ਐਸ ਕੇਐਮ ਵੱਲੋਂ 16 ਦੇ ਭਾਰਤ ਬੰਦ ਦੀ ਤਿਆਰੀਆਂ
- by News & Facts 24
- 14 Feb, 24
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਲਕੇ ਦੇ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ
ਘੁਲਾਲ ਟੋਲ ਪਲਾਜੇ ਤੇ ਦਿੱਤਾ ਜਾਵੇਗਾ ਵਿਸ਼ਾਲ ਰੋਸ ਧਰਨਾ, ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਕੀਤੀ ਅਪੀਲ
ਸਮਰਾਲਾ 14 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਦੇ ‘ਗ੍ਰਾਮੀਣ ਭਾਰਤ ਬੰਦ’ ਦੀਆਂ ਤਿਆਰੀਆਂ ਸਬੰਧੀ ਸਮਰਾਲਾ ਇਲਾਕੇ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਸ਼ਾਮਲ ਬੀ. ਕੇ. ਯੂ. (ਰਾਜੇਵਾਲ), ਬੀ. ਕੇ. ਯੂ. (ਲੱਖੋਵਾਲ), ਬੀ. ਕੇ. ਯੂ. (ਕਾਦੀਆਂ), ਸਮਾਜਸੇਵੀ ਜਥੇਬੰਦੀਆਂ, ਟਰੇਡ ਯੂਨੀਅਨਾਂ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਸਮਰਾਲਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਬੇਨਤੀ ਕੀਤੀ ਕਿ ਉਹ 16 ਫਰਵਰੀ ਦੇ ਬੰਦ ਵਿੱਚ ਪੂਰਨ ਰੂਪ ਵਿੱਚ ਆਪਣੇ ਕਾਰੋਬਾਰ ਬੰਦ ਰੱਖ ਕੇ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ਤਾਂ ਜੋ ਕੇਂਦਰ ਦੁਆਰਾ ਫੈਲਾਈ ਜਾ ਰਹੀ ਅਰਾਜਕਤਾ ਨੂੰ ਠੱਲ ਪਾਈ ਜਾ ਸਕੇ।
ਅਹੁਦੇਦਾਰਾਂ ਨੇ ਦੱਸਿਆ ਕਿ 16 ਫਰਵਰੀ ਨੂੰ ਘੁਲਾਲ ਟੋਲ ਪਲਾਜੇ ਤੇ ਵੱਡਾ ਇਕੱਠ ਕਰਕੇ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ। ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਗੁਰਦੁਆਰਾ ਰਾਹੀਂ ਅਨਾਊਂਮੈਂਟ ਕਰਵਾ ਭਾਰਤ ਬੰਦ ਦਾ ਸੱਦਾ ਦੇ ਕੇ ਰੋਸ ਧਰਨੇ ਵਿੱਚ ਪੁੱਜਣ ਦੀ ਅਪੀਲ ਕਰਨ। ਅਹੁਦੇਦਾਰਾਂ ਨੇ ਸਮਰਾਲਾ ਇਲਾਕੇ ਦੇ ਟ੍ਰਾਂਸਪੋਰਟ ਯੂਨੀਅਨਾਂ, ਬਾਰ ਐਸੋਸੀਏਸ਼ਨ, ਆੜ੍ਹਤੀ ਐਸੋ:, ਰੋਡਵੇਜ ਯੂਨੀਅਨ, ਮਜਦੂਰ ਯੂਨੀਅਨ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਮੋਰਚੇ ਵੱਲੋਂ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ। ਮੀਟਿੰਗ ਵਿੱਚ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਭਾਕਿਯੂ (ਲੱਖੋਵਾਲ), ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਪੰਜਾਬ ਬੀ. ਕੇ. ਯੂ. (ਰਾਜੇਵਾਲ), ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਲ ਭਾਕਿਯੂ (ਕਾਦੀਆਂ), ਗੁਰਸੇਵਕ ਸਿੰਘ ਬਲਾਕ ਪ੍ਰਧਾਨ (ਲੱਖੋਵਾਲ), ਰਵਿੰਦਰ ਸਿੰਘ ਅਕਾਲਗੜ੍ਹ ਪ੍ਰਧਾਨ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਬਹਾਦਰ ਸਿੰਘ ਰੋਹਲੇ (ਕਾਦੀਆਂ), ਦਰਸ਼ਨ ਸਿੰਘ (ਕਾਦੀਆਂ), ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ (ਰਾਜੇਵਾਲ), ਮੁਖਤਿਆਰ ਸਿੰਘ ਸਰਵਰਪੁਰ ਜ਼ਿਲ੍ਹਾ ਮੀਤ ਪ੍ਰਧਾਨ (ਰਾਜੇਵਾਲ), ਕਸ਼ਮੀਰਾਹ ਸਿੰਘ ਸੁੱਖਾ ਬਾਬਾ ਮੀਤ ਪ੍ਰਧਾਨ ਬਲਾਕ, ਗੋਨਾ ਮੁਤਿਓਂ, ਕਾਮਰੇਡ ਭਜਨ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਕਿਸਾਨ ਯੂਨੀਅਨਾਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਵਰਕਰ ਅਤੇ ਹੋਰ ਅਹੁਦੇਦਾਰ ਵੀ ਹਾਜਰ ਸਨ।