ਕੇਂਦਰ- ਕਿਸਾਨਾਂ ਦੀ ਸਹਿਮਤੀ ਨਾ ਬਣਨ ਤੇ ਸੰਘਰਸ਼ ਹੋਰ ਪ੍ਰਚੰਡ ਹੋਣ ਦੇ ਅਸਾਰ

ਸੰਯੁਕਤ ਕਿਸਾਨ ਮੋਰਚੇ ਨੇ ਟੋਲ ਪਲਾਜੇ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇ ਪ੍ਰੋਗਰਾਮ  ਐਲਾਨੇ

 

* ਬੱਲਾਂ ਵਾਲੇ ਸੰਤਾਂ  ਦੀ ਅਪੀਲ ਤੇ ਰੇਲਾਂ ਰੋਕਣ ਦਾ ਐਲਾਨ  ਟਾਲਿਆ

* ਘੱਟ ਸਮਰਥਨ ਮੁੱਲ ਤੇ ਰਾਜੇਵਾਲ ਦੀ ਕੇਂਦਰ ਨੂੰ ਸਾਫ ਚੇਤਾਵਨੀ

*

 ਲੁਧਿਆਣਾ, 18 ਫਰਵਰੀ

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਲੁਧਿਆਣਾ ਵਿੱਚ ਹੋਈ ਮੀਟਿੰਗ ਕਿਸਾਨਾਂ ਨੇ ਕੁਝ ਸਖਤ ਫੈਸਲੇ ਲਏ ਪਰ ਹਾਲੇ ਰੇਲਾਂ ਰੋਕਣ ਦੇ ਪ੍ਰੋਗਰਾਮ ਨੂੰ  ਨੂੰ ਇਸ ਫੈਸਲੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ।

ਅੱਜ ਲੁਧਿਆਣਾ ਦੇ ਈਸੜੂ ਭਵਨ ਵਿੱਚ ਹੋਈ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 37 ਜਥੇਬੰਦੀਆਂ ਵਿੱਚੋਂ 34 ਜਥੇਬੰਦੀਆਂ ਸ਼ਾਮਿਲ ਹੋਈਆਂ ।

                     ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਪ੍ਰਧਾਨ ਜੋਗਿੰਦਰ ਸਿੰਘ। ਉਗਰਾਹਾਂ ਵੀ ਮੀਟਿੰਗ ਵਿੱਚ ਹਾਜ਼ਰ ਸਨ।

                 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ   20, 21 ਅਤੇ 22 ਤਿੰਨ ਦਿਨ ਪੰਜਾਬ ਦੇ ਟੋਲ ਪਲਾਜੇ ਫਰੀ ਕੀਤੇ ਜਾਣਗੇ।

  ਮੀਟਿੰਗ ਸ਼ਾਮਿਲ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 20 ਤੋਂ 22 ਫਰਵਰੀ ਤੱਕ   ਪੰਜਾਬ ਦੇ ਜਿਲ੍ਹਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿਰ ਕੱਢ ਆਗੂ ਜਾਂ ਜਿਲ੍ਹਾ ਪ੍ਰਧਾਨਾਂ ਦੇ ਘਰ ਅੱਗੇ ਵੱਡੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਉਥੇ ਟੋਲ ਪਲਾਜੇ ਜਾਂ ਭਾਜਪਾ ਦੇ ਸਿਰ ਕੱਢ ਆਗੂ ਨਹੀਂ ਹਨ ਤਾਂ ਮੋਰਚੇ  ਦੀਆਂ ਜ਼ਿਲ੍ਾ ਕਮੇਟੀਆਂ ਫੈਸਲਾ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਧਰਨੇ ਦੇਣਗੀਆ।

ਕਿਸਾਨ ਆਗੂਆਂ ਨੇ ਕਿਹਾ ਕਿ 21 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁੜ ਮੀਟਿੰਗ ਹੋਵੇਗੀ ਜਿਸ ਵਿੱਚ ਇਹ ਪ੍ਰੋਗਰਾਮ ਪੂਰੇ ਭਾਰਤ ਵਿੱਚ ਸ਼ੁਰੂ ਕਰਨ ਦੀ  ਰੂਪ ਰੇਖਾ ਉਲੀਕੀ ਜਾਵੇਗੀ।

 ਉਹਨਾਂ ਸਪਸ਼ਟ ਕੀਤਾ ਕਿ ਜਦੋਂ ਤੱਕ  ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕਿਸਾਨ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਚਾਲੂ ਰੱਖਿਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਵਿੱਚ ਡੇਰਾ ਬੱਲਾਂ ਵਾਲੇ ਸੰਤਾਂ ਦੀ ਅਪੀਲ ਤੇ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਤਿੰਨ ਦਿਨਾਂ ਦੇ ਸੰਘਰਸ਼ ਵਿੱਚ ਰੇਲਾਂ ਨਹੀਂ ਰੋਕੀਆਂ ਜਾਣਗੀਆਂ ਕਿਉਂਕਿ ਸੰਗਤ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਵਾਰਾਣਸੀ ਜਾਣਾ ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦੇ ਲਈ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕੀਤਾ ਜਾਵੇਗਾ। 

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਨੂੰ ਦੋ ਟੁਕ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਹਿ ਦਿੱਤਾ ਕਿ ਕਿਸਾਨਾਂ ਨੂੰ ਸੀ ਟੂ ਦੇ ਨਾਲ 50% ਲਾਭ ਜੋੜੇ ਬਿਨਾ। ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸਬੰਧੀ ਕੋਈ ਫੈਸਲਾ ਲੈਣਾ ਪ੍ਰਵਾਨ ਨਹੀਂ  ਹੈ। 

ਕਿਸਾਨ ਆਗੂ ਦੀ ਇਹ  ਤਿੱਖੀ  ਚੇਤਾਵਨੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਚੰਡੀਗੜ੍ਹ ਵਿੱਚ ਹੋਣ ਵਾਲੀ ਕਿਸਾਨਾਂ ਨਾਲ ਅੱਜ ਦੀ ਮੀਟਿੰਗ ਤੋਂ ਪਹਿਲਾਂ ਆਉਣਾ ਸਪਸ਼ਟ ਕਰਦਾ ਹੈ ਕਿ  ਜੇਕਰ ਕਿਸਾਨੀ ਮੰਗਾਂ ਸਬੰਧੀ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਕਿਸਾਨ ਸੰਘਰਸ਼ ਦਿਨੋਂ ਦਿਨ ਹੋਰ  ਤਿੱਖਾ ਹੁੰਦਾ  ਹੋਣ ਦੇ ਆਸਾਰ ਬਣਦੇ ਜਾ ਰਹੇ ਹਨ

         

Related Articles