ਹਰੇ ਭਰੇ ਵਾਤਾਵਰਣ ਵਿਚ ਹੀ ਹੈ ਤੰਦਰੁਸਤ ਜਿੰਦਗੀ: ਐਸਡੀਐਮ ਰਜਨੀਸ਼ ਅਰੋੜਾ

ਬਲਾਕ ਸਮਰਾਲਾ ਵੱਲੋਂ ਵੱਖ ਵੱਖ ਪਿੰਡਾਂ ਵਿਚ ਅੱਜ ਤੱਕ  15000 ਬੂਟੇ ਲਗਾਏ 

ਸਮਰਾਲਾ, 12 ਜੁਲਾਈ( ਸੁਨੀਲ ਸ਼ਰਮਾ)-

        ਸਥਾਨਿਕ ਐਸਡੀਐਮ ਰਜਨੀਸ਼ ਅਰੋੜਾ ਨੇ ਕਿਹਾ ਕਿ ਹਰੇ ਭਰੇ ਵਾਤਾਵਰਣ ਵਿਚੋਂ ਹੀ ਮਨੁੱਖ ਨੂੰ  ਤੰਦਰੁਸਤ ਜਿੰਦਗੀ ਮਿਲ ਸਕਦੀ ਹੈ ਇਸ ਲਈ ਮਨੁੱਖਤਾ ਦੇ ਭਲੇ ਹਿੱਤ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡੀ ਡਿਊਟੀ ਬਣਦੀ ਹੈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਿਨਹਾ ਅਤੇ ਏਡੀਸੀ ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ 15000 ਬੂਟੇ ਲਗਾਏ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ 31000 ਫਲਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ | ਇਸ ਮੌਕੇ ਪੰਚਾਇਤ ਅਫਸਰ ਕ੍ਰਿਸ਼ਨ ਸਿੰੰਘ , ਪੰਚਾਇਤ ਅਫਸਰ ਹਰਜੀਤ ਸਿੰਘ, ਪਟਵਾਰੀ ਬਲਦੇਵ ਸਿੰਘ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ, ਪ੍ਰਗਟ ਸਿੰਘ, ਨਵਤੇਜ ਸ਼ਰਮਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | 

ਸਮਰਾਲਾ ਦੇ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਐਸਡੀਐਮ ਰਜਨੀਸ਼ ਅਰੋੜਾ ਦੀ ਅਗਵਾਈ ਵਿਚ ਵਾਤਾਵਰਣ ਨੂੰ  ਹਰਿਆ ਭਰਿਆ ਬਣਾਉਣ ਦਾ ਕਾਰਜ ਆਰੰਭਿਆ ਗਿਆ ਹੈ ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ  ਇਕ ਬੂਟਾ ਲਗਾ ਕੇ ਉਸਨੂੰ ਸਾਂਭਣਾ ਚਾਹੀਦਾ ਹੈ ਤਾਂ ਜੋ ਸਾਡਾ ਅੱਜ ਦਾ ਜੀਵਨ ਅਤੇ ਆਉਣ ਵਾਲੀਆ ਪੁਸ਼ਤਾ ਦਾ ਭਲਾ ਹੋ ਸਕੇ | ਇਸ ਮੌਕੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Articles