ਪੈਰਾਮੈਡੀਕਲ ਸਟਾਫ ਦੀ ਗਰਮੀ (ਲੂ)ਤੋਂ ਬਚਾ ਲਈ ਕਰਵਾਈ ਟ੍ਰੇਨਿੰਗ

-ਆਮ ਜਨਤਾ ਅਤੇ ਪੋਲਿੰਗ ਸਟਾਫ ਨੂੰ  ਹੀਟ ਸਟਰੋਕ  ਤੋਂ ਬਚਾ ਲਈ ਟ੍ਰੇਨਿੰਗ -
ਨੂਰਪੁਰ ਬੇਦੀ 05 ਮਈ 
ਡਾ. ਮੰਨੂੰ ਵਿਜ ਸਿਵਲ ਸਰਜਨ ਰੂਪਨਗਰ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਵਿਧਾਨ ਚੰਦਰ ਦੀ  ਅਗਵਾਈ ਹੇਠ ਸਿਹਤ ਸੰਸਥਾ ਸਿੰਘਪੁਰ ਵਿਖੇ ਸਿਹਤ ਵਿਭਾਗ ਵੱਲੋਂ ਵੋਟਾਂ ਦੌਰਾਨ ਆਮ ਜਨਤਾ ਅਤੇ ਪੋਲਿੰਗ ਸਟਾਫ ਨੂੰ  ਹੀਟ ਸਟਰੋਕ  ਤੋਂ ਬਚਾ ਲਈ ਟ੍ਰੇਨਿੰਗ ਸੈਕਟਰ ਅਫ਼ਸਰ ਅਤੇ ਵੋਟਾਂ ਦੀਆਂ ਡਿਊਟੀਆਂ ਦੌਰਾਨ ਲੱਗੇ  ਸਿਹਤ ਵਿਭਾਗ ਤੇ ਕਰਮਚਾਰੀ ਜਿਸ ਵਿੱਚ ਕਮਿਊਨਿਟੀ ਹੈਲਥ ਅਫਸਰ, ਹੈਲਥ ਸੁਪਰਵਾਈਜ਼ਰ ,ਹੈਲਥ ਵਰਕਰ  , ਏਨਮ ਅਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ । 


   ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ  ਸੂਬੇ ’ਚ ਇਸ ਗਰਮੀ ਦੇ ਮੌਸਮ ਦੌਰਾਨ ਦਿਨ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ, ਇਸ ਮੌਸਮ ’ਚ ਸਭ ਤੋਂ ਵੱਡੀ ਸਮੱਸਿਆ ਹੈ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਬੀਮਾਰੀਆਂ।  ਜੂਨ ਮਹੀਨੇ ਵਿੱਚ ਵੋਟਾਂ ਦੇ ਦੌਰਾਨ ਗਰਮੀ ਆਪਣੇ ਸਿਖਰ ਤੇ ਹੋਵੇਗੀ ਇਸ ਦੌਰਾਨ ਲੂ ਲੱਗਣ ਦਾ ਵੀ ਖਤਰਾ ਬਣਿਆ ਰਹੇਗਾ  ਉਹਨਾਂ ਨੇ ਕਿਹਾ ਕਿ ਕੁੱਝ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦਾ ਹੈ। ਲੂਹ ਲੱਗਣ ਨਾਲ ਸਰੀਰ ਗਰਮ ਲਾਲ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ। ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਵੱਧ ਸਕਦਾ ਹੈ। ਇਸ ਤੋਂ ਇਲਾਵਾ ਮਾਨਸਿਕ ਸੰਤੁਲਨ ਦਾ ਵਿਗੜਨਾਂ, ਬਹੁਤ ਤੇਜ ਸਿਰ ਦਰਦ ਹੋਣਾ, ਚੱਕਰ ਆਉਣਾ, ਬੇਹੋਸ਼ੀ ਹੋਣਾ, ਮਾਸ ਪੇਸ਼ੀਆਂ ਦੀ ਕੰਮਜੋਰੀ ਜਾਂ ਕੜਵੱਲ ਹੋਣੀ, ਉਲਟੀਆਂ ਲੱਗਣੀਆਂ, ਦਿਲ ਦੀ ਧੱੜਕਣ ਤੇਜ ਹੋਣੀ, ਸਾਹ ਦਾ ਫੁੱਲਣਾ, ਜੁਬਾਨ ਦਾ ਲੜਖੜਾਉਣਾ,  ਤੋਰ ਦਾ ਲੜਖੜਾਉਣਾ, ਦੌਰਾ ਪੈਣਾ, ਗੱਲ ਨੂੰ ਸਮਝਣ ਵਿੱਚ ਮੁਸ਼ਕਿਲ ਆਉਣੀ, ਲੂਹ ਦੇ ਲੱਛਣ ਗਿਣੇ ਜਾਂਦੇ ਹਨ। ਜੇਕਰ ਕਿਸੇ ਨੂੰ ਇਕ ਦਮ ਲੂਹ ਲੱਗਦੀ ਹੈ ਤਾਂ ਉਸ ਨੂੰ ਤੁਰੰਤ ਠੰਡੀ ਜਗ੍ਹਾ ਤੇ ਲੈ ਜਾਇਆ ਜਾਵੇ ਅਤੇ ਐਬੂਲੈਂਸ ਬੁਲਾਈ ਜਾਵੇ। ਉਸਦੇ ਕੱਪੜੇ ਢਿੱਲੇ ਕੀਤੇ ਜਾਣ, ਪਾਣੀ ਪਿਲਾਇਆ ਜਾਵੇ ਅਤੇ ਉਸਦੇ ਉੱਪਰ ਠੰਡਾ ਪਾਣੀ ਪਾਇਆ ਜਾਵੇ ਅਤੇ ਪੱਖਾ ਕੀਤਾ ਜਾਵੇ, ਹੋ ਸਕੇ ਤਾਂ ਉਸਦੀ ਗਰਦਨ, ਕੱਛ, ਲੱਕ ਉੱਤੇ ਬਰਫ ਰੱਖੀ ਜਾਵੇ ਅਤੇ ਹਸਪਤਾਲ ਲੈ ਜਾਇਆ ਜਾਵੇ।


ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੌਰਾਨ ਲੂ ਤੋਂ ਬਚਣ ਲਈ  ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੋਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ, ਨੰਗੇ ਪੈਰ ਧੁੱਪ ’ਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ’ਚ ਕੰਮ ਕਰਦੇ ਹਨ ਉਹ ਸਰੀਰ ਦਾ ਤਾਪਮਾਨ ਠੀਕ ਰੱਖਣ ਲਈ ਥੋੜ੍ਹੀ ਦੇਰ ਬਾਅਦ ਛਾਵੇਂ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ’ਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ।

Related Articles