ਹੁਣ ਇਸ ਆਗੂ ਨੇ ‘ਬਸਪਾ’ ਨੂੰ ਕਿਹਾ ਬਾਏ ਬਾਏ
- by News & Facts 24
- 29 Jan, 24
ਹੁਣ ਇਸ ਆਗੂ ਨੇ ‘ਬਸਪਾ’ ਨੂੰ ਕਿਹਾ ਬਾਏ ਬਾਏ
ਦਸਿਆ ਘਰੇਲੂ ਮਜ਼ਬੂਰੀ ਕਾਰਨ
ਸਮਰਾਲਾ 29 ਜਨਵਰੀ Report Sunil
ਬਹੁਜਨ ਸਮਾਜ ਪਾਰਟੀ ਦੇ ਲੁਧਿਆਣਾ ਦੇ ਜ਼ਿਲ੍ਹਾ ਲੁਧਾਿਆਣਾ ਦੇ ਸਕੱਤਰ ਨੇ ਆਪਣੇ ਅਹੁਦੇ ਤੋਂ ਕਿੱਡੀ ਬੜੀ ਗੱਲ ਅਚਾਨਕ ਅਸਤੀਫਾ ਦੇ ਦਿੱਤਾ ਹੈ। ਆਗੂ ਨੇ ਆਪਣੀਆਂ ਘਰੇਲੂ ਮਜ਼ਬੂਰੀਆਂ ਕਾਰਨ ਪਾਰਟੀ ਨੂੰ ਅਲਵਿਦਾ ਕਹਿ, ਘਰੇ ਬੈਠਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਸਾਲ 2013 ਬਹੁਜਨ ਸਮਾਜ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਬਤੌਰ ਵਰਕਰ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸ ਕਾਰਜਕਾਲ ਦੌਰਾਨ ਉਨ੍ਹਾਂ ਦੁਆਰਾ ਸਮਰਾਲਾ ਤਹਿਸੀਲ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਦਿੱਤੀਆਂ, ਉਨ੍ਹਾਂ ਦੁਆਰਾ ਕੀਤੇ ਕਾਰਜਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਤਹਿਸੀਲ ਸਮਰਾਲਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਅਰਸੇ ਦੌਰਾਨ ਉਨ੍ਹਾਂ ਨੇ ਲੋਕ ਭਲਾਈ ਦੇ ਕਾਫੀ ਕੰਮ ਕੀਤੇ, ਹਮੇਸ਼ਾ ਸੱਚਾਈ ਦਾ ਸਾਥ ਦਿੱਤਾ। ਪਾਰਟੀ ਦੁਆਰਾ ਉਨ੍ਹਾਂ ਦੀਆਂ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦਾ ਸਕੱਤਰ ਬਣਾ ਦਿੱਤਾ ਗਿਆ ਸੀ।
ਲਖਵੀਰ ਸਿੰਘ ਘਰਖਣਾ ਨੇ ਇਸ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਪਾਰਟੀ ਦੁਆਰਾ ਕੀਤੇ ਜਾਂਦੇ ਕਾਰਜਾਂ ਵਿੱਚ ਪੂਰਾ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਆਪਣੇ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਨੂੰ ਵੀ ਛੱਡਣ ਦਾ ਐਲਾਨ ਕਰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਤੇ ਪਾਰਟੀ ਛੱਡਣ ਸਬੰਧੀ ਅਸਤੀਫਾ ‘ਬਸਪਾ’ ਦੀ ਹਾਈਕਮਾਨ ਨੂੰ ਭੇਜ ਦਿੱਤਾ ਹੈ।