ਸਾਲ 2024-25 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣ ਦੀ ਕਾਰਵਾਈ ਆਰੰਭ - ਡਿਪਟੀ ਕਮਿਸ਼ਨਰ*

 

 ਅਪਣੇ ਸੁਝਾਹ 15 ਜੁਲਾਈ,  ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਲਿਖਤੀ ਰੂਪ ਵਿੱਚ ਦੇ ਸਕਦਾ ਹੈ।

 

ਲੁਧਿਆਣਾ ਦੀ ਵੈੱਬਸਾਈਟ Ludhiana.nic.in 'ਤੇ ਸਾਲ 2024-25 ਦੇ ਡਰਾਫਟ ਕੁਲੈਕਟਰ ਰੇਟ ਅਪਲੋਡ ਕੀਤੇ ਗਏ ਹਨ।

 

ਲੁਧਿਆਣਾ ਦੀ ਵੈੱਬਸਾਈਟ Ludhiana.nic.in 'ਤੇ ਸਾਲ 2024-25 ਦੇ ਡਰਾਫਟ ਕੁਲੈਕਟਰ ਰੇਟ ਅਪਲੋਡ ਕੀਤੇ ਗਏ ਹਨ।


ਲੁਧਿਆਣਾ, 02 ਜੁਲਾਈ ( ਪੱਤਰ ਪ੍ਰੇਰਕ)

 - ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਲ 2024-25 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣੇ ਹਨ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਪੰਜਾਬ ਸਟੈਂਪ (ਡੀਲਿੰਗ ਆਫ ਅੰਡਰ ਵੈਲਿਯੂਡ ਇੰਨਸਟਰੂਮੈਂਟਸ) ਰੂਲਸ 1983 ਦੇ ਸਬ ਰੂਲ 3-ਏ ਅਧੀਨ ਸਾਲ 2020-21 ਦੇ ਕੁਲੈਕਟਰ ਰੇਟ ਰੀਵਾਈਜ਼ਡ ਕਰਨ ਲਈ ਕਾਰਵਾਈ ਆਰੰਭੀ ਗਈ ਹੈ ਜਿਸ ਦੇ ਤਹਿਤ ਹਰ ਆਮ ਤੇ ਖਾਸ ਵਿਅਕਤੀ ਦੀ ਜਾਣਕਾਰੀ ਹਿੱਤ ਜ਼ਿਲ੍ਹਾ ਲੁਧਿਆਣਾ ਦੀ ਵੈੱਬਸਾਈਟ Ludhiana.nic.in 'ਤੇ ਸਾਲ 2024-25 ਦੇ ਡਰਾਫਟ ਕੁਲੈਕਟਰ ਰੇਟ ਅਪਲੋਡ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੁਲੈਕਟਰ ਰੇਟਾਂ ਪ੍ਰਤੀ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ 15 ਜੁਲਾਈ, 2024 ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਲਿਖਤੀ ਰੂਪ ਵਿੱਚ ਦੇ ਸਕਦਾ ਹੈ।

Related Articles