ਸੇਫ ਸਕੂਲ ਵਾਹਨ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ- ਅਨਮਜੋਤ ਕੌਰ


ਐਸ.ਡੀ.ਐਮ ਨੇ ਸੇਫ ਸਕੂਲ ਵਾਹਨ ਸਬੰਧੀ ਕੀਤੀ ਵਿਸ਼ੇਸ ਮੀਟਿੰਗ


ਨੰਗਲ 23ਅਪ੍ਰੈਲ -
ਸਰਕਾਰ ਵਲੋਂ ਮੋਟਰ ਵਹੀਕਲ ਐਕਟ ਦੇ ਨਿਯਮਾਂ ਤਹਿਤ ਵਾਹਨਾਂ ਲਈ ਨਿਯਮ ਨਿਰਧਾਰਤ ਕੀਤੇ ਹੋਏ ਹਨ। ਸਕੂਲ ਵਾਹਨਾਂ ਨੂੰ ਵਧੇਰੇ ਸੁਰੱਖਿਅਤ ਰੱਖਣ ਲਈ ਸੇਫ ਸਕੂਲ ਵਾਹਨ ਨਿਯਮ ਲਾਗੂ ਹਨ। ਜਿਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। 


    ਇਹ ਜਾਣਕਾਰੀ ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਅੱਜ ਸੇਫ ਸਕੂਲ ਵਾਹਨ ਸਬੰਧੀ ਕੀਤੀ ਇੱਕ ਵਿਸ਼ੇਸ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰ ਵਾਹਨ ਦੇ ਚਾਲਕ ਤੇ ਮਾਲਕ ਲਈ ਮੋਟਰ ਵਹੀਕਲ ਐਕਟ ਦੀ ਪਾਲਣਾ ਕਰਨੀ ਲਾਜ਼ਮੀ ਹੈ। ਸਕੂਲ ਵਾਹਨਾਂ ਲਈ ਕੁਝ ਵਿਸ਼ੇਸ ਨਿਯਮ ਵੀ ਤਹਿ ਕੀਤੇ ਗਏ ਹਨ। ਸੇਫ ਸਕੂਲ ਵਾਹਨ ਦਾ ਭਾਵ ਵਿਦਿਆਰਥੀਆਂ ਅਤੇ ਛੋਟੇ ਬੱਚਿਆ ਲਈ ਵਰਤੋ ਵਿਚ ਲਿਆਦੇ ਜਾਣ ਵਾਲੇ ਵਾਹਨਾਂ ਦਾ ਨਿਰਧਾਰਤ ਮਾਪਦੰਡਾ ਦੇ ਅਨੁਕੂਲ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਸੇਫ ਸਕੂਲ ਵਾਹਨ ਦਾ ਅਸਲ ਮਨੋਰਥ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਘਰਾਂ ਤੋ ਲੈ ਕੇ ਜਾਣਾ ਅਤੇ ਵਾਪਸ ਲਿਆਉਣਾ ਹੈ। 

ਉਨ੍ਹਾਂ ਨੇ ਦੱਸਿਆ ਕਿ ਸਕੂਲ ਬੱਸਾ ਵਿੱਚ ਸੁਰੱਖਿਆ ਸਬੰਧੀ ਸਮਾਨ ਤੇ ਜਰੂਰਤ ਤੋ ਜਿਆਦਾ ਬੱਚੇ ਬੱਸਾਂ ਵਿਚ ਨਾ ਬਿਠਾਏ ਜਾਣ ਤੇ ਡਰਾਈਵਰ ਕਿਸੇ ਵੀ ਤਰਾਂ ਦਾ ਨਸ਼ਾ ਨਾ ਕਰਦਾ ਹੋਵੇ ਤੇ ਬਾਹਰਲੇ ਰਾਜਾ ਤੋ ਆਏ ਡਰਾਈਵਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਉਨ੍ਹਾਂ ਦਾ ਰਿਕਾਰਡ ਵੀ ਸਕੂਲ ਵੱਲੋਂ ਰੱਖਿਆ ਜਾਵੇ। ਇਨ੍ਹਾਂ ਵਾਹਨਾਂ ਵਿਚ ਲਾਗੂ ਨਿਯਮਾਂ ਦੀ ਅਣਗਹਿਲੀ ਤੇ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇ ਤੋ ਵਰਤੋ ਵਿਚ ਨਾ ਲਿਆਦੇ ਵਾਹਨਾਂ ਨੂੰ ਨਿਯਮਾਂ ਅਨੁਸਾਰ ਤਿਆਰ ਕਰਵਾਇਆ ਜਾਵੇ, ਚਾਲਕ ਤੇ ਸਹਿਚਾਲਕ ਬਾਰੇ ਨਿਰਧਾਰਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਇਸ ਲਈ ਸਕੂਲ ਵਿਚ ਕਮੇਟੀਆਂ ਦਾ ਗਠਨ ਕਰਨ। ਉਨ੍ਹਾਂ ਨੇ ਕਿਹਾ ਕਿ ਛੋਟੇ ਛੋਟੇ ਬੱਚਿਆਂ ਦੀਆਂ ਕੀਮਤੀ ਜਾਨਾਂ ਦਾ ਧਿਆਨ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ।

Related Articles