ਧਰਨਾਕਾਰੀਆਂ ਨੇ ਲੁਧਿਆਣਾ ਹਾਈਵੇ ’ਤੇ ਹੀ ਗੱਡ ਲਏ ਤੰਬੂ, ਤਿਆਰ ਹੋਣ ਲੱਗੇ ਲੰਗਰ

 


ਪਿੰਡ ਵਾਲਿਆਂ ਅਤੇ ਪ੍ਰਸਾਸ਼ਨ ਵਿਚਾਲੇ ਹਾਈਵੇ ਦਾ ਇੱਕ ਪਾਸਾ ਖੋਲ੍ਹਨ ਲਈ ਬਣੀ ਸਹਿਮਤੀ


ਸਮਰਾਲਾ, 3 ਅਪ੍ਰੈਲ

-ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿਚ ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਅੱਜ ਸਵੇਰ ਤੋਂ ਹੀ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਰੀਬ 10 ਪਿੰਡਾਂ ਦੇ ਲੋਕਾਂ ਵੱਲੋਂ ਦਿਨ ਢੱਲਦੇ ਹੀ ਸੜਕ ਕਿਨਾਰੇ ਤੰਬੂ ਗੱਡ ਲਏ ਗਏ ਹਨ। ਰਾਤ ਦੇ ਲੰਗਰ ਨੂੰ ਪਕਾਉਣ ਦੀ ਤਿਆਰੀ ਵੀ ਸੇਵਾਦਾਰਾਂ ਵੱਲੋਂ ਆਰੰਭ ਦਿੱਤੀ ਗਈ ਹੈ। ਹਾਲਾਕਿ ਸਵੇਰ ਤੋਂ ਹੀ ਸਥਾਨਕ ਪ੍ਰਸਾਸ਼ਨ ਇਸ ਮੁਸ਼ਕਲ ਦਾ ਹੱਲ ਕੱਢਣ ਵਿਚ ਜੁਟਿਆ ਹੋਇਆ ਹੈ, ਪਰ ਦੇਰ ਸ਼ਾਮ ਤੱਕ ਸਿਰਫ ਇਸ ਗੱਲ ’ਤੇ ਹੀ ਸਹਿਮਤੀ ਬਣ ਸਕੀ ਹੈ, ਕਿ ਆਮ ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆ ਆਵਾਜਾਈ ਲਈ ਹਾਈਵੇ ਦਾ ਇੱਕ ਪਾਸਾ ਖੋਲ੍ਹ ਦਿੱਤਾ ਜਾਵੇ। 
ਐੱਸ.ਡੀ.ਐੱਮ. ਸਮਰਾਲਾ ਨੇ ਦੱਸਿਆ ਕਿ, ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਨੂੰ ਇਹ ਖਦਸ਼ਾ ਹੈ, ਕਿ ਗੈਸ ਪਲਾਂਟ ਚਾਲੂ ਹੋਣ ਨਾਲ ਸਿਹਤ ਅਤੇ ਵਾਤਾਵਰਣ ਖਰਾਬ ਹੋਣ ਦਾ ਖਤਰਾ ਹੈ ਅਤੇ ਨਾਲ ਹੀ ਭਵਿੱਖ ਵਿਚ ਉਨ੍ਹਾਂ ਦੀ ਜਾਨ-ਮਾਲ ਦਾ ਨੁਕਸਾਨ ਵੀ ਇਸ ਫੈਕਟਰੀ ਕਾਰਨ ਹੋ ਸਕਦਾ ਹੈ। ਇਸ ’ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਤਿੰਨ ਵੱਖਰੇ-ਵੱਖਰੇ ਵਿਭਾਗਾ ਦੇ ਅਧਿਕਾਰੀਆਂ ਦਾ ਪੈਨਲ ਬਣਾ ਕੇ ਇੱਕ ਹਫਤੇ ਵਿਚ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਪੈਨਲ ਵਿਚ ਪੀ.ਏ.ਯੂ. ਲੁਧਿਆਣਾ ਦੇ ਬਾਇਓਗੈਸ ਮਾਹਿਰ, ਚੀਫ ਐਗਰੀਕਲਚਰ ਅਫਸਰ ਅਤੇ ਪ੍ਰਦੁਸ਼ਣ ਬੋਰਡ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
 ਓਧਰ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਦੇਰ ਸ਼ਾਮ ਨੂੰ ਹਾਈਵੇ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਧਰਨਾਕਾਰੀਆਂ ਦਾ ਆਖਣਾ ਹੈ, ਕਿ ਅੱਜ ਪ੍ਰਸਾਸ਼ਨ ਉਨ੍ਹਾਂ ਦੀ ਮੰਗ ਨੂੰ ਲੈ ਕੇ ਕੁਝ ਗੰਭੀਰ ਨਜ਼ਰ ਆ ਰਿਹਾ ਹੈ। ਇਸ ਲਈ ਪ੍ਰਸਾਸ਼ਨ ਦੀ ਅਪੀਲ ’ਤੇ ਉਨ੍ਹਾਂ ਸਿਰਫ ਆਰਜੀ ਤੌਰ ’ਤੇ ਹੀ ਇੱਕ ਪਾਸੇ ਦੀ ਆਵਾਜਾਈ ਖੋਲ੍ਹੀ ਹ

Related Articles