ਪੰਪ ਤੇ ਖੜੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਜਿਉਂਦਾ ਹੀ ਟਰੱਕ 'ਚ ਰਾਖ ਹੋਇਆ
- by News & Facts 24
- 21 Apr, 24
ਬੀਜਾ ਵਿਖੇ ਭਿਆਨਕ ਘਟਨਾ ,ਟਰੱਕ ਡਰਾਈਵਰ ਜਿਉਂਦਾ ਸੜਿਆ
ਖੰਨਾ,21 ਅਪ੍ਰੈਲ-
ਇਥੋਂ ਨਜ਼ਦੀਕ ਪਿੰਡ ਬੀਜਾ ਵਿਖੇ
ਲੁਧਿਆਣਾ- ਦਿੱਲੀ ਨੈਸ਼ਨਲ ਹਾਈਵੇ ਤੇ ਇਕ ਪੈਟਰੋਲ ਪੰਪ ਤੇ ਖੜੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਉਸ ਵਿੱਚ ਸੁੱਤਾ ਪਿਆ ਡਰਾਈਵਰ ਟਰੱਕ ਵਿੱਚ ਹੀ ਜਿਉਂਦਾ ਜਲ ਕੇ ਰਾਖ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪੰਪ ਤੇ ਆ ਕੇ ਰੁਕੇ ਇਸ ਹਿਮਾਚਲ ਨੰਬਰ ਦੇ ਟਰੱਕ ਦਾ ਡਰਾਈਵਰ ਪੰਪ ਤੇ ਗੱਡੀ ਖੜੀ ਕਰਕੇ ਵਿੱਚ ਹੀ ਸੌਂ ਗਿਆ ਸੀ, ਪਰ ਅਚਾਨਕ ਅੱਗ ਦੀਆਂ ਲਪਟਾਂ ਨੇ ਟਰੱਕ ਨੂੰ ਪੂਰੀ ਤਰਾਂ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਵਿਚ ਸੁੱਤੇ ਪਏ ਡਰਾਈਵਰ ਨੂੰ ਟੱਰਕ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ । ਗਨੀਮਤ ਇਹ ਰਹੀ ਕਿ ਇਹ ਅੱਗ ਦਾ ਪੈਟਰੋਲ ਤੱਕ ਫੈਲਣ ਤੋਂ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।
ਪੰਪ ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਪੰਪ ਤੇ ਰਾਤ ਦੀ ਹੀ ਗੱਡੀ ਖੜੀ ਸੀ ਤੇ ਡਰਾਈਵਰ ਵਿਚ ਹੀ ਸੁੱਤਾ ਪਿਆ ਸੀ ਤੇ ਅਚਾਨਕ ਸਵੇਰੇ ਤੜਕਸਾਰ ਸਾਡੇ ਤਿੰਨ ਵਜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ । ਉਸ ਨੇ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਡਰਾਈਵਰ ਗੱਡੀ। ਵਿੱਚ ਹੀ ਜਲ ਕੇ ਰਾਖ ਹੋ ਗਿਆ ਅਤੇ ਉਸ ਅਨੁਸਾਰ ਉਨ੍ਹਾ ਨੇ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਨਹੀ ਕੀਤਾ ਜਾ ਸਕਿਆ।
ਫਾਇਰ ਬਰਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਤਾਂ ਪਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।