ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਸਦਮਾ,

ਸਮਰਾਲਾ ਦੇ ਵਿਧਾਇਕ  ਜਗਤਾਰ ਸਿੰਘ ਦਿਆਲਪੁਰਾ ਨੂੰ ਸਦਮਾ,

* ਤਾਇਆ ਅਮਰ ਸਿੰਘ ਦਾ ਦੇਹਾਂਤ,

  • ਵੱਡੀ  ਗਿਣਤੀ ਵਿੱਚ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਆਗੂ ਹੋਏ ਅੰਤਿਮ ਸੰਸਕਾਰ ਵਿੱਚ ਸ਼ਾਮਿਲ

*ਵਿਧਾਇਕ ਨੇ  ਅਦਾ ਕੀਤੀ ਚਿਖਾ ਨੂੰ ਅਗਨੀ ਦੇ  ਦੀ ਰਸਮ

 

ਸਮਰਾਲਾ 15 ਫਰਵਰੀ-

 ਆਮ ਆਦਮੀ ਪਾਰਟੀ ਦੇ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਤਾਇਆ ਸਰਦਾਰ ਅਮਰ ਸਿੰਘ  ਦਾ ਅੱਜ ਤੜਕੇ ਅਚਾਨਕ ਦੇਹਾਂਤ ਹੋ ਗਿਆ ਉਹ 95 ਵਰਿਆਂ ਦੇ ਸਨ।

   ਅੱਜ ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਦਿਆਲਪੁਰਾ ਵਿਖੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।    ਉਹਨਾਂ ਦੀ ਚਿਖਾ ਨੂੰ ਅਗਨੀ ਦੇਣ ਦੀ ਰਸਮ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨਿਭਾਈ। 

ਉਨਾਂ ਦੇ ਸੰਸਕਾਰ ਸਮੇਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ,    ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਖੱਤਰੀ ਸਭਾ ਤੇ ਮੀਤ ਪ੍ਰਧਨ  ਮੋਹਿਤ ਕੁੰਦਰਾ,   ਨਗਰ ਕੌਂਸਲ ਦੇ ਉਪ  ਪ੍ਰਧਾਨ ਸਨੀ  ਦੂਆ,   ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਰਾਜੀਵ ਕੌਸ਼ਲ,ਆਪ ਦੇ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮਿੰਟੂ  ਗਰੇਵਾਲ,        ਬੌਬੀ ਖੋਸਲਾ, ਪ੍ਰਦੀਪ ਜੋਸ਼,  ਰਣਧੀਰ ਸਿੰਘ ਕੌਂਸਲਰ,ਹਰਦੀਪ ਓਸ਼ੋ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸੁਤਵੀਰ ਸਿੰਘ ਸੇਖੋ,   ਤਹਿਸੀਲਦਾਰ ਸਮਰਾਲਾ ਵਿਕਾਸ ਸ਼ਰਮਾ    ਐਸ.ਐਮ.ਓ ਸਮਰਾਲਾ ਡਾਕਟਰ ਤਰਕਜੋਤ ਸਿੰਘ ਅਤੇ ਪੰਚਾਇਤ ਅਫਸਰ ਹਰਜੀਤ ਸਿੰਘ  ਚਾਹਿਲ ਅਤੇ  ਵਿਦੇਸ਼ਾਂ ਵਿੱਚੋਂ ਪੰਜਾਬ ਵਿੱਚ ਕਬੱਡੀ ਮੁਕਾਬਲੇ ਕਰਾਉਣ ਲਈ ਪਹੁੰਚੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿੰਦਰ ਗਿੱਲ ਝਾੜ ਸਾਹਿਬ , ਭਿੰਡੀ  ਝਾੜ ਸਾਹਿਬ, ਰਿੰਕੂ ਵਾਲੀਆਂ ਦੀਪੂ ਕਕਰਾਲਾ,ਲਖਵਿੰਦਰ ਸਿੰਘ ਲਾਡੀ  ਉਟਾਲਾ   ਤੋ ਇਲਾਵਾ  ਵੱਡੀ ਗਿਣਤੀ ਵਿੱਚ ਵੱਖ ਵੱਖ ਰਾਜਸੀ  ਪਾਰਟੀਆਂ ਦੇ ਆਗ ਅਤੇ ਪਤਵੰਤੇ ਵੀ ਸ਼ਾਮਿਲ ਹੋਏ।

 

Related Articles