ਸਵ. ਜਗਮੋਹਣ ਸਿੰਘ ਟੱਕਰ ਯਾਦਗਾਰੀ ਕੈਂਪ ’ਚ 100 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ

ਖੀਰਨੀਆਂ, ਰਾਜਾ ਗਿੱਲ, ਪਰਮਜੀਤ ਢਿੱਲੋਂ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ

 ਸਵ.ਟੱਕਰ ਦੀ 12 ਵੀਂ ਬਰਸੀ ’ਤੇ ਸੋਸ਼ਲ ਵੈਲਫੇਅਰ ਸੁਸਾਇਟੀ ਤੇ ਪੁਲਸ ਸਾਂਝ ਕੇਂਦਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ
ਮਾਛੀਵਾਡ਼ਾ ਸਾਹਿਬ, 11 ਮਈ ( ਸੁਨੀਲ)-

ਸਵ. ਜਗਮੋਹਣ ਸਿੰਘ ਟੱਕਰ ਦੀ 12 ਵੀਂ ਬਰਸੀ ’ਤੇ ਸੋਸ਼ਲ ਵੈਲਫੇਅਰ ਸੁਸਾਇਟੀ ਤੇ ਪੁਲਸ ਸਾਂਝ ਕੇਂਦਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 100 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ। 

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੁਪਰ ਸਪੈਸ਼ਲਿਟੀ ਹਸਪਤਾਲ, ਸੋਹਾਣਾ (ਮੋਹਾਲੀ) ਦੀ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਜਿਨ੍ਹਾਂ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕਰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਸਵ. ਜਗਮੋਹਣ ਸਿੰਘ ਟੱਕਰ ਦੀ ਯਾਦ ਵਿਚ ਲਗਾਇਆ ਗਿਆ ਖੂਨਦਾਨ ਕੈਂਪ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਅਜਿਹੇ ਕੈਂਪਾਂ ਵਿਚ ਦਾਨ ਕੀਤਾ ਖੂਨ ਮੁਸ਼ਕਿਲ ਘਡ਼ੀ ਵਿਚ ਮਨੁੱਖਤਾ ਦੀ ਜਾਨ ਬਚਾਉਣ ’ਚ ਬਡ਼ਾ ਅਹਿਮ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਡ਼ ਹੈ ਕਿ ਅੱਜ ਨੌਜਵਾਨ ਅਜਿਹੇ ਸਮਾਜ ਸੇਵੀ ਕਾਰਜ਼ਾਂ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕਰਨ। ਇਸ ਮੌਕੇ ਇੰਸਪੈਕਟਰ ਕੁਲਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਪਵਾਤ, ਆਡ਼੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇਡ਼ਾ, ਯੂਥ ਕੋਰ ਕਮੇਟੀ ਮੈਂਬਰ ਹਰਜੋਤ ਸਿੰਘ ਮਾਂਗਟ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਅਰਵਿੰਦਰਪਾਲ ਸਿੰਘ ਵਿੱਕੀ, ਜਗਦੀਪ ਸਿੰਘ ਝੱਜ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਸਮਾਜ ਸੇਵੀ ਗੁਰਚਰਨ ਸਿੰਘ ਟੱਕਰ, ਅਸ਼ੋਕ ਸੂਦ, ਪ੍ਰਿੰ. ਡੀ.ਡੀ. ਵਰਮਾ, ਗੁਰਨਾਮ ਸਿੰਘ ਨਾਗਰਾ, ਪੀਏ ਰਾਜੇਸ਼ ਬਿੱਟੂ, ਜਸਦੇਵ ਸਿੰਘ ਬਿੱਟੂ, ਸੁਖਪ੍ਰੀਤ ਸਿੰਘ ਝਡ਼ੌਦੀ, ਕੁਲਵਿੰਦਰ ਸਿੰਘ ਮਾਣੇਵਾਲ, ਵਿਨੀਤ ਕੁਮਾਰ ਝਡ਼ੌਦੀ, ਪਰਮਜੀਤ ਪੰਮੀ, ਸੁਖਵਿੰਦਰ ਸਿੰਘ ਗਿੱਲ, ਪ੍ਰਵੀਨ ਮੱਕਡ਼, ਜਗਮੀਤ ਸਿੰਘ ਮੱਕਡ਼, ਜਗਤਾਰ ਸਿੰਘ ਜੱਸੋਵਾਲ, ਪ੍ਰਿੰ. ਨਿਰੰਜਨ ਕੁਮਾਰ, ਅਮਰਜੀਤ ਸਿੰਘ, ਜਗਦੀਸ਼ ਸਿੰਘ ਰਾਠੌਰ, ਜਗਜੀਤ ਮਹਿਰਾ, ਯਸਪਾਲ ਸਰੀਨ, ਪੀਏ ਗੁਰਮੁਖ ਸਿੰਘ, ਅੰਮ੍ਰਿਤਪਾਲ ਸਮਰਾਲਾ, ਉਮੇਸ਼ ਸੂਈ ਵੀ ਮੌਜੂਦ ਸਨ।    

ਇਸ ਤੋਂ ਇਲਾਵਾ ਖੂਨਦਾਨ ਕੈਂਪ ਦੇ ਪ੍ਰਬੰਧਕ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਜ਼ਿਲਾ ਸਾਂਝ ਕੇਂਦਰ ਇੰਚਾਰਜ਼ ਪ੍ਰਗਟ ਸਿੰਘ, ਜਗਦੀਸ਼ ਚਾਨਣਾ, ਮਿੰਕੂ ਹੰਸ, ਪਰਮਦੀਪਪਾਲ ਸਿੰਘ, ਜਰਨੈਲ ਸਿੰਘ, ਭਾਰਗਵ ਚਾਨਣਾ, ਹਰਬੰਸ ਲਾਲ ਚਾਨਣਾ ਤੇ ਨੀਰਜ ਮੱਟੂ ਵੀ ਮੌਜੂਦ ਸਨ।
 

Related Articles