ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ
- by News & Facts 24
- 14 Feb, 24
ਬਸੰਤ ਪੰਚਮੀ ਦਾ ਤਿਉਹਾਰ ਐਮ. ਏ. ਐਮ. ਪਬਲਿਕ ਸਕੂਲ ਵਿੱਚ ਭਾਰੀ ਉਤਸ਼ਾਹ ਨਾਲ ਮਨਾਇਆ
ਸਮਰਾਲਾ, 14 ਫਰਵਰੀ
ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਜਿੱਥੇ ਬੱਚਿਆਂ ਨੇ ਕਵਿਤਾਵਾਂ ਰਾਹੀ ਇਸ ਦਿਨ ਦੇ ਇਹਿਤਾਸ ਨੂੰ ਬਿਆਨ ਕੀਤਾ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਮਿਸ ਮੋਨਿਕਾ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਜਿੱਥੇ ਇਹ ਤਿਉਹਾਰ ਸਰਦੀ ਦੇ ਮੌਸਮ ਦੇ ਅੰਤ ਦਾ ਸੰਕੇਤ ਦਿੰਦਾ ਹੈ, ਉੱਥੇ ਹੀ ਇਸ ਦਿਨ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਇਸ ਦਿਨ ਪੀਲੇ ਵਸਤਰ ਪਹਿਨ ਕੇ ਪੀਲੇ ਰੰਗ ਦਾ ਭੋਜਨ ਕਰਨਾ ਵੀ ਸ਼ੁਭ ਸਮਝਿਆ ਜਾਂਦਾ ਹੈ ।
ਇਸ ਸਬੰਧੀ ਸਕੂਲ ਵਿੱਚ ਹਾਜ਼ਰ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਾਤਾ ਸਰਸਵਤੀ ਦੀ ਪੂਜਾ ਕਰਕੇ ਜੋਤ ਜਗਾਈ ਅਤੇ ਮਾਤਾ ਸਰਸਵਤੀ ਨੂੰ ਪੀਲੇ ਰੰਗ ਦੇ ਫੁੱਲ ਵੀ ਅਰਪਿਤ ਕੀਤੇ ਗਏ।
ਇਸ ਤਿਉਹਾਰ ਸਬੰਧੀ ਸਕੂਲ ਵਿੱਚ ਵੱਖ- ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਅਧੀਨ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਪੀਲੇ ਵਸਤਰ ਪਹਿਨਕੇ ਸਕੂਲ ਆਏ। ਜਿਨ੍ਹਾਂ ਵਿੱਚ ਸਾਰੇ ਬੱਚੇ ਬਹੁਤ ਹੀ ਮਨਮੋਹਕ ਲੱਗ ਰਹੇ ਸਨ । ਮਿਸ ਬਸੰਤ ਮੁਕਾਬਲੇ ਵਿੱਚ ਦੂਸਰੀ ਜਮਾਤ ਦੀ ਨਵਿਆ ਰਾਏ ਨੇ ਮਿਸ ਬਸੰਤ ਖਿਤਾਬ ਹਾਸਲ ਕੀਤਾ। ਇਸੇ ਅਧੀਨ ਪਹਿਲੀ ਜਮਾਤ ਜਿਊਸੀ ਕੁਕਰੇਜਾ ਅਤੇ ਹਰਕੀਰਤ ਕੌਰ ਦੇ ਪਹਿਰਾਵੇ ਦੀ ਪ੍ਰਸੰਸਾ ਕੀਤੀ ਗਈ। ਤੀਸਰੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਾਨਵੀ,ਰੀਤਿਕਾ,ਹਰਨੂਰ ਕੌਰ,ਰਾਧਿਕਾ ਵਰਮਾ ਅਤੇ ਸਿਮਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸੇ ਤਰ੍ਹਾਂ ਛੇਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਉਨਾਂ ਦੇ ਹਾਊਸ ਤੇ ਅਧਾਰਿਤ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਰੋਜ਼ ਹਾਊਸ ਨੇ ਪਹਿਲੀ,ਡੇਜ਼ੀ ਹਾਊਸ ਨੇ ਦੂਜੀ ਅਤੇ ਲੋਟਸ ਹਾਊਸ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਇਸੇ ਤਰ੍ਹਾਂ ਨੌਵੀ ਤੋਂ ਗਿਆਰਵੀ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਬਸੰਤ ਪੰਚਮੀ ਦੇ ਵਿਸ਼ੇ ਤੇ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ। ਜਿਸ ਵਿੱਚ ਗਿਆਰਵੀ ਜਮਾਤ ਦੀ ਯੈਸਮੀਨ ਕੌਰ ਨੇ ਪਹਿਲਾ ਸਥਾਨ, ਤਮੰਨਾ ਸ਼ਰਮਾ ਨੇ ਦੂਜਾ ਸਥਾਨ ਅਤੇ ਨੌਵੀਂ ਜਮਾਤ ਦੀ ਖੁਸ਼ਨੂਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਹਨਾਂ ਗਤੀਵਿਧੀਆਂ ਤੋਂ ਇਲਾਵਾ ਨਰਸਰੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀ ਆਪਣੇ ਲੰਚ ਬਕਸਾਂ ਵਿੱਚ ਪੀਲੇ ਰੰਗ ਦੇ ਵੰਨ-ਸੁਵੰਨੇ ਪਕਾਵਨ ਵੀ ਲੈ ਕੇ ਆਏ।
ਇਸ ਸ਼ੁਭ ਮੌਕੇ ਉੱਤੇ ਸਕੂਲ ਦੇ ਚੇਅਰ ਪਰਸਨ ਕੁਲਵਿੰਦਰ ਕੌਰ ਬੈਨੀਪਾਲ,ਪ੍ਰੈਜ਼ੀਡੈਂਟ ਅਨਿਲ ਵਰਮਾ, ਪ੍ਰਿੰਸੀਪਲ ਮਿਸ ਮੋਨਿਕਾ ਅਤੇ ਪ੍ਰਬੰਧਕ ਕਮੇਟੀ ਮੈਂਬਰ ਰਮਨਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।