ਸਾਰੇ ਕਿਸਾਨ ਆਗੂਆਂ ਨੂੰ ਇਕ ਜੁੱਟ ਕੇ ਲੜਾਈ ਇਕੱਠਿਆਂ ਲੜਨ ਦੀ ਕੀਤੀ ਅਪੀਲ ਮਹੇਸ਼ਇੰਦਰ ਸਿੰਘ ਗਰੇਵਾਲ
- by News & Facts 24
- 23 Feb, 24
ਕੇਂਦਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ: ਮਹੇਸ਼ਇੰਦਰ ਸਿੰਘ ਗਰੇਵਾਲ
ਦੋਸ਼ ਲਾਇਆ ਕਿ ਜਾਣ ਬੁੱਝ ਕੇ ਪੰਜਾਬ ’ਤੇ ਆਰਥਿਕ ਰੁਕਾਵਟਾ ਥੋਪੀਆਂ ਗਈਆਂ
ਸਾਰੇ ਕਿਸਾਨ ਆਗੂਆਂ ਨੂੰ ਇਕਜੁੱਟ ਕੇ ਲੜਾਈ ਇਕੱਠਿਆਂ ਲੜਨ ਦੀ ਕੀਤੀ ਅਪੀਲ
ਲੁਧਿਆਣ ( ਪ੍ਰੈਸ ਨੋਟ)
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ 2021 ਵਿਚ ਸਾਲ ਭਰ ਚੱਲੇ ਕਿਸਾਨੀ ਸੰਘਰਸ਼ ਦੇ ਖ਼ਤਮ ਹੋਣ ਵੇਲੇ ਕੀਤੇ ਵਾਅਦਿਆਂ ਨੂੰ ਲਾਗੂ ਨਾ ਕਰ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਿਰ ਜਾਣ ਬੁੱਝ ਕੇ ਆਰਥਿਕ ਰੁਕਾਵਟਾ ਥੋਪੀਆਂਗਈਆਂ ਹਨ ਤੇ ਇਸ ਕਾਰਨ ਵਪਾਰ ਪ੍ਰਭਾਵਤ ਹੋ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਲਈ ਕਮੇਟੀ ਗਠਿਤ ਕੀਤੀ ਜਾਵੇਗੀ ਪਰ ਇਸ ਵਾਅਦੇ ਨੂੰ ਦੋ ਸਾਲ ਤੱਕ ਪੂਰਾ ਨਹੀਂ ਕੀਤਾ ਗਿਆ।
ਕੇਂਦਰ ਸਰਕਾਰ ਵੱਲੋਂ ਕਮੇਟੀ ਲਈ ਕਿਸਾਨ ਪ੍ਰਤੀਨਿਧਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਨਾਮਜ਼ਦ ਨਾ ਕੀਤੇ ਜਾਣ ਦੇ ਬਹਾਨੇ ’ਤੇ ਸਵਾਲ ਚੁੱਕਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਆਗੂਆਂ ਵੱਲੋਂ ਪ੍ਰਤੀਨਿਧ ਨਾਮਜ਼ਦ ਕਰਨ ਦੀ ਉਡੀਕ ਕਰਨ ਨਾਲੋਂ ਸਿੱਧਾ ਕਿਸਾਨ ਪ੍ਰਤੀਨਿਧਾਂ ਨੂੰ ਸੱਦਾ ਦੇ ਸਕਦਾ ਸੀ।
ਉਨਾ ਨੇ ਸਾਰੇ ਕਿਸਾਨ ਸੰਗਠਨਾਂ ਤੇ ਉਹਨਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਮਤਭੇਦ ਭੁਲਾ ਕੇ ਇਕਜੁੱਟ ਹੋ ਕੇ ਕੰਮ ਕਰਨ ਕਿਉਂਕਿ ਇਹ ਅਜਿਹਾ ਮਸਲਾ ਹੈ ਜਿਸ ਲਈ ਸਮੁੱਚੇ ਕਿਸਾਨ ਭਾਈਚਾਰੇ ਦਾ ਵੱਕਾਰ ਦਾਅ ’ਤੇ ਲੱਗਾ ਹੈ।
ਸੀਨੀਅਰ ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰ ਆਪਸ ਵਿਚ ਦੋਸਤਾਨਾ ਮੈਚ ਖੇਡ ਕਿਸਾਨਾਂ ਖਿਲਾਫ ਖੇਡ ਰਹੀਆਂ ਹਨ ਤੇ ਇਹਨਾਂ ਨੇ ਪੰਜਾਬ ਸਿਰ ਆਰਥਿਕ ਰੁਕਾਵਟਾਂ ਥੋਪੀਆਂ ਹਨ ਜਿਸ ਕਾਰਨ ਸੂਬੇ ਨੂੰ ਸੈਂਕੜੇ ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਸੂਬੇ ’ਤੇ ਮੜ੍ਹੀਆਂ ਆਰਥਿਕ ਰੁਕਾਵਟਾਂ ਕਾਰਨ ਹੁਣ ਤੱਕ 1000 ਕਰੋੜ ਰੁਪਏ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ।
ਉਹਨਾਂ ਕਿਹਾ ਕਿ ਇਹ ਕਿਸਾਨ ਨਹੀਂ ਹਨ ਜਿਹਨਾਂ ਨੇ ਸੜਕਾਂ ਰੋਕੀਆਂ ਹਨ ਬਲਕਿ ਹਰਿਆਣਾ ਸਰਕਾਰ ਨੇ ਪੰਜਾਬ ਦਾ ਰਾਹ ਰੋਕਿਆ ਹੈ ਤੇ ਇਸਦਾ ਮਕਸਦ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਦਾ ਅਕਸ ਵਿਗਾੜ ਕੇ ਲੋਕਾਂ ਵਿਚ ਉਹਨਾਂ ਪ੍ਰਤੀ ਰੋਹ ਪੈਦਾ ਕਰਨਾ ਹੈ।