ਸੁਖਜੀਤ ਸਿਰਫ਼ ਇਕ ਕਹਾਣੀਕਾਰ ਨਹੀਂ , ਲੋਹੇ ਦਾ ਮਰਦ ਸੀ : ਪ੍ਰੋ. ਗਿੱਲ


ਸਾਹਿਤ ਸਭਾ ਸਮਰਾਲਾ ਨੇ ਕਰਵਾਇਆ 'ਯਾਦਾਂ ਸੁਖਜੀਤ ਦੀਆਂ' ਸਮਾਗਮ


ਸਮਰਾਲਾ,18ਮਾਰਚ

– ਸਾਹਿਤ ਸਭਾ ਸਮਰਾਲਾ ਵੱਲੋਂ 'ਯਾਦਾਂ ਸੁਖਜੀਤ ਦੀਆਂ ' ਸਮਾਗਮ ਕਰਵਾਇਆ ਗਿਆ ਜਿਸਨੂੰ ਸੰਬੋਧਨ ਕਰਦਿਆਂ ਵਿਰਾਸਤ ਅਕਾਦਮੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਵੀ ਪੋ੍ਰ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਖਜੀਤ ਸਿਰਫ਼ ਇਕ ਕਹਾਣੀਕਾਰ ਨਹੀਂ ਸੀ ਉਹ ਲੋਹੇ ਦਾ ਮਰਦ ਸੀ ਜੋ ਸਾਹਿਤ ਅਤੇ ਜਿੰਦਗੀ ਦੇ ਖੇਤਰ ਵਿਚ ਲਕੀਰ ਵਾਹ ਕੇ ਲੜਨ ਵਾਲਾ ਯੋਧਾ ਸੀ | ਉਹ ਪਾਰਦਰਸ਼ੀ ਸੋਚ ਦਾ ਸੁਆਮੀ ਸੀ ਉਸ ਵਿਚ ਦੋਗਲਾਪਨ ਨਹੀਂ ਸੀ | ਉਹ ਜਦੋਂ ਨਾਮਧਾਰੀ ਸੀ ਤਾਂ ਪੂਰਾ ਨਾਮਧਾਰੀ ਸੀ ਅਤੇ ਜਦੋਂ ਲੇਖਕ ਸੀ ਤਾਂ ਪੂਰਾ ਲੇਖਕ ਸੀ |

 

 

 

 ਇਸ ਸਮਾਗਮ ਦਾ ਆਰੰਭ ਲੇਖਕ ਸਭਾ ਦੇ ਪ੍ਰਧਾਨ ਐਡਵੋਕੇਟ  ਨਰਿੰਦਰ ਸ਼ਰਮਾਂ ਨੇ ਸੁਖਜੀਤ ਦੇ ਜੀਵਨ 'ਤੇ ਝਾਤ ਪਾਉਦਿਆਂ ਕੀਤਾ | ਕਹਾਣੀਕਾਰ ਸੰਦੀਪ ਸਮਰਾਲਾ ਵੱਲੋਂ ਸੁਖਜੀਤ ਦੀ ਲਿਖੀ ਕਵਿਤਾ ਪੜੀ ਗਈ ਅਤੇ ਜਗਜੀਤ ਸਿੰਘ ਸੇਖੋਂ ਵੱਲੋਂ ਸੁਖਜੀਤ ਬਾਰੇ ਭਾਵਪੂਰਨ ਸ਼ਬਦਾਂ ਵਿਚ ਸ਼ਬਦ ਚਿੱਤਰ ਪੜ੍ਹਿਆ ਗਿਆ | ਇਸ ਦੌਰਾਨ ਬਰਲਡ ਪੰਜਾਬੀ ਸੈਂਟਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਦੀਪਕ ਮਲਹੋਤਰਾ ਨੇ ਕਿਹਾ ਕਿ ਸੁਖਜੀਤ ਦੀ ਬਿਰਤਾਂਤ ਸਿਰਜਣ ਵਿਧੀ ਜਟਲ ਜਥਾਰਥ ਦੀਆਂ ਪੇਚਦਗੀਆਂ ਨੂੰ  ਪੇਸ਼ ਕਰਦੀ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਡਾ. ਸੁਰਜੀਤ ਨੇ ਕਿਹਾ ਕਿ ਸੁਖਜੀਤ ਵਾਰਤਾਲਾਪ ਦੀ ਜੁਗਤ ਨੂੰ  ਸੰਚਾਰ ਯੁਗਤ ਵੱਜੋ ਵਰਤ ਕੇ ਕਹਾਣੀ ਵਿਚ ਜਿੰਦਗੀ ਪ੍ਰਤੀ ਆਪਣੀ ਸੂਝਬੂਝ ਨੂੰ  ਸਮਰੱਥ ਰੂਪ ਵਿਚ ਪੇਸ਼ ਕਰ ਦਿੰਦਾ ਸੀ | ਸਮਾਗਮ ਵਿਚ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਝ ਨੇ ਕਿਹਾ ਕਿ ਸੁਖਜੀਤ ਦੀਆਂ ਲਿਖਤਾਂ ਦਾ ਲੋਕਮਨਾਂ ਵਿਚ ਆਪਣਾ ਸਰਵੋਤਮ ਸਥਾਨ ਹੈ ਅਤੇ ਰਹੇਗਾ | ਸਾਹਿਤਕਾਰ ਗੁਰਇਕਬਾਲ ਸਿੰਘ, ਰਵਿੰਦਰ ਭੱਠਲ, ਪਿ੍. ਜਲੋਰ ਸਿੰਘ ਖੀਵਾ, ਬਲਵਿੰਦਰ ਸਿੰਘ ਗਰੇਵਾਲ, ਲਖਵੀਰ ਸਿੰਘ ਬਲਾਲਾ ਅਤੇ ਪਿੰ੍ਰ. ਪਰਮਿੰਦਰ ਸਿੰਘ ਬੈਨੀਪਾਲ ਵੱਲੋਂ ਸੁਖਜੀਤ ਦੁਆਰਾ  ਕੀਤੇ ਗਏ ਸਮਾਜਿਕ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ | 

ਸਮਾਗਮ ਦੌਰਾਨ ਸਭਾ ਵੱਲੋਂ ਫੈਸਲਾਂ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਕਹਾਣੀ , ਕਵਿਤਾ ਅਤੇ ਵਾਰਤਕ ਵਿਚੋਂ ਕਿਸੇ ਇਕ ਵਿਧਾ 'ਤੇ ਕਮੇਟੀ ਵੱਲੋਂ ਚੁਣੀ ਗਈ ਸਰਵੋਤਮ ਪੁਸਤਕ ਤੇ ਸੁਖਜੀਤ ਯਾਦਗਾਰੀ ਐਵਾਰਡ ਦਿਤਾ ਜਾਇਆ ਕਰੇਗਾ | ਜਿਸ ਵਿਚ ਇਕੱਤੀ ਹਜ਼ਾਰ ਦੀ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਵੀ ਸ਼ਾਮਿਲ ਹੋਵੇਗਾ ਅਤੇ ਮਾਛੀਵਾੜਾ ਸਾਹਿਬ ਵਿਖੇ ਸੁਖਜੀਤ ਵੱਲੋਂ ਸਥਾਪਿਤ 'ਸ਼ਬਦ' ਲਾਇਬ੍ਰੇਰੀ ਨੂੰ  ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਦੇ ਨਾਮ ਵਿਚ ਬਦਲਿਆ ਜਾਵੇਗਾ | ਅਖੀਰ ਵਿਚ ਇਤਿਹਾਸਕਾਰ  ਸਿਮਰਜੀਤ ਸਿੰਘ ਕੰਗ ਵੱਲੋਂ ਆਏ ਸਾਹਿਤਕਾਰਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ | 
 

Related Articles