ਪਟਿਆਲਾ ' ਚ ਚਲੀਆਂ ਗੋਲੀਆਂ ,ਇਕ ਦੀ ਮੌਤ
- by News & Facts 24
- 28 Jan, 24
ਪਟਿਆਲਾ ' ਚ ਚਲੀਆਂ ਗੋਲੀਆਂ ,ਇਕ ਦੀ ਮੌਤ
ਪਟਿਆਲਾ ਦੇ ਪਾਸੀ ਰੋਡ 'ਤੇ ਬੀਤੀ ਰਾਤ ਤਿੰਨ ਅਗਿਆਤ ਵਿਅਕਤੀਆਂ ਨੇ ਇਕ ਵਿਆਕਤੀ ਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਘਟਨਾ ਵਿਚ ਇਨਾਂ ਅਗਿਆਤ ਵਿਆਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਜਾਂਦਾ ਅਤੇ ਇਸ ਘਟਨਾ ਵਿਚ ਮਿਰਤਕ ਸਮੀਰ ਕਟਾਰੀਆ ਦੇ ਨਾਲ ਬੈਠਾ ਸਾਥੀ ਕ੍ਰਿਸ਼ਨ ਆਪਣੀ ਜਾਨ ਬਚਾ ਕੇ ਗੱਡੀ ਚੋਂ ਉਤਰ ਕਿ ਭੱਜ ਗਿਆ ਸੀ। ਹਮਲਾਵਰਾਂ ਵੱਲੋਂ ਇੱਕ ਹਵਾਈ ਫਾਇਰ ਵੀ ਕੀਤਾ ਗਿਆ ਹੈ । ਇਸ ਘਟਨਾ ਵਿਚ ਹਮਲਾਵਰ ਸਮੀਰ ਕਟਾਰੀਆ ਨੂੰ ਗੱਡੀ ਚੋਂ ਥਲੇ ਸੁੱਟ ਕਿ ਫਰਾਰ ਹੋ ਗਏ। ਮਿਰਤਕ ਦੇ ਭਰਾ ਨੇ ਦਸਿਆ ਕਿ ਇਸ ਨੂੰ ਘਟਨਾ ਸਥਾਨ ਤੇ ਆ ਕੇ ਪਤਾ ਚੱਲਿਆ ਕਿ ਹਮਲਾਵਰ ਗੱਡੀ ਵੀ ਖੋਹ ਕੇ ਲੈ ਗਏ ਆ ਉਸ ਅਨੁਸਾਰ ਜਦੋਂ ਆਪਣੇ ਪ੍ਰਧਾਨ ਨੂੰ ਹਸਪਤਾਲ ਲੈ ਗਏ ਤਾਂ ਉੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਪੂਰੀ ਘਟਨਾ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਤੇ ਮਾਮਲੇ ਦੀ ਪੜਤਾਲ ਕਰ ਰਹੇ ਹਾਂ।