ਇੱਕ ਮੁਸ਼ਤ ਜੀਐਸਟੀ ਜਮਾ ਕਰਵਾਉਣ ਲਈ ਜਾਗਰੂਕਤਾ ਕੈਂਪ ਲਾਇਆ

ਜੀਐਸਟੀ ਦੇ  ਮਾਮਲੇ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਨਿਪਟਾਉਣ ਲਈ ਸਮਰਲਾ ਵਿੱਚ ਲਇਆ  ਜਾਗਰੂਕਤਾ ਕੈਂਪ 

ਸਮਰਾਲਾ, 16 ਫਰਵਰੀ 

ਪੰਜਾਬ ਪੰਜਾਬ ਸਰਕਾਰ ਵੱਲੋਂ ਸੂਬੇ  ਦੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਜਿਨਾਂ  ਨੂੰ  ਜੀਐਸਟੀ ਵਿਭਾਗ ਵੱਲੋਂ 31 ਮਾਰਚ 2023 ਤੋਂ ਪਹਿਲਾਂ ਟੈਕਸ ਦੀ ਡਿਮਾਂਡ ਦੇ ਫੈਸਲੇ  ਕੀਤੇ ਹੋਏ ਹਨ ,ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ। 

ਇਸੇ ਕੜੀ ਵਿੱਚ ਗੁਡ ਐਂਡ ਸਰਵਿਸ ਟੈਕਸ ਦੇ ਰਜਿਸਟਰ ਡੀਲਰਾਂ ਨੂੰ ਇਕ ਮੁਸ਼ਤ  ਸੈਟਲਮੈਂਟ ਸਕੀਮ ਅਧੀਨ  ਨਿਪਟਾਉਣ ਲਈ ਜਾਗਰੂਕ ਕਰਨ ਵਾਸਤੇ ਵਿਭਾਗ ਵੱਲੋਂ ਅੱਜ ਸੰਘੂ ਸਵੀਟ ਸਮਰਾਲਾ ਵਿਖੇ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ ।ਇਸ ਕੇੈਂਪ ਵਿੱਚ  ਸ਼ੇੈਲਰ ਮਾਲਕ,ਦੁਕਾਨਦਾਰ  ਅਤੇ ਹੋਰ ਕਾਰੋਬਾਰੀ  ਵੀ ਸ਼ਾਮਿਲ ਹੋਏ। 

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਈਟੀਓ ਸੌਰਵਪ੍ਰੀਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਦੀ ਇਸ ਵਿਲੱਖਣ ਸਕੀਮ ਦਾ ਵਿਸਥਾਰ ਦੱਸਦੇ  ਹੋਏ ਕਿਹ  ਕਿ ਇਸ ਵਨ ਟਾਈਮ ਸੈਟਲਮੈਂਟ' ਸਕੀਮ ਅਧੀਨ ਕੋਈ ਵੀ ਕਾਰੋਬਾਰੀ ਜਿਸ  ਦੇ ਤੋ 31  ਮਾਰਚ 2023 ਤੋਂ ਇਕ ਲੱਖ ਰੁਪਏ ਤੱਕ ਦੀ ਟੇੈਕਸ ਡਿਮਾਂਡ ਭੇਜੀ ਗਈ ਸੀ ਉਹ ਸਿਰਫ ਹੁਣ ਇੱਕ ਫਾਰਮ ਭਰ ਕੇ ਹੀ ਲੱਖ ਰੁਪਏ ਤੋਂ ਘੱਟ ਦੀ ਪੂਰੀ ਰਕਮ ਵਿਆਜ ਤੇ ਜੁਰਮਾਨਾ  ਖਤਮ ਕਰਵਾ ਸਕਦਾ ਹੈ।

ਉਹਨਾਂ ਪੰਜਾਬ ਸਰਕਾਰ ਦੀ ਇਸ ਵਿਲੱਖਣ ਸਕੀਮ ਦਾ ਵਿਸਥਾਰ ਦੱਸਦੇ ਆਂ ਕਿਹਾ ਕਿ ਇਸੇ ਤਰ੍ਹਾਂ ਇਕ ਲੱਖ ਤੋਂ ਇਕ ਕਰੋੜ ਤੱਕ ਦੀ  ਵਿਭਾਗ ਵਲੋਂ ਮੰਗੀ ਗਈ  ਟੈਕਸ ਦੀ ਰਕਮ ਵਿੱਚੋ  ਅੱਧਾ  ਟੈਕਸ ਜਮ੍ਹਾਂ  ਕਰਵਾ ਕਿ  ਬਾਕੀ ਰਕਮ ਦੀ ਛੋਟ ਪ੍ਰਾਪਤ  ਕਰ ਸਕਦਾ ਹੈ ਅਤੇ ਉਹਨਾਂ  ਦਾ  ਜੁਰਮਾਨਾ ਤੇ ਵਿਆਜ  ਵੀ ਮਾਫ ਹੋ ਜਾਵੇਗਾ । 

ਸ੍ਰੀ ਬਰਾੜ ਨੇ ਕਿਹਾ ਕਿ ਇਸ ਸਕੀਮ ਦੇ ਲਾਭ ਲੈਣ ਲਈ ਵਧੇਰੇ ਕਾਗਜੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਬਲਕਿ ਕਾਰੋਬਾਰੀਆਂ ਦੀ ਸੁਵਿਧਾ ਲਈ  ਉਨਾ੍ਹਾਂ  ਨੇ ਸਿਰਫ ਇਕ ਫਾਰਮ ਭਰ ਕੇ ਦੇਣਾ ਹੋਵੇਗਾ ਇਸ ਨੂੰ ਨਾਲ ਉਸ ਦਾ ਬਕਾਇਆ ਟੈਕਸ ਵਿਆਜ ਅਤੇ ਜੁਰਮਾਨਾ ਖਤਮ ਹੋ ਜਾਵੇਗਾ। 

ਸ੍ਰੀ ਬਰਾੜ ਨੇ  ਕਾਰੋਵਾਰੀਆ ਨੂੰ ਫਿਰ ਚੇਤੇ ਕਰਵਾਇਆ ਕਿ ਇਹ ਸਕੀਮ ਦਾ ਲਾਭ ਲੈਣ ਲਈ ਸਬੰਧਤ ਕਾਰੋਬਾਰੀ ਨੂੰ ਇਸ ਸਬੰਧੀ 15 ਮਾਰਚ ਤੋਂ ਪਹਿਲਾਂ- ਪਹਿਲਾਂ ਫਾਰਮ ਭਰਨਾ ਹੋਵੇਗਾ।

ਇਸ ਕੈਂਪ ਵਿੱਚ ਸ਼ਾਮਿਲ  ਕਾਰੋਬਾਰੀਆਂ   ਨੂੰ ਟੇੈਕਸ ਮਾਮਲਿਆਂ ਦੇ  ਸਲਾਹਕਾਰ ਐਡਵੋਕੇਟ ਸੁਰਿੰਦਰ ਅਰੋੜਾ ਅਤੇ ਗੌਰਵ ਗੋਇਲ ਨੇ ਵੀ ਇਸ ਸਕੀਮ  ਸਦਕਾ ਹੋਣ ਵਾਲੇ ਲਾਭ ਤੋਂ ਜਾਣੂ ਕਰਵਾਉਂਦਿਆਂ ਸਭ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

 

 

 


 

 


 

 

 ।

 

 

Related Articles