ਐੱਸ.ਡੀ.ਐੱਮ. ਸਮਰਾਲਾ ਨੇ ਮੰਡੀ ਵੋਿੱਚ ਕਣਕ ਦੀ ਸਰਕਾਰੀ ਖ੍ਰੀਦ ਦਾ ਉਦਘਾਟਨ ਕੀਤਾ
- by News & Facts 24
- 15 Apr, 24
ਆੜਤੀ ਐਸੋ. ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਵੀ ਸਨ ਮੌਜੂਦ
ਸਮਰਾਲਾ, 15 ਅਪ੍ਰੈਲ ( ਸੁਨੀਲ )-
ਵਿਸਾਖੀ ਦੇ ਤਿਉਹਾਰ ਤੇ ਕਿਸਾਨਾਂ ਨੇ ਕਣਕਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਜਿਸ ਕਾਰਨ ਕਣਕ ਦੀ ਆਮਦ ਅਨਾਜ ਮੰਡੀਆਂ ਵਿੱਚ ਵਿਕਣ ਲਈ ਸ਼ੁਰੂ ਹੋ ਗਈ ਹੈ।
ਸਥਾਨਕ ਅਨਾਜ ਮੰਡੀ ਵਿੱਚ ਵੀ ਅੱਜ ਕਣਕ ਦੀ ਸਰਕਾਰੀ ਖ੍ਰੀਦ ਦਾ ਰਸਮੀ ਉਦਘਾਟਨ ਸਮਰਾਲਾ ਦੇ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਵੱਲੋਂ ਕੀਤਾ ਗਿਆ। ਇਸ ਮੌਕੇ ਆੜਤੀ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਅਤੇ ਮੰਡੀ ਦੇ ਹੋਰ ਆੜਤੀ ਉੱਚੇਚੇ ਤੋਰ ’ਤੇ ਹਾਜ਼ਰ ਸਨ। ਇਸ ਮੌਕੇ ’ਤੇ ਐੱਸ.ਡੀ.ਐੱਮ. ਸ਼੍ਰੀ ਅਰੋੜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਸਮ ਦੇ ਵਿਗੜੇ ਮਿਜਾਜ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ ਇਕ ਦੋ ਦਿਨ ਪਛੜ ਕੇ ਅੱਜ ਤੋਂ ਹੀ ਸ਼ੁਰੂ ਹੋਈ ਹੈ। ਉਨਾਂ ਦੱਸਿਆ ਕਿ ਕਿਸਾਨਾਂ ਦੀ ਕਣਕ ਖ੍ਰੀਦਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕੀਟ ਕਮੇਟੀ ਵੱਲੋਂ ਸਾਰੇ ਪ੍ਰਬੰਧ ਜਿਵੇ, ਲਾਈਟਾਂ-ਪਾਣੀ ਪੁੂਰੇ ਕੀਤੇ ਹੋਏ ਹਨ।
ਅੱਜ ਪਹਿਲੀ ਢੇਰੀ ਕਣਕ ਦੀ ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਇੰਟਲ ਨਾਲ ਪਨਸਪ ਵੱਲੋਂ ਖ੍ਰੀਦੀ ਗਈ।
ਇਸ ਮੌਕੇ ’ਤੇ ਅੜਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਨੇ ਦੱਸਿਆ ਕਿ, ਮੌਸਮ ਕਣਕ ਦੀ ਫਸਲ ਲਈ ਢੁਕਵਾਂ ਰਿਹਾ ਹੈ ਇਸ ਲਈ ਇਸ ਵਾਰ ਫਸਲ ਦੀ ਕੁਆਲਟੀ ਅਤੇ ਝਾੜ ਪਿੱਛਲੇ ਸਾਲਾ ਦੇ ਮੁਕਾਬਲੇ ਬਹੁਤ ਜਿਆਦਾ ਵਧੀਆ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਵਿਨੋਦ ਕੁਮਾਰ ਅੱਗਰਵਾਲ, ਪਰਮਿੰਦਰ ਸਿੰਘ ਪਾਲਮਾਜਰਾ, ਹਰਵਿੰਦਰ ਸਿੰਘ ਕੰਗ, ਦਵਿੰਦਰ ਸਿੰਘ ਛੱਬੀ, ਰਿੰਕੂ ਥਾਪਰ, ਸੁਰਿੰਦਰਪਾਲ ਸਿੰਘ ਹੇਡੋਂ, ਸੰਦੀਪ ਭਾਰਤੀ ਅਤੇ ਬਲਜੀਤ ਸਿੰਘ ਸ਼ਾਮਗੜ੍ਹ (ਸਾਰੇ ਆੜ੍ਹਤੀ) ਸਮੇਤ ਲਾਡੀ ਉਟਾਲ ਤੇ ਸਕੱਤਰ ਮਾਰਕੀਟ ਕਮੇਟੀ ਆਦਿ ਵੀ ਹਾਜ਼ਰ ਸਨ।