੀ ਪੋਲ ਖੁੱਲ ਗਈ। 

ਬਿਜਲੀ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਕੁਝ ਵੀ ਮੂੰਹ ਖੋਲਣ ਤੋਂ ਇਨਕਾਰੀ ਹਨ ਉਹਨਾਂ ਦਾ ਕਹਿਣਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਵੱਲੋਂ ਵੇਖਿਆ ਜਾ ਰਿਹਾ ਹੈ ਅਤੇ  ਕੀਤੀ ਜਾ ਰਹੀ ਕਾਰਵਾਈ ਨੂੰ ਵੀ ਉੱਚ ਅਧਿਕਾਰੀ  ਹੀ ਵੇਖ ਰਹੇ ਹਨ।

         ਉਧਰ  ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਇਸ ਸਬੰਧੀ ਪੋਸਟ ਪਾਉਣ ਉਹ ਉਪਰੰਤ ਸ਼ਹਿਰ ਵਿੱਚ ਬਿਜਲੀ ਦੀ ਤਰ੍ਹਾਂ ਬਿਜਲੀ ਬਿੱਲਾ ਦੀ ਰਕਮ  ਦੇ ਘਪਲਾ ਦੀ ਖਬਰ ਫੈਲ ਗਈ।  ਮਾਮਲੇ ਵਿੱਚ ਤਿੰਨ ਕਸੂਰਵਾਰਾਂ ਨੂੰ ਦੂਰ ਦੁਰਾਡੇ ਬਦਲ ਦਿੱਤਾ ਗਿਆ ਅਤੇ ਕਥਤ ਦੋਸ਼ੀ ਤੋਂ ਇਹ ਰਕਮ ਨੂੰ ਅਧਿਕਾਰੀਆਂ ਨੇ ਬਰਾਮਦ ਵੀ ਕਰ ਲਿਆ ਹੈ।

  ਸਥਾਨਕ ਉਪ ਪੁਰਸ਼ ਕਪਤਾਨ ਤਰਲੋਚਨ ਸਿੰਘ   ਅਨੁਸਾਰ  ਇਸ ਸਬੰਧੀ ਸ਼ਿਕਾਇਤ  ਕਲ੍ਹ ਹੀ ਬਿਜਲੀ ਬੋਰਡ   ਵਲੋਂ ਪੁਲਿਸ  ਨੂੰ  ਭੇਜੀ ਗਈ ਹੈ । ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰੇਗੀ  ਕੁੱਲ ਕਿੰਨੀ ਰਕਮ ਦਾ ਘਪਲਾ ਹੋਇਆ ਹੈ ਇਹ ਬਿਜਲੀ ਬੋਰਡ ਵੱਲੋਂ ਇਹ ਦੱਸਿਆ ਜਾਵੇਗਾ। ਡੀ  ਐਸ ਪੀ  ਅਨੁਸਾਰ ਬਿਜਲੀ ਬੋਰਡ ਵੱਲੋਂ ਤੋ ਵਿਅਕਤੀਆਂ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਈ ਹੈ  ਪਰ ਬਿਜਲੀ ਬੋਰਡ  ਦੇ  ਸੂਤਰਾਂ  ਅਨੁਸਾਰ  ਬੋਰਡ ਵਲੋ ਅਜੇ ਹੋਰ ਆਪਣੀ ਰਿਪੋਰਟ ਪੁਲਿਸ ਨੂੰ ਭੇਜੀ ਜਾ ਸਕਦੀ ਹੈ। ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਕਮੀ ਤੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਕੈਸ਼ੀਅਰ ਵਜੋਂ  ਅਹਿਮ ਜਿੰਮੇਵਾਰੀ ਦੇਣਾ ਅਤੇ  ਰੈਵੇਨਿਊ ਸਹਾਇਕ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਦੂਜੇ ਦਫਤਰਾਂ ਦੇ   ਰੈਵੇਨਿਊ ਸਹਾਇਕ ਨੂੰ ਵਾਧੂ ਚਾਰਜ ਦੇਣ ਨਾਲ ਅਜਿਹੇ ਮਾਮਲੇ ਵਾਪਰਨੇ ਸੁਭਾਵਿਕ ਹੀ ਹਨ ਕਿਉਂਕਿ ਇੱਕ ਵਿਅਕਤੀ ਇੱਕ ਦਫਤਰ ਵਿੱਚ ਡਿਊਟੀ ਕਰਦਿਆਂ ਦੂਜੇ ਦਫਤਰ ਤੇ ਕੰਮ ਨੂੰ ਨਿਪਟਾਉਣ ਲਈ ਆਪਣੀ ਆਈ.ਡੀ ਅਕਸਰ ਹੇਠਲੇ ਮੁਲਾਜ਼ਮਾਂ ਨੂੰ ਭਰੋਸਾ ਕਰਕੇ ਦੇ ਦਿੰਦਾ ਹੈ।  ਪਰ ਸ਼ਾਤਰ ਦਿਮਾਗ ਵਿਅਕਤੀ ਅਜੋਕੇ ਕੰਪਿਊਟਰ ਸਿਸਟਮ ਦੀ ਦੁਰਵਰਤੋ ਕਰਕੇ  ਧੋਖਾ ਦੇਣ ਵਿੱਚ ਸਫਲ ਹੋ ਹੀ ਜਾਂਦੇ ਹਨ। ਹੁਣ ਪੁਲਿਸ ਦੀ ਪੜਤਾਲ ਉਪਰੰਤ ਹੀ ਇਸ ਪੂਰੇ ਮਾਮਲੇ ਤੋਂ ਪੜਦਾ ਉੱਠ ਸਕੇਗਾ।

Related Articles