ਮੋਤੀ ਮਹਿਲ ਮੂਹਰੇ ਧਰਨੇ 'ਚ ਕਿਸਾਨ ਦੀ ਹੋਈ ਸ਼ਹੀਦੀ

 

ਪਟਿਆਲਾ ਦੇ ਮੋਤੀ ਮਹਿਲ ਅੱਗੇ  ਧਰਨੇ  ਵਿੱਚ ਇੱਕ ਕਿਸਾਨੀ ਸੰਘਰਸ਼ ਦੇ   ਹੀਰਾ ਦੀ ਸ਼ਹੀਦੀ ਹੋਈ

 

 

ਪਟਿਆਲਾ, 19 ਫਰਵਰੀ,
(ਬਿਊਰੋ ਰਿਪੋਰਟ)

ਕਿਸਾਨੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਕਿਸਾਨ ਜੱਥੇਬੰਦੀ ਉਗਰਾਹਾਂ ਦੇ ਸੱਦੇ 'ਤੇ   ਪੰਜਾਬ ਭਰ  ਵਿੱਚ ਭਾਰਤੀ ਜਨਤਾ ਪਾਰਟੀ ਦੇ ਤਿੰਨ  ਸਿਰਕਢ ਆਗੂਆਂ ਦੇ ਘਰਾਂ ਮੂਹਰੇ ਧਰਨੇ ਦੇਣ ਦੇ ਦੀ ਚਲ ਰਹੀ ਲੜੀ 'ਚ ਅੱਜ ਪਟਿਆਲਾ ਦੇ ਮੋਤੀ ਮਹਿਲ ਅੱਗੇ ਇੱਕ ਕਿਸਾਨੀ ਸੰਘਰਸ਼ ਦਾ ਹੀਰਾ ਆਪਣਾ ਜੀਵਨ ਗੁਆ ਬੈਠਾ।


ਪਟਿਆਲਾ ਦੇ ਮੋਤੀ ਮਹਿਲ ਦੇ ਬਾਹਰ  ਚੱਲ ਰਹੇ ਧਰਨੇ ਦੇ ਵਿੱਚ ਪਿੰਡ ਬਠੋਈ ਕਲਾਂ ਦੇ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ  ਜਾਣਕਾਰੀ  ਅਨੁਸਾਰ ਬੀਤੀ ਦੇਰ ਰਾਤ ਨੂੰ  ਇਸ ਧਰਨੇ ਵਿੱਚ ਸ਼ਾਮਲ ਨਰਿੰਦਰ ਪਾਲ ਸਿੰਘ  ਦੀ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਦੇ ਚਲਦੇ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


              ਇਹ ਖਬਰਾਂ ਲਿਖੇ ਜਾਣ ਤੱਕ ਮਿਰਤਕ ਕਿਸਾਨ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀ ਉਗਰਾਹਾਂ ਦੇ ਮੈਂਬਰ ਤੇ ਵਰਕਰ ਰਜਿੰਦਰ ਹਸਪਤਾਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ  ਜਿੱਥੇ ਕੁਝ ਸਮੇਂ ਤੋਂ ਬਾਅਦ ਮਿਰਤਕ ਨਰਿੰਦਰ ਪਾਲ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ  ਕਿਸਾਨ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਧਰਨੇ 'ਚ ਪਿਛਲੇ ਦੋ ਦਿਨਾਂ ਤੋਂ

ਉਸ ਦੇ ਸਾਥੀ ਕਿਸਾਨ ਆਗੂ  ਮੁਤਾਬਕ ਨਰਿੰਦਰ ਪਾਲ ਇੱਕ ਗਰੀਬ ਕਿਸਾਨ ਸੀ ਅਤੇ ਪਹਿਲੇ ਦੋ ਤਿੰਨ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ।
ਪਿੰਡ ਬਠੋਈ ਕਲਾਂ ਦਾ ਰਹਿਣ  ਵਾਲੇ ਮ੍ਰਿਤਕ
ਨਰਿੰਦਰ ਪਾਲ ਹੈ ਦੀ ਉਮਰ 43 ਸਾਲ ਦੇ ਲਗਭਗ ਹੈ  ਅਤੇ  ਉਹ  ਆਪਣੇ ਪਿੱਛੇ  ਦੋ ਬੇਟੀਆਂ ਅਤੇ ਇੱਕ ਪੁੱਤਰ ਛਡ  ਗਿਆ ਹੈ।

ਦੋ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ 'ਤੇ ਚੱਲੇ ਕਿਸਾਨ ਸੰਘਰਸ਼ ਵਿੱਚ ਲਗਭਗ 700 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ ਸੀ। ਇਸ ਵਾਰ ਦੇ ਸ਼ੁਰੂ ਹੋਏ ਸ਼ੰਭੂ ਬਾਰਡਰ ਤੇ ਨਜਦੀਕ ਧਰਨੇ ਵਿੱਚ ਇਸ ਕਿਸਾਨ ਸਮੇਤ ਹੁਣ ਤੱਕ ਤਿੰਨ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ।

Related Articles