ਮੱਲਮਾਜਰਾ ਨੇੜੇ ਬਰਸਾਤ ਤੋਂ ਪਹਿਲਾਂ ਹੀ ਸੂਏ 'ਚ ਪਿਆ ਪਾੜ, ਕਿਸਾਨ ਵਿੱਚ ਰੋਸ



ਸਮਰਾਲਾ,15ਜੁਲਾਈ (ਸੁਨੀਲ)– ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਉਣ ਦੇ ਲਈ ਪੰਜਾਬ ਦੀਆਂ ਨਹਿਰਾਂ ਅਤੇ ਰਜਵਾਹਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ  ਖੇਤਾਂ ਵਿਚ ਪਾਣੀ ਪੁੱਜਦਾ ਕਰਨ ਲਈ ਰਜਵਾਹਿਆਂ ਨੂੰ  ਪੱਕੇ ਕਰਨ ਲਈ ਜੋ ਰਜਵਾਹੇ ਪੱਕੇ ਕੀਤੇ ਗਏ ਹਨ, ਉਨ੍ਹਾਂ ਵਿਚ ਵਰਤੀ ਗਈ ਕੁਤਾਹੀ ਦਾ ਕੱਚਾ ਚਿੱਠਾ ਉਦੋਂ ਖੁੱਲ੍ਹ ਗਿਆ ਜਦੋਂ ਬਾਰਿਸ਼ ਤੋਂ ਪਹਿਲਾਂ ਹੀ ਰਜਵਾਹੇ ਵਿਚ ਪਾੜ੍ਹ ਪੈ ਗਿਆ | ਇਸ ਪਾੜ੍ਹ ਪੈਣ ਤੋਂ ਬਾਅਦ ਵਿਭਾਗ ਵੱਲੋਂ ਪਾਣੀ ਦਾ ਵਹਾਅ ਰੋਕ ਲਿਆ ਗਿਆ ਜਿਸ ਕਾਰਨ ਕਿਸਾਨਾਂ ਵਿਚ ਹਾਹਾਕਾਰ ਮੱਚ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਕੱਚਿਆ ਤੋਂ ਪੱਕੇ ਕੀਤੇ ਸੂਏਆਂ ਨੂੰ ਪਹਿਲੀ ਬਰਸਾਤ ਤੋਂ ਪਹਿਲਾਂ ਹੀ ਪੈਣ ਲੱਗੇ ਪਾੜ੍ਹ ਕਿਸੇ ਗੜਬੜ੍ਹੀ ਦਾ ਸੰਕੇਤ ਕਰਦੇ ਹਨ ਕਿ ਇਸ ਲਈ ਵਰਤੇ ਗਏ ਮਟੀਰੀਅਲ ਦੀ ਉੱਚ ਪੱਧਰੀ ਹੋਵੇ ਜਾਂਚ ਹੋਣੀ ਚਾਹੀਦੀ ਹੈ ।

 

 

ਇਸ ਮੌਕੇ ਰਾਜਵੀਰ ਸਿੰਘ ਮੱਲਮਾਜਰਾ,ਰਾਜਵੀਰ ਸਿੰਘ , ਮਨਜਿੰਦਰ ਸਿੰਘ ਮੱਲਮਾਜਰਾ ਸਮੇਤ ਹੋਰ  ਹਾਜਰ ਕ   ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਜਿਆਦਾਤਰ ਕਿਸਾਨ ਇਸ ਸੂਏ ਦੇ ਪਾਣੀ ਤੋਂ ਹੀ ਸੰਚਾਈ ਕਰਦੇ ਹਨ ਅਤੇ ਹੁਣ ਸੂਏ ਵਿਚ ਪਾੜ੍ਹ ਪੈਣ ਦੇ ਕਾਰਨ ਪਾਣੀ ਰੁਕ ਚੁੱਕਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਖੇਤਾਂ ਦੀ ਸੰਚਾਈ ਕਰਨ ਲਈ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਇਥੇ ਦੋ ਦਿਨਾਂ ਤੋਂ ਇਸ ਸੂਏ ਦੇ ਵਿੱਚ ਪੱਕੇ ਹੋਣ ਦੇ ਬਾਵਜੂਦ ਵੀ ਇੱਕ ਥਾਂ ਤੋਂ ਪਾੜ੍ਹ ਪੈਣ ਹੋਣ ਕਾਰਨ ਇਲਾਕੇ ਦੀ ਫਸਲ ਪ੍ਰਭਾਵਿਤ ਹੋ ਰਹੀ ਸੀ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਸੂਏ ਦਾ ਪਾਣੀ ਬੰਦ ਕਰ ਦਿੱਤਾ ਗਿਆ | ਉਨਾਂ ਦੀ ਜ਼ਿਆਦਾਤਰ ਖੇਤੀ ਇਹਨਾਂ ਸੂਇਆਂ ਦੇ ਪਾਣੀ ਦੀ ਸੱਚਾਈ ਤੋਂ ਹੀ ਤਿਆਰ ਹੁੰਦੀ ਹੈ ਪੰ੍ਰਤੂ ਹੁਣ ਉਹ ਜਨਰੇਟਰ ਚਲਾ ਕੇ ਆਪਣੇ ਖੇਤਾਂ ਦੀ ਸੱਚਾਈ ਕਰ ਰਹੇ ਹਨ ਜਿਸ ਨਾਲ ਉਹਨਾਂ ਉੱਤੇ ਕਾਫੀ ਖਰਚੇ ਦਾ ਬੋਝ ਪੈ ਰਿਹਾ ਹੈ | ਪਿੰਡ ਵਾਲਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।

 



ਰਜਵਾਹੇ ਵਿਚ ਪਏ ਪਾੜ੍ਹ ਨੂੰ  ਲੈ ਕੇ ਜਦੋਂ ਸਬੰਧਿਤ ਜੇਈ ਅੰਕੁਰ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿਅੱਜ ਹੀ ਰਜਵਾਹੇ ਦੀ ਰਿਪੇਅਰ ਕਰਵਾ ਦਿੱਤੀ ਜਾਵੇਗੀ ਅਤੇ ਕੱਲ੍ਹ ਤੱਕ ਕਿਸਾਨਾਂ ਤੱਕ ਪਾਣੀ ਪੁੱਜਦਾ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ  ਕਿਸਾਨਾਂ ਨੂੰ ਸੂਏ ਵਿੱਚ ਪਾਣੀ ਨਾ ਹੋਣ ਕਾਰਨ ਖੇਤਾਂ ਵਿੱਚ ਸੰਚਾਈ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਚਾਈ ਲਈ ਕਿਸਾਨਾਂ ਨੂੰ ਆਰਜੀ ਤੌਰ ਤੇ4–5 ਘੰਟਿਆ ਵਿੱਚ ਇਹ ਠੀਕ ਕਰ ਪਾਣੀ ਸੂਏ ਵਿੱਚ ਛੱਡਿਆ ਜਾਵੇਗਾ ।

Related Articles