ਅਵਿਨਾਸ਼ ਖੰਨਾ ਤੇ ਗਰਗ  2 ਫਰਵਰੀ ਨੂੰ ਸਮਰਾਲਾ  'ਚ ਭਾਜਪਾ ਦੀ ਜ਼ਿਲ੍ਹਾ  ਪੱਧਰ ਦੀ  ਮੀਟਿੰਗ ਕਰਨਗੇ - ਗਹਿਲੇਵਾਲ

ਅਵਿਨਾਸ਼ ਖੰਨਾ ਤੇ ਗਰਗ  2 ਫਰਵਰੀ ਨੂੰ ਸਮਰਾਲਾ  'ਚ ਭਾਜਪਾ ਦੀ ਜ਼ਿਲ੍ਹਾ  ਪੱਧਰ ਦੀ  ਮੀਟਿੰਗ ਕਰਨਗੇ - ਗਹਿਲੇਵਾਲ

ਸਮਰਾਲਾ, 31 ਜਨਵਰੀ( ਸੁਨੀਲ)

 ਭਾਰਤੀ ਜਨਤਾ ਪਾਰਟੀ ਨੇ   ਨੇੜੇ ਭਵਿੱਖ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਵੀ ਸਰਗਰਮੀਆਂ ਸਿਖਰਾਂ ਤੇ ਹਨ ਅਤੇ ਇਸ  ਲਈ  ਵੱਡੇ  ਪੱਧਰ 'ਤੇ ਪਾਰਟੀ ਦੇ ਮੰਡਲ ਅਹੁਦੇਦਾਰਾਂ ਵਰਕਰਾਂ ਦੀਆਂ ਹਲਕਾ ਵਾਈਜ ਅਤੇ ਜਿਲਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸਮਰਾਲਾ ਵਿੱਚ ਵੀ ਪੁਲਿਸ ਜਿਲਾ ਖੰਨਾ ਦੀ  ਵਰਕਰ ਮੀਟਿੰਗ  2 ਫਰਵਰੀ ਨੂੰ ਅਰਨਾਟੋ ਹੋਟਲ ਮਾਛੀਵਾੜਾ ਰੋਡ ਸਮਰਾਲਾ ਵਿਖੇ ਦੁਪਹਿਰ ਨੂੰ ਨਿਸ਼ਚਿਤ ਕੀਤੀ ਗਈ ਹੈ ਭਾਜਪਾ  ਦੇ ਸਮਰਾਲਾ ਤੋਂ ਚੋਣ ਲੜ ਚੁੱਕੇ ਹਲਕਾ ਇੰਚਾਰਜ ਅਤੇ ਪਾਰਟੀ ਦੀ ਸੂਬਾ ਪੱਧਰੀ ਕਾਰਜਕਨੀ ਦੇ ਮੈਂਬਰ ਰਣਜੀਤ ਸਿੰਘ ਜੀਤਾ ਗਹਿਲੇਵਾਲ ਨੇ ਦਸਿਆ ਕਿ ਕਿ  ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਆਉਂਦੇ ਭਾਜਪਾ ਦੇ  ਵਿਧਾਨ ਸਭਾ ਹਲਕੇ  ਪਾਇਲ ,ਸਮਰਾਲਾ ਅਤੇ ਖੰਨਾ ਦੇ ਸਰਗਰਮ ਵਰਕਰ ਅਤੇ ਅਹੁਦੇਦਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ  । ਉਹਨਾਂ ਦੱਸਿਆ ਕਿ  ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਸੀਨੀਅਰ ਮੈਂਬਰ ਅਤੇ  ਸਾਬਕਾ ਐਮ.ਪੀ ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਫਤਿਹਗੜ੍ਹ ਸਾਹਿਬ  ਹਲਕੇ ਦੇ ਪਾਰਟੀ ਦੇ ਇੰਚਾਰਜ ਸੋਹਣ ਲਾਲ ਗਰਗ ਕਰਨਗੇ। ਜੀਤਾ  ਗਹਿਲੇਵਾਲ। ਨੇ ਹਲਕਾ ਸਮਰਾਲਾ ਦੇ ਭਾਜਪਾ ਮੰਡਲ ਦੇ ਪ੍ਰਧਾਨ, ਅਹੁਦੇਦਾਰ,  ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਤੇ ਬਜ਼ੁਰਗ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੀਟਿੰਗ ਵਿੱਚ ਜਰੂਰ ਪਹੁੰਚਣ ਅਤੇ ਲੋਕ ਸਭਾ ਦੀਆਂ ਚੋਣਾਂ ਸਬੰਧੀ ਪਾਰਟੀ ਦੇ ਚੋਣ ਪ੍ਰੋਗਰਾਮ ਦੀ ਸਫਲਤਾ ਲਈ ਵਿਕੀ ਜਾ ਰਹੀ ਰੂਪਰੇਖਾ ਵਿੱਚ ਆਪਣੇ ਸੁਝਾਓ ਦੇਣ ਚੋਣਾਂ ਸਬੰਧੀ ਪਾਰਟੀ ਦੇ ਪ੍ਰੋਗਰਾਮ ਦੀ ਸਫਲਤਾ ਲਈ ਅਪਣੇ ਸੁਝਾਓ ਦੇਣ 

Related Articles