ਚੋਰਾਂ ਨੇ ਐੱਨ.ਆਰ.ਆਈ. ਦੇ ਘਰ ਨੂੰ ਨਿਸ਼ਾਨਾ ਬਣਾਇਆ

ਚੋਰਾਂ ਨੇ ਐੱਨ.ਆਰ.ਆਈ. ਦੇ ਘਰ ’ਚ   ਨਗਦੀ ਅਤੇ ਗਹਿਣੇ ਚੋਰੀ  ਕੀਤੇ

# ਚੋਰ ਘਰ ਚੋਂ , ਏ.ਸੀ. ਤੇ ਪੱਖੇ ਵੀ ਲੈ ਗਏ 


ਸਮਰਾਲਾ, 12 ਫਰਵਰੀ 

ਸਮਰਾਲਾ ਥਾਣੇ ਦੇ  ਪਿੰਡ ਬਰਧਾਲਾ ਵਿਖੇ  ਇੱਕ ਪ੍ਰਰਵਾਸੀ  ਪਰਿਵਾਰ ਦੇ ਬੰਦ ਪਏ ਘਰ ਵਿਚੋਂ ਚੋਰਾਂ ਨੇ, ਨਕਦੀ, ਗਹਿਣੇ ਅਤੇ   ਕੀਮਤ ਦਾ ਸਾਮਾਨ ਚੋਰੀ ਕਰ ਲਿਆ ਹੈ।ਇਹ  ਇਹ ਇਹ ਪਰਿਵਾਰ ਪਿਛਲੇ ਕਈ ਸਾਲਾ ਤੋਂ ਇਟਲੀ ਵਿੱਚ ਰਹਿੰਦਾ ਹੈ।

 ਚੋਰ ਘਰ ਵਿੱਚ ਲੱਗੇ ਏ.ਸੀ. ਤੇ  ਪੱਖਿਆਂ ਨੂੰ ਵੀ ਉਤਾਰ ਕੇ ਲੈ ਗਏ ਹਨ। ਇਹਨਾਂ ਸ਼ਾਤਰ ਚੋਰਾਂ ਨੇ ਇਹ ਕਾਲਾ ਕਰਨ ਉਪਰੰਤ ਘਰ ਵਿੱਚ ਨਿਗਰਾਨੀ ਨਹੀਂ ਲਗਾਏ ਹੋਏ ਸੀਸੀਟੀਵੀ ਕੈਮਰੇ ਅਤੇ ਡੀ.ਵੀ.ਆਰ. ਸਿਸਟਮ ਵੀ ਨਾਲ ਲੈ ਗਏ।
 ਇਸ ਚੋਰੀ ਦੀ ਘਟਨਾ ਦਾ ਅੱਜ ਉਸ ਵੇਲੇ ਪਤਾ ਲੱਗਿਆ ਜਦੋਂ ਪ੍ਰਵਾਸੀ ਭਾਰਤੀ ਵਲੈਤ ਰਾਮ ਦੀ ਧੀ ਕਰੀਬ ਦੋ ਮਹੀਨੇ ਤੋਂ ਬੰਦ ਪਏ ਘਰ ਨੂੰ ਵੇਖਣ ਲਈ ਆਈ ਤਾਂ  ਘਰ ਦੀ ਹਾਲਤ ਵੇਖੀ ਕਿ ਘਰ ਵਿੱਚੋਂ ਕੀਮਤੀ ਸਮਾਨ ਅਤੇ  ਅਲਮਾਰੀਆਂ ਵਿੱਚ ਰੱਖੇ ਕੀਮਤੀ ਗਹਿਣੇ ਅਤੇ ਨਕਦੀ  ' ਤੇ ਵੀ ਚੋਰ ਹੱਥ ਸਾਫ ਕਰ ਗਏ ਸਨ।
 ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਐੱਸ.ਐੱਚ.ਓ. ਸਮਰਾਲਾ ਰਾਓ ਵਰਿੰਦਰ ਸਿੰਘ ਨੇ  ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਸਮੇਤ ਮਾਮਲੇ ਦੀ ਜਾਂਚ ਸ਼੍ਰੁਰੂ  ਕਰ ਦੋਿੱਤੀ ਹੈ
 

Related Articles