ਪੁਲਿਸ ਨੇ ਭਾਨਾ ਸਿੱਧੂ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਿਆ

 ਪੁਲਿਸ ਨੇ ਭਾਨਾ ਸਿੱਧੂ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਿਆ

 ਲੁਧਿਆਣਾ ਦੇ ਪੁਲਿਸ ਜੁਆਇੰਟ ਕਮਿਸ਼ਨਰ            ਜਸਕਿਰਨਜੀਤ ਸਿੰਘ ਤੇਜਾ ਨੇ ਕੀਤਾ ਸਪਸ਼ਟ

ਲੁਧਿਆਣਾ, 2 ਫਰਵਰੀ

ਸਮਾਜ ਸੇਵੀ ਭਾਨਾ ਸਿੱਧੂ ਨੂੰ ਪੁਲਿਸ ਰਿਮਾਂਡ ਦੌਰਾਨ ਕੁੱਟਮਾਰ ਕਰਨ ਅਤੇ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਖ਼ਬਰਾਂ ਨੂੰ  ਲੁਧਿਆਣਾ ਦੇ ਪੁਲਿਸ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ  ਨਿਰਾਧਾਰ ਦਸਿਆ ਹੈ। 

ਉਨਾਂ  ਕਿਹਾ ਕਿ ਭਾਨਾ ਸਿੱਧੂ ਨੂੰ ਇਕ ਇਸਤਰੀ  ਇੰਦਰਜੀਤ ਕੌਰ ਦੀ ਸੋਿਕਾਇਤ  ਤੇ ਡਵੀਜ਼ਨ  ਨੰਬਰ 7 ਵਿਚ ਪੇੈਸੇ ਮੰਗਣ ਦੇ ਕਥਿਤ ਦੋਸ਼ ਵਿੱਚ ਆਈ.ਪੀ.ਸੀ ਦੀ ਧਾਰਾ 3 84 ਅਧੀਨ ਕੇਸ ਦਰਜ ਕੀਤਾ ਗਿਆ ਸੀ। 

 ਜੁਆਇੰਟ ਕਮਿਸ਼ਨਰ ਨੇ ਸਪਸ਼ਟੀਕਰਨ ਦਿੰਦਿਆ ਕਿਹਾ ਕਿ ਲੁਧਿਆਣਾ ਪੁਲਿਸ ਨੇ ਰਿਮਾਂਡ ਦੇ ਦੌਰਾਨ ਭਾਨਾ ਸਿੱਧੂ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਨਾ ਹੀ ਉਸ ਨੂੰ ਬਰਫ ਤੇ ਲਿਟਾਇਆ ਗਿਆ  ਅਤੇ ਨਾ ਹੀ ਕਿਸੇ ਤਰਾਂ ਦੀ ਕੋਈ ਇੰਟੈਰੋਗੇਸ਼ਨ ਕੀਤੀ ਗਈ ਹੈ। ਉਨ੍ਹਾ ਕਿਹਾ ਕੇ ਜਦੋਂ ਉਸ ਨੂੰ ਲਿਆਂਦਾ ਗਿਆ ਸੀ ਉਦੋਂ ਵੀ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਜੇਲ੍ਹ ਭੇਜਣ ਸਮੇਂ ਵੀ ਮੈਡੀਕਲ ਕਰਵਾਇਆ ਗਿਆ ਸੀ , ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾ  ਬੇ - ਬੁਨਿਆਦ ਹਨ ।  ।

Related Articles